ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੰਮਾ : (ਰਾਬੀਆ ਚੁੱਪਚਾਪ ਅੱਗੇ ਵਧਦੀ ਹੈ। ਅੰਮਾ ਦੀ ਪਰੇਸ਼ਾਨੀ ਨਜ਼ਰ ਆਉਂਦੀ ਹੈ।) ਤੂੰ ਆਰਾਮ ਕਰ ਲੈਂਦੀ ਮੇਰੀ ਧੀ। (ਰਾਬੀਆ ਘੂਰਦੀ ਹੈ। ਅੰਮਾ ਫੇਰ ਉਸਨੂੰ ਆਪਣੀ ਥਾਂ ਬਿਠਾ ਦਿੰਦੀ ਹੈ। ਚੰਗਾ; ਤੂੰ ਬੈਠ ਇੱਥੇ, ਮੈਂ ਦਵਾਈ ਲੈ ਕੇ ਆਉਨੀਂ ਆ ਤੇਰੀ। (ਪੱਤਰਕਾਰ ਨੂੰ) ਜਾਈਂ ਨਾ, (ਜਾਂਦੇ ਹੋਏ) ਕੁੱਝ ਖਾਕੇ ਜਾਈਂ, ਆਉਂਦੀ ਐ ਉਹ ਬਾਲਣ ਲੈਕੇ। (ਪੱਤਰਕਾਰ ਉਸਨੂੰ ਜਾਂਦਿਆਂ ਦੇਖਦੀ ਰਹਿੰਦੀ ਹੈ।) ਰਾਬੀਆ : (ਖੜੀ ਹੁੰਦੀ ਹੈ। ਅਸ਼ਾ ਅੱਲਾ ! (ਪੱਤਰਕਾਰ ਭਕਦੀ ਹੈ।) ਖੂਬਸੂਰਤ ਏਂ, ਤੇ ਕੁੜੀ ਵੀ! ਨਹੀਂ? ਉਸਨੂੰ ਛੋਹਣ ਲੱਗਦੀ ਹੈ।) ਪੱਤਰਕਾਰ : (ਸਹਿਜੇ ਹੀ ਉਸਦਾ ਹੱਥ ਹਟਾਉਂਦੇ ਹੋਏ।) ਪਲੀਜ਼ ..., ਤੁਸੀਂ ਬੀਮਾਰ ਓ ਸ਼ਾਇਦ, ਬੈਠ ਜਾਓ। ਰਾਬੀਆ : ਕਿਉਂ, ਸੱਚ ’ਨੀ ਜਾਣਨਾ ਤੂੰ, ... ਨਹੀਂ? ਨਹੀਂ ਜਾਣਨਾ ਤੂੰ ਸੱਚ (ਬਾਹਾਂ ਤੋਂ ਮਜ਼ਬੂਤੀ ਨਾਲ ਫੜ ਲੈਂਦੀ ਹੈ।) ਬਲਾਤਕਾਰ ਦਾ... ਪੱਤਰਕਾਰ : ਕੀ ਕਰ ਰਹੇ ਓ ਤੁਸੀਂ... ਉਸਨੂੰ ਸੁੱਟਣ ਦੀ ਕੋਸ਼ਿਸ਼ ਕਰਦੀ ਹੈ। ਬਲਾਤਕਾਰੀ ਵਾਂਗ ਕਪੜੇ ਉਤਾਰ ਦੀ ਐਕਟਿੰਗ ਕਰਦੀ ਹੈ, ਫਿਰਾਉਣ ਉਤਾਰ ਕੇ ਸੁੱਟਦੀ ਹੈ, ਬਾਹਾਂ ਚਾੜਦੀ ਹੈ। ਦੀ ਪੱਤਰਕਾਰ ਬੁਰੀ ਤਰ੍ਹਾਂ ਬੌਦਲ ਗਈ ਹੈ, ਉਸਨੂੰ ਸਮਝ ਨਹੀਂ ਆ ਰਹੀ ਕਿ ਆਪਣਾ ਬਚਾਅ ਕਰੇ ਜਾਂ ਕੀ ਕਰੇ। ਝੂਮਣੇ ਦੀ ਅਵਾਜ਼ ਜ਼ੋਰਾਂ 'ਤੇ ਹੈ।) ਰਾਬੀਆ : ਇਹ ਸੱਚ ਹੁਣ ਤੇਰੇ ਖੂਨ `ਚ ਜਾਏਗਾ। ਦੌੜੇਗਾ ਹੁਣ ਉਹ ਸੱਚ... ਤੇਰੀਆਂ ਰਗਾਂ ’ਚ; ਤੇਰੀ ਕੁੱਖ ’ਚ... ਲੱਤਾਂ ਪਸਾਰੇਗਾ। ਅੰਮਾ : (ਪਾਣੀ ਲੈ ਕੇ ਆਉਂਦੀ ਹੈ।) ਰਾਬੀਆ, ਇਹ ਕੀ ਕਰ ਰਹੀ ਏਂ ਤੂੰ? ਛੱਡ ਇਹਨੂੰ । ਰਾਬੀਆ : ਕਿਉਂ; ਸੱਚ ਨਹੀਂ ਜਾਣਨਾ ਇਹਨੇ ? (ਦੋਹੇਂ ਮਿਲਕੇ ਰਾਬੀਆ ਨੂੰ

117

117