ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਾਬੀਆ : ਮੈਂ ਸੰਘੀ ਘੁੱਟ ਦਿਆਂਗੀ ਤੇਰੀ। (ਗਲੇ ਤੋਂ ਫੜ ਲੈਂਦੀ ਹੈ ਤੇ ਹਿੰਸਕ ਹੋ ਜਾਂਦੀ ਹੈ।) ਨਾ ਤੂੰ ਮੇਰੇ ਸ਼ਿੰਗਾਰ ਨੂੰ ਹੱਥ ਪਾਇਆ। ਤੂੰ ਹੁੰਦੀ ਕੌਣ ਐਂ, ਕਿਉਂ ਨਾ ਕਰਾਂ ਮੈਂ ਸ਼ਿੰਗਾਰ, ਵਿਆਹੀ ਵਰੀ ਆਂ, ਮੈਂ ਸੁਹਾਗਣ... (ਅੰਮੀ ਮੁਸ਼ਕਲ ਨਾਲ ਧੱਕਾ ਦੇ ਕੇ ਖ਼ੁਦ ਨੂੰ ਛੁਡਾਉਂਦੀ ਹੈ।) ਸਕੀਨਾ ਥੋੜ੍ਹੋ ਆਂ ਮੈਂ, (ਸਕੀਨਾ ਮੰਚ ’ਤੇ ਆਉਂਦੀ ਹੈ ਤੇ ਠਠੰਬਰ ਕੇ ਰੁਕ ਜਾਂਦੀ ਹੈ। ਜਿਹੜੀ ਬੇਗਾਨੇ ਕਬੂਤਰਾਂ ਨੂੰ । (ਬੀਆ ਨੂੰ ਫਿੱਟ ਪੈ ਜਾਂਦਾ ਹੈ। ਸਕੀਨਾ ਮੁੜ ਜਾਂਦੀ ਹੈ।) ਅੰਮਾ : (ਉਸਨੂੰ ਸੰਭਾਲਦੇ ਹੋਏ) ਨੀ ਸਕੀਨਾ; ਵੇ ਸ਼ਕੀਲ। ਆਓ ਵੇ ਕੋਈ, ਵੇਖੋ ਕੀ ਹੋ ਗਿਆ ਇਹਨੂੰ। ਸ਼ਕੀਲ : ਕਿਉਂ ਸੰਘ ਪਾੜੀ ਜਾਨੀਂ ਏਂ, ਕੀ ਹੋਇਆ? (ਰਾਬੀਆ ਨੂੰ ਸੰਭਾਲਦਾ ਹੈ।) ਅੰਮਾ : ਵੇ ਤਰਸ ਖਾਓ ਭੋਰਾ ਇਸ ਮਾਸੂਮ ਜਾਨ ’ਤੇ, ਲਿਆ ਦਿਓ ਕੋਈ ਦਵਾ ਦਾਰੁ ਭੋਰਾ। ਸ਼ਕੀਲ : (ਰਾਬੀਆ ਨੂੰ ਬਾਹਰ ਲੈ ਜਾਂਦੇ ਹੋਏ।) ਕਿਤੇ ਨੀ ਮਰਨ ਲੱਗੀ। ਸੌ ਵਾਰ ਕਿਹਾ... ਡੱਕ ਕੇ ਰੱਖੋ...! (ਉਹ ਦੋਹੇਂ ਬਾਹਰ ਨਿਕਲ ਜਾਂਦੇ ਹਨ। ਡੂਮਣੇ ਦੀਆਂ ਅਵਾਜ਼ਾਂ ਆਉਣ ਲੱਗਦੀਆਂ ਹਨ। ਅੰਮਾ ਉੱਠਕੇ ਕਮਰਾ ਠੀਕ ਕਰਦੀ ਹੈ। ਸ਼ਕੀਲ ਮੁੜ ਆਉਂਦਾ ਹੈ।) ਅੰਮਾ : ਸ਼ਹਿਰ ਲੈ ਜਾਓ ਇੱਕ ਵਾਰ, ਦਿਖਾ ਲਿਆਓ। ਸ਼ਕੀਲ : ਕੁਝ ’ਨੀ ਹੋਣ ਲੱਗਾ ਇਹਨੂੰ। ਹੁਣੇ ਥੋੜੀ ਦੇਰ ’ਚ ਹੋ ਜਾਊ ਚੰਗੀ ਭਲੀ। ਤੂੰ ਕਿਉਂ ਪੰਗਾ ਲੈਨੀਂ ਏਂ, ਨਾਲੇ ਪਤਾ ਤੈਨੂੰ ਸਾਰਾ...। ਅੰਮਾ : ਵੇ ਕਿਉਂ ਨਿਰਮੋਹਾ ਹੋ ਗਿਐਂ, ਭੈਣ ਏ ਤੇਰੀ, ਕੁਝ ਤਾਂ ਖ਼ਿਆਲ ਕਰ। ਸ਼ਕੀਲ : ਕੋਈ ਭੈਣ ਨੀ ਮੇਰੀ, ਨਾ ਮੈਂ ਭਰਾ ਹਾਂ ਕਿਸੇ ਦਾ। ਅੰਮਾ : ਸ਼ਰਮ ਕਰ ਵੇ ਭੋਰਾ। ਸ਼ਕੀਲ : ਸ਼ਰਮ ਹੁੰਦੀ ਤਾਂ ਚਾਰ ਟੋਟੇ ਨਾ ਕਰ ਦਿੰਦਾ ਕਲਮੂੰਹੀਆਂ ਦੇ, ਕੀ

111

111