ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੰਮਾ : ਮੇਰੇ ਕੋਲ ਪਹਿਲੋਂ ਈ ਹੈਗੀਆਂ, ਦੋ-ਦੋ... (ਸਕੀਨਾ ਆਉਂਦੀ ਹੈ ਤੇ ਬਿਨਾਂ ਪੱਤਰਕਾਰ ਵੱਲ ਦੇਖਿਆਂ ਹੀ ਬਾਹਰ ਨੂੰ ਤੁਰ ਜਾਂਦੀ ਹੈ।) ਨਾਂਹ ਵਾਪਸ ਨਾ ਆਈਂ ਮੁੜਕੇ..., ਜੇ ਹਯਾ ਸ਼ਰਮ ਕੋਈ ਹੈਗੀ ਏ ਰਤੀ ਵੀ। ਉੱਥੇ ਈ ਰਹਿਜੀਂ... ਜੰਗਲ ’ਚ, ਵੜਕੇ ਕਿਸੇ ਭੇੜੀਏ ਦੀ ਖੁੱਡ 'ਚ, ਜੇ ਕੋਈ ਸਹਾਰਦਾ ਤਾਂ... ਮੁੜੀ ਨਾ... ਸਾਡੀ ਛਾਤੀ 'ਤੇ ਮੂੰਗ ਦਲਣ ਨੂੰ। (ਚੁੱਪ) ਪੱਤਰਕਾਰ ਸਹਿਮੀ ਜਿਹੀ ਖੜ੍ਹੀ ਹੈ।) ਬਹਿਜਾ ਪਾਣੀ ਲੈਕੇ ਆਉਂਦੀ ਆਂ। ਪੱਤਰਕਾਰ : ਜੀ...। (ਸਹਿਮਤੀ ’ਚ ਸਿਰ ਹਿਲਾਉਂਦੀ ਹੈ। ਅੰਮਾ ਅੰਦਰ ਜਾਂਦੀ ਹੈ। ਪੱਤਰਕਾਰ ਬੈਠ ਜਾਂਦੀ ਹੈ ਤੇ ਚਾਰੇ ਪਾਸੇ ਦੇਖਦੀ ਹੈ ਤੇ ਫਿਰ ਪਰਸ ਖੋਲ੍ਹਕੇ ਨੋਟ-ਪੈਡ ਕੱਢਦੀ ਹੈ। ਅੰਮਾ ਨੂੰ ਦੇਖਕੇ ਖੜੀ ਹੋਣ ਲੱਗਦੀ ਹੈ।) ਅੰਮਾ : ਬਹਿਜਾ ਆਰਾਮ ਨਾਲ। (ਪੱਤਰਕਾਰ ਪਾਣੀ ਪੈਂਦੀ ਹੈ ਤੇ ਅੰਮਾ ਇੱਕ ਟੱਕ ਉਸਨੂੰ ਦੇਖਦੀ ਰਹਿੰਦੀ ਹੈ। ਮੈਂ ਸਭ ਸਮਝਦੀ ਆਂ...। (ਬੈਠ ਜਾਂਦੀ ਹੈ।) ਪੱਤਰਕਾਰ : (ਗਿਲਾਸ ਪਾਸੇ ਰੱਖਦੇ ਹੋਏ) ਜੀ? ਅੰਮਾ : ਅੱਠਾਂ ਸਾਲਾਂ ’ਚ ਐਨੀ ਕੁ ਸਮਝ ਤਾਂ ਆ ਈ ਜਾਂਦੀ ਏ। ਤੂੰ ਮਤਲਬ ਦੀ ਗੱਲ ਕਰ ਕੁੜੀਏ। ਨਾਤੇਦਾਰੀ ਗੰਢਣ ਦੀ ਲੋੜ ਨੀ। ਪੱਤਰਕਾਰ : (ਝਿਜਕਦੀ ਹੋਈ।) ਤੁਹਾਡੀ ਨਾਰਾਜ਼ਗੀ ਦੀ ਵਜ਼ਾ ਮੈਂ...। ਅੰਮਾ : ਮੈਂ ਕਿਉਂ ਨਾਰਾਜ਼ ਹੋਣੈ ਤੇਰੇ ਨਾਲ, ਤੂੰ ਹੈ ਕੌਣ? ਨਾਲੇ ਅਸੀਂ ਕੌਣ ਆਂ (ਬਹਿਕਿਆਂ ਵਾਂਗ ਕਰਦੀ ਹੈ।) ਨਾਰਾਜ਼ ਹੋਣ ਵਾਲੇ। ਸਾਡੇ ਨਾਲ ਤਾਂ ਕੁੱਲ ਆਲਮ ਈ ਨਾਰਾਜ਼ ਹੋਇਆ ਪਿਆ ਤੇ ਤੂੰ ਸਾਡੇ ਨਾਲ ਰਿਸ਼ਤਾ ਜੋੜਦੀ ਫਿਰਦੀ ਏਂ, ਇਸ ਪਿੰਡ ਨਾਲ ਨਾਤਾ ...? (ਵਿਅੰਗ `ਚ ਹੱਸਦੀ ਹੈ) ਮੈਂ ਕਹਿਨੀ ਆਂ ਉੱਚੀ ਨਾ ਬੋਲੀਂ, ਮਜ਼ਾਕ ਨਾਲ ਵੀ ਨਹੀਂ, ਐਵੇਂ ਕਿਸੇ ਨੇ ਸੁਣ ਲਿਆ ਨਾ ਤਾਂ ਬੱਚੇ ... ਅਗਲੇ ਪਿੱਛਲੇ ਵੀ ਸਾਰੇ ਹਰਾਮੀ ਹੋ ਜਾਣੇ ਤੁਹਾਡੇ ਸਕੂਲਾਂ ਦੀ ਛੱਡ ਯਤੀਮਖ਼ਾਨਿਆਂ `ਚ ਵੀ ਵੜਨ ਨੀ ਦੇਣਾਂ ਕਿਸੇ

114

114