ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੰਮਾ : ਰਾਬੀਆ : ਰੋਕ ਰਹੀਆਂ ਹਨ। ਪਰ ਉਸ ’ਚ ਤਾਂ ਜਿਵੇਂ ਬਲਾਅ ਦਾ ਜ਼ੋਰ ਆ ਗਿਆ ਹੈ। ਉਹ ਪੱਤਰਕਾਰ ਨੂੰ ਸੁੱਟ ਲੈਂਦੀ ਹੈ।) ਛੱਡਦੇ ਮੈਨੂੰ ਅੰਮਾ। ਇੱਕੋ ਵਾਰ ਜਾਣ ਲੈਣ ਦੇ ਨਾ ਇਹਨੂੰ, ਮੁੜ ਕਿਸੇ ਨੂੰ ਪੁੱਛਣ ਦੀ ਲੋੜ ਨੀ ਪਵੇਗੀ। ਏਡੀ ਦੂਰੋਂ ਆਈ ਏ ਇਹ... ਬਲਾਤਕਾਰ ਦਾ ਸੱਚ ਜਾਣਨ। ਹੋਸ਼ 'ਚ ਆ ਰਾਬੀਆ ਤੂੰ ਕੀ... (ਵਾਲਾਂ ਤੋਂ ਫੜਕੇ ਧੰਹਦੀ ਹੈ।) (ਸਕੀਨਾ ਵੀ ਬਾਹਰੋਂ ਆਉਂਦੀ ਹੈ ਤੇ ਬਾਲਣ ਸੁੱਟਕੇ ਰਾਬੀਆ ਨੂੰ ਫੜਦੀ ਹੈ ਤੇ ਉਸਦੇ ਥੱਪੜ ਮਾਰਦੀ ਹੈ। ਉਹ ਸੁੰਨ ਹੋ ਜਾਂਦੀ ਹੈ।) (ਉਸਦੇ ਆਪਣੇ ਕੱਪੜੇ ਕੁਝ ਥਾਵਾਂ ਤੋਂ ਫਟ ਗਏ ਹਨ। ਆਪਣੇ ਨਾਰੀ ਰੂਪ ਨੂੰ ਦੇਖਦੀ ਹੈ ਤੇ ਫੇਰ ਦੁਹੱਥੜ ਮਾਰਕੇ ਰੋਣ ਲੱਗਦੀ ਹੈ।) ਅੰਮੀਏ... ਇੱਕ ਵਾਰ ਮੈਨੂੰ ਦੁਬਾਰਾ ਜਣ ਦੇ ... ਉਸ ਦੇ ’ਚ... ਜਿੱਥੋਂ ਮੈਂ ਇਹਨੂੰ ਦੱਸ ਸਕਾਂ ਬਲਾਤਕਾਰ ਦਾ ਸੱਚ। (ਕਲਪਦੀ ਹੈ।) ਮੈਂ ਇਹਨੂੰ ਸੱਚ ਦੱਸਣਾ... ਬਲਾਤਕਾਰ ਦਾ; ਓ ਮੌਲਾ ! (ਖ਼ੁਦ ਨੂੰ ਨੋਚਦੀ ਹੈ।) ਕਿਉਂ ਇਸ ਦੇਹ ਤੋਂ ਛੁੱਟ ਨਹੀਂ ਸਕਦੀ ਮੈਂ ... ਬਸ ਇੱਕ ਘੜੀ ... ਫੇਰ ਮੈਂ ਤੈਥੋਂ ਕੁਝ ਨੀ ਮੰਗਾਂਗੀ, ਬੱਸ ਇੱਕ ਵਾਰ ਉਹ ਦੇਹ ਦੇ ਮੈਨੂੰ .. ਮੈਂ ਇਹਨੂੰ ...! (ਸਕੀਨਾ ਉਸਨੂੰ ਗਲ਼ ਨਾ ਲਾਉਂਦੀ ਹੈ। ਉਹ ਫੁੱਟ-ਫੁੱਟ ਕੇ ਰੋ ਪੈਂਦੀ ਹੈ।) ਤੂੰ ਮੈਨੂੰ ਮਾਰਿਆ, ਸ਼ਕੀਲ ਵੀ ਮਾਰਦੈ, ਮੈਂ ਛੋਟੇ ਜਿਹੇ ਦੇ ਮੂੰਹ ’ਤੇ ਕਾਲਖ਼ ਮਲ਼ ’ਤੀ, (ਉਸ ਵੱਲ ਦੇਖਦੀ ਹੈ।) ਮੈਨੂੰ ਪਤਾ ਹੀ ਨੀ ਲੱਗਿਆ। ਸੱਭ ਮਾਰਦੇ ਨੇ ਮੈਨੂੰ, ਆ ਨਾ (ਪੱਤਰਕਾਰ ਨੂੰ) ਤੂੰ ਵੀ ਮਾਰ, ਪਰ... ਮੁਆਫ਼ ਕਰਦੇ ਮੈਨੂੰ, (ਸੁੰਗੜਦੀ ਜਾਂਦੀ ਹੈ।) ਮੈਂ ਨਹੀਂ ਦੱਸ ਸਕਦੀ ਤੈਨੂੰ, ਕੀ ਹੁੰਦੈ ਬਲਾਤਕਾਰ... ਨਹੀਂ ਮੈਂ ਨਹੀਂ ਦੱਸ ਸਕਦੀ... ਸਚਾਈ ... ਤੈਨੂੰ । (ਕੰਬਣ ਲੱਗਦੀ ਹੈ।) ਅੰਮਾ, ਅੰਦਰ ਲੈਜਾ ਇਸਨੂੰ (ਅੰਮਾ ਰਾਬੀਆ ਨੂੰ ਲੈ ਕੇ ਜਾਂਦੀ ਹੈ। ਉਹ ਸੁਭਕਦੀ ਹੋਈ ਜਾਂਦੀ ਸਕੀਨਾ :

118

118