ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ।) ਰਾਬੀਆ : ਮੈਨੂੰ ਮਾਫ਼ ਕਰ ਦਿਓ... ਮੈਂ ਕਿਸੇ ਨੂੰ ਨਹੀਂ ਦੱਸ ਸਕਦੀ... ਚੁੱਪ!!! ਸਕੀਨਾ : ਦੇਖ ਲਿਆ ਤੁਸੀਂ ਕਿਹੋ-ਜਿਹੇ ਲੋਕ ਆਂ ਅਸੀਂ। ਕਾਫ਼ੀ ਮਸਾਲਾ ਹੋ ਗਿਆ ਹੋਵੇਗਾ ਹੁਣ ਤੁਹਾਡੇ ਕੋਲ਼। ਜੇ ਚਾਹੋ ਤਾਂ ਜਾ ਸਕਦੇ ਹੋ। ਤਹਿਜ਼ੀਬ ਦਾ ਤਕਾਜਾ ਏ... ਕਿ ਮੈਂ ਕਹਾਂ, ਅਫ਼ਸੋਸ ਜਤਾਵਾਂ, ਜੋ ਵੀ ਹੋਇਆ... ਪੱਤਰਕਾਰ : ਨਹੀਂ... (ਝਿਜਕਦੇ ਹੋਏ।) ਮੈਂ ਸਮਝਦੀ ਹਾਂ... ਸਕੀਨਾ : ਇਹ ਵਹਿਮ ਬਹੁਤ ਖ਼ਤਰਨਾਕ ਏ। ਨਾ ਸਮਝਣ ਨਾਲੋਂ ਵੀ ਜ਼ਿਆਦਾ, ਕਿਤੇ ਜ਼ਿਆਦਾ। ਇਹ ਸਮਝਣ ਨਹੀਂ ਦਿੰਦਾ, ਕਿਉਂਕਿ ਸਾਨੂੰ ਲਗਦੈ ਕਿ ਸਾਨੂੰ ਤਾਂ ਪਤਾ ਐ, ਅਸੀਂ ਸਮਝਦੇ ਆਂ, ਦੂਜਿਆਂ ਕੋਲੋਂ ਤਾਂ ਬੱਸ ਮੋਹਰ ਈ ਲਵਾਉਣੀ ਐ। ਚੁੱਪੀ!!! ਪੱਤਰਕਾਰ : ਮੇਰਾ ਇਹ ਮਤਲਬ ਨਹੀਂ ਸੀ ਕਿ ਮੈਂ... ਸਕੀਨਾ : (ਉਸੇ ਬੇਲਾਗ ਭਾਵ ’ਚ) ਤੇ ਸਮਝਕੇ ਕਰੋਗੇ ਵੀ ਕੀ, ਕੀ ਕਰ ਸਕੇ ਓ...? ਪੱਤਰਕਾਰ : ਮੱਦਦ... (ਆਪਣੀ ਹਰ ਗੱਲ ਉਸਨੂੰ ਅਧੂਰੀ ਛੱਡਣੀ ਪੈਂਦੀ ਹੈ।) ਜੇ ਹੋ ਸਕੇ ? ਸਕੀਨਾ : ਮੁਆਫ਼ ਕਰਨਾ; ਅੱਗੇ ਈ ਬਹੁਤ ਅਹਿਸਾਨ ਨੇ ਸਾਡੇ ’ਤੇ... ਮੱਦਦਗਾਰਾਂ ਦੇ, ਬਹੁਤ ਬੋਝ ਹੈ, ਜੋ ਸਾਨੂੰ ਢੋਣਾ ਪਿਆ, ਤੇ ਹੁਣ ਅਸੀਂ ਹੋਰ ਨਹੀਂ ਢੋਅ ਸਕਦੇ... ਪਹਿਲੀ ਵਾਰ ਅਵਾਜ਼ 'ਚ ਹਲਕੀ ਜਿਹੀ ਤਲਖ਼ੀ ਆਉਂਦੀ ਹੈ।) ਤੇ ਚਾਹੁੰਦੇ ਵੀ ਨਹੀਂ। (ਸਿੱਧਾ ਪੱਤਰਕਾਰ ਨੂੰ ਮੁਖ਼ਾਤਬ ਹੋਕੇ।) ਕੀ ਹੁੰਦੈ ਬਲਾਤਕਾਰ? ਅਤੇ ਕੀ ਹੁੰਦੀ ਏ ਹਮਦਰਦੀ? (ਹਾਉਕਾ) ਹਮਦਰਦਾਂ ਨੇ ਝੰਡੇ ਬਣਾਕੇ ਬੁਲਾਇਆ ਹੈ ਸਾਡੇ ਜਿਸਮਾਂ ਨੂੰ ..., ਗ਼ਾਜ਼ੀਆਂ ਨੇ ਪੋਸਟਰ ਬਣਾਕੇ ਖੰਭਿਆਂ 'ਤੇ ਟੰਗਿਆ, ਦੁਖਤਰੇ ਇਸਲਾਮ ਜੋ ਆਂ, ਅਸੀਂ। (ਤਲਖ਼ੀ ਵਧਦੀ ਜਾਂਦੀ ਹੈ।) ਮਸਾਲਾ ਬਣ ਗਈਆਂ ਉਹਨਾਂ ਦੇ

119

119