ਸਮੱਗਰੀ 'ਤੇ ਜਾਓ

ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਕਰ ਲੈਂਦਾ ਕੋਈ ਮੇਰਾ। ਜਾਂ ਆਪ ਵੀ ਪੈ ਜਾਂਦਾ ਕਿਸੇ ਖੂਹ-ਖਾਤੇ

ਅੱਬੂ ਵਾਂਗ।

(ਚੁੱਪ। ਅੰਮੀ ਅਵਾਕ ਹੋਈ ਉਸਦਾ ਮੂੰਹ ਤੱਕਦੀ ਰਹਿੰਦੀ ਐ।

ਅੰਮਾ: ਕਿਉਂ ਮਰਿਆਂ ਨੂੰ ਮਾਰਨ ਲੱਗੇ ਓਂ ਸਾਰੇ ਰਲ਼ਕੇ। (ਦੋਹੇਂ ਪਾਸੇ

ਚੁੱਪ ਵਰਤ ਜਾਂਦੀ ਹੈ। ਫੇਰ ਉੱਠਕੇ ਉਸਦੇ ਕੋਲ ਜਾਂਦੀ ਹੈ।) ਸਾਡਾ ਹੋਰ ਕੌਣ ਏ ਤੇਰੇ ਬਿਨਾਂ, ਦੱਸ? ਤੇਰੇ ਹੀ ਸਿਰ 'ਤੇ ਜਿਉਂਦੀ ਆਂ, ਵਈ ਕੋਈ ਬੰਦੇ ਦਾ ਸਾਇਆ ਏ ਸਿਰ ’ਤੇ।

ਸ਼ਕੀਲ: ਰਹਿਣ ਦੇ ਬੱਸ, ਬੰਦੇ ਸਾਨੂੰ ਰਹਿਣ ਦਿੱਤਾ ਕਿਸੇ ਨੇ। ਨਾ ਆਪ

ਤਾਂ ਅੱਬੂ ਤੁਰ ਗਿਆ, ਮੈਂ ਕਿੱਥੇ ਜਾਵਾਂ, ਉਹਦੇ ਤਾਂ ਦੀਦਿਆਂ 'ਚ ਲੋਅ ਵੀ ਨਹੀਂ ਸੀ ਤੇ ਮੈਂ (ਅੱਖਾਂ ਵੱਲ ਇਸ਼ਾਰਾ ਕਰਕੇ।) ਇਨ੍ਹਾਂ ਦਾ ਕੀ ਕਰਾਂ, ਸੱਭ ਨਜ਼ਰ ਆਉਂਦਾ ਇਨ੍ਹਾਂ ਨੂੰ। ਘਰੋਂ ਨਿਕਲਦਾਂ ਤਾਂ ਗਲੀਆਂ ਦੇ ਕੱਖ ਵੀ ਤਨਜ਼ ਕਰਦੇ ਦਿਖਦੇ, ਪਿੰਡੋਂ ਬਾਹਰ ਨੂੰ ਦੌੜਦਾਂ ਤਾਂ ਜੰਗਲ ਖਾਣ ਨੂੰ ਆਉਂਦੈ, ਲਗਦੈ ਫੁੱਲ ਨਹੀਂ ਲੱਗੇ ਰੁੱਖਾਂ ਨੂੰ ਸੌ-ਸੌ ਅੱਖਾਂ ਉੱਗ ਆਈਆਂ। ਅੱਗਿਓਂ-ਪਿੱਛਿਓਂ ਹਰ ਪਾਸਿਓਂ ਘੂਰਦੀਆਂ ਰਹਿੰਦਿਆਂ, ਨਹੀਂ ਸਹਾਰ ਹੁੰਦਾ...।"

ਅੰਮਾ: ਬੱਸ ਕਰ!
ਸ਼ਕੀਲ: ਨਹੀਂ ਹੁੰਦਾ ਸਾਹਮਣਾ, ਘਰ ਨੂੰ ਭੱਜਦਾਂ ਤਾਂ ਮੂਹਰਿਓਂ ਇਹ ਮੱਥੇ

ਲੱਗਦੀਆਂ... ਮਨਹੂਸ।

ਅੰਮਾ: ਨਾ ਕਿਉਂ ਕੋਸਦੈ ਏਂ ਉਨ੍ਹਾਂ ਨੂੰ, ਕਿਹੜੀ ਗੱਲੋਂ?
ਸ਼ਕੀਲ: (ਚੀਖ਼ਦਾ ਹੈ।) ਕੀ ਕਰਾਂ; ਬੰਬ ਬਣਕੇ ਫੁੱਟ ਜਾਂ ਛਾਉਣੀ 'ਚ

ਸੰਨਾਟਾ!!!

(ਸ਼ਕੀਲ ਚਲਾ ਜਾਂਦਾ ਹੈ। ਅੰਮਾ ਖੜ੍ਹੀ ਰਹਿ ਜਾਂਦੀ ਹੈ।)

ਅੰਮਾ: (ਜਿਵੇਂ ਹੋਸ਼ 'ਚ ਆਉਂਦੀ ਹੈ।) ਯਾ ਖ਼ੁਦਾ! ਵੇ ਤੂੰ ਕਿਉਂ ਜਾਨ

ਕੱਢਦਾਂ ਸਾਡੀ ਜਿਉਂਦਿਆਂ ਦੀ, ਓ ਖ਼ੁਦਾ, ਕਿਆਮਤ ਆ ਜਾਏ ਏਦੂੰ ਤਾਂ ਸਿਆਪਾ ਮੁੱਕੇ। (ਸਕੀਨਾ ਰੱਸੀ ਲਈ ਆਉਂਦੀ ਹੈ। ਨਾ ਹੁਣ ਤੂੰ ਕਿੱਧਰ ਨੂੰ ਮੂੰਹ ਚੱਕਿਆ ਨਾਮੁਰਾਦੇ। (ਸਕੀਨਾ ਅੰਮੀ ਦੀਆਂ ਨਜ਼ਰਾਂ 'ਚ ਡਰ ਪੜ੍ਹ ਲੈਂਦੀ ਹੈ, ਪਰ

112