ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਾਈ ਐ । ਰਾਬੀਆ : ਆਪੇ ਤਾਂ ਕਹਿੰਦੀ ਸੀ, ਸਵੇਰੇ-ਸਵੇਰੇ ਕਾਂ ਬੋਲੇ ਤਾਂ ਸ਼ਗਨ ਹੁੰਦੈ। ਪ੍ਰਾਹੁਣਾ ਆਉਂਦਾ ਕੋਈ... ਅੰਮਾ : ਕਿਤੋਂ ਨੀ ਆਉਣਾ ਪ੍ਰਾਹੁਣਾ ਤੇਰਾ, ਲੱਗੀ ਐ ਗੀਤ ਗਾਉਣ। ਜਾਹ ਕਾਂ ਉੜਾ ਜਾਕੇ, ਇਹੋ ਐ ਕਰਮਾਂ `ਚ ਤੇਰੇ। ਜਾਹ ਮੇਰੀ ਧੀ। ਰਾਬੀਆ : ਜਾਹ ਨਹੀਂ ਜਾਂਦੀ, ਕੀ ਕਰ ਲਏਂਗੀ, ਬੁਲਾ ਲੈ ਸ਼ਕੀਲ ਨੂੰ, ਕੁਟਵਾ ਲੈ ਹੱਡ ਮੇਰੇ। ਅੰਮਾ : (ਮੋਹ ਨਾਲ ਨੇੜੇ ਹੁੰਦੀ ਹੈ) ਰਾਬੀਆ। ਰਾਬੀਆ : ਨਾਂਹ ਤੂੰ ਕਿਵੇਂ ਕਹਿ ਦਿੱਤਾ ਕਿ ਨਹੀਂ ਆਉਣਾ ਉਹਨੇ। ਆਉਣਾ ਕਿਵੇਂ ਨਹੀਂ, ਨਿਕਾਹ ਕੇ ਗਈ ਆਂ, ਆਊਗਾ ਕਿਵੇਂ ਨੀ। ਅੰਮਾ : ਨਾਂਹ ਤੂੰ ਕੋਈ ਇਕੱਲੀ ਐਂ ਪਿੰਡ `ਚ, ਨਿਕਰਮੀ। ਰਾਬੀਆ : (ਟੁੱਟਕੇ ਪੈਂਦੀ ਹੈ।) ਤੂੰ ਨਜ਼ੂਮੀ ਐਂ ਕੋਈ, ਤੈਨੂੰ ਸਭ ਪਤੈ ਕਿ ਨਹੀਂ ਆਉਣੈ ... ਉਹਨੇ। ਅੰਮਾ : ਨਾ ਕਿੰਨੇ ਸਾਲਾਂ ਤੋਂ ਖਪਾ ਰਹੀ ਐਂ ਖ਼ੁਦ ਨੂੰ। ਹਾਰ-ਸ਼ਿੰਗਾਰ ਲਾ ਕੇ ਬਹਿ ਜਾਨੀਂ ਏਂ, ਨਾਂਹ ਉਹਨੇ ਖ਼ਬਰ ਲਈ ਕਦੇ ਜਿਉਂਦੀ ਏਂ ਕਿ ਮਰ ਗਈ? (ਡੁਸਕਣ ਲੱਗਦੀ ਹੈ ( ) ਨਾ ਉਹ ਆਇਆ ਤੇ ਨਾ ਉਹਨੇ ਆਉਣੈ; ਆਉਣਾ ਹੁੰਦੈ ਤਾਂ ਐਂ ਭੇਜਦਾ ਈ ਕਿਉਂ, ਬਹਾਨਾ ਲਾਕੇ... ਮੇਹਰ ਵੀ ਦੱਬ ਲਈ ਨਿਖਸਮੇ ਨੇ। ਰਾਬੀਆ : (ਤੇਵਰ ਬਦਲਣ ਲੱਗਦੇ ਹਨ।) ਤੂੰ ਗਾਲ਼ ਕੱਢੀ... ਮੇਰੇ ਖਾਵੰਦ ਨੂੰ। ਹੁਸੈਨ ਨੂੰ ਮੇਰੇ ਤੂੰ... ਅੰਮਾ : ਨਾ ਹੋਰ ਉਹਨੂੰ ਬੀੜਾ ਪਰੋਸਾਂ ! ਲਾਹਨਤ ਐ ਹੁਸੈਨ ਨਾਂ ਧਰਾਉਣ ’ਤੇ। ਜ਼ਿੰਦਗੀ ਸਾਡੀ ਕਰਬਲਾ ਕਰਕੇ ਤੇ ਆਪ ਦੌੜ ਗਿਆ... ਨਾਮੁਰਾਦ। ਰਾਬੀਆ : ਅੰਮਾ ਨਾ..., ਮੈਂ ਕਹਿਨੀਂ ਆਂ ... ਬਾਜ ਆਜਾ, ਕੁਝ ਨਾ ਕਹੀਂ ਮੇਰੇ... ਅੰਮਾ : ਲਾਹਦੇ ਧੀਏ ਇਹ ਭਾਰ, ਕਿਉਂ ਬੋਝ ਚੁੱਕਿਆ, ਲਾਹ ਸੁੱਟ ਇਹ ਸ਼ਿੰਗਾਰ।

110

110