ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੱਤਰਕਾਰ : ਇਕਦਮ) ਇੰਝ ਕਿਉਂ ਸੋਚਦੇ ਓ ਤੁਸੀਂ ਆਪਣੇ ਬਾਰੇ? ਅੰਮਾ : ਕਿਉਂ ਸੋਚਦੇ? (ਉਸਨੂੰ ਛੱਡ ਦਿੰਦੀ ਹੈ, ਤੇ ਗੌਹ ਨਾਲ ਉਸ ਵੱਲ ਦੇਖਦੀ ਹੈ, ਫੇਰ ਕੁਝ ਪਰੇਸ਼ਾਨ ਜਿਹੀ ਹੁੰਦੀ ਹੈ।) ਹੰਅ ! ਇਸੇ ਦੌਰਾਨ ਰਾਬੀਆ ਵੀ ਆਉਂਦੀ ਹੈ, ਜਿਸਦਾ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ।) ਪੱਤਰਕਾਰ : ਟਰੈਜਡੀ ਹੋਈ ਏ; ...ਦੁਰਘਟਨਾਵਾਂ (ਮੁਸ਼ਕਲ ਨਾਲ ਸ਼ਬਦ ਜੋੜ ਜੋੜ ਕੇ ਬੋਲਦੀ ਹੈ।) ਹੋ ਜਾਂਦੀਆਂ, ਇਸ ਪਿੰਡ ਨਾਲ ਵੀ ਹੋਈ ਏ... ਬਹੁਤ ਮਾੜੀ। ਪਰ ਇਸ ਤਰ੍ਹਾਂ ਸੋਚਣਾ, ਆਪਣੇ ਬਾਰ... ਇਹ ਗ਼ਲਤ ਹੈ। ਜੋ ਹੋਇਆ, ਉਸਦਾ ਮਤਲਬ ਇਹ ਨਹੀਂ ਕਿ ਦੋਸ਼ੀ ਤੁਸੀਂ ਹੀ ਹੋ। ਅੰਮਾ : ਇਹ ਸੱਭ ਕਹਿਣ ਤੇ ਲਿਖਣ ਦੀਆਂ ਗੱਲਾਂ, ਪਰ ਮਤਲਬ ਏਹੀ ਹੈ, ਇਹੋ ਦਸਤੂਰ ਹੈ। ਨਹੀਂ ਯਕੀਨ ਤਾਂ ਜਾਹ ਜੰਗਲ ’ਚ ਜਾਕੇ ਪੁੱਛ, ਸੱਭ ਸ਼ਰੀਫਜ਼ਾਦੇ ਨੇ ਉੱਥੇ, ਪੁੱਛ ਉਹਨਾਂ ਨੂੰ ਅੱਜਕਲ ਕੀ ਰੇਟ ਚਲਦੈ ... ਇੱਥੇ... ਵਛੇਰੀਆਂ ਦਾ, ਪੰਸੇਰੀ ਬਾਲਣ। ਪੱਤਰਕਾਰ : ਤੁਹਾਡਾ ਮਤਲਬ ਜੰਗਲਾਤ ਮਹਿਕਮੇ ਦੇ... ਅੰਮਾ : ਨਹੀਂ-ਨਹੀਂ, ਤੂੰ ਉਹ ਸੱਭ ਤੂੰ ਛੱਡ, ਤੇ ਤੁਰ ਜਾ ਇਧਰ, ਇਹ ਨਾਲ ਦੇ ਪਿੰਡ... (ਚੁੱਪ)। (ਰਹੱਸ ਭਰੇ ਅੰਦਾਜ਼ `ਚ ਉਸ ਵੱਲ ਦੇਖਦੀ ਹੈ।) ਕੁਝ ਪੁੱਛੀ ਨਾਂਹ, ਨਹੀਂ ਤਾਂ ਉਹ ਝੂਠ ਬੋਲਣ ਲੱਗਣਗੇ। ਬੱਸ ਸੁਣੀ; ਕਹਾਣੀਆਂ ..., ਕਿਵੇਂ ਦਾਵਤਾਂ ਦਿੰਦੀਆਂ ਨੇ ਕੁੜੀਆਂ ਇੱਥੇ... ਆਪਣੇ ਮਾਸ ਦੀਆਂ, ਕਿੰਨੀਆਂ ਸ਼ਾਤਿਰ ਹੋ ਗਈਆਂ, ਕਿਵੇਂ ਫਾਉਂਦੀਆਂ ਭੁੱਖੇ ਬਘਿਆੜਾਂ ਨੂੰ। ਸਿਰਫ਼ ਸੁਣੀ, ਪੁੱਛੀ ਨਾ। ਸਵੇਰ-ਸਾਰ ਕਿਸੇ ਦੇ ਮੂੰਹੋਂ ਇਸ ਪਿੰਡ ਦਾ ਨਾਂ ਨਿਕਲ ਜਾਏ ਤਾਂ ਜ਼ਬਾਨ ਸੜ ਜਾਂਦੀ ਏ। ਮਸੀਬਤ ਆ ਪੈਂਦੀ ਏ ਕੋਈ ਨਾ ਕੋਈ... ਪੱਕੀ। ਰਾਤ ਕੋਈ ਇਧਰ ਨੂੰ ਮੂੰਹ ਕਰਕੇ ਨਹੀਂ ਸੌਂਦਾ। ਸੁੱਤਾ ਬੱਚਾ ਵੀ ਪਲਸੇਟਾ ਮਾਰਕੇ ਮੂੰਹ ਘੁੰਮਾ ਲਏ ਤਾਂ ਮਾਂ ਝੱਟ ਦੂਜੇ ਪਾਸੇ ਕਰ ਦਿੰਦੀ ਐ। (ਬੀਆ ’ਤੇ ਨਜ਼ਰ ਪੈਂਦੀ ਹੈ।) ਰਾਬੀਆ, ਮੇਰੀ ਬੱਚੀ, ਤੂੰ ਕਿਉਂ ਆ ਗਈ ਉੱਠਕੇ?

16

116