ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੋਪਖ਼ਾਨੇ ਦਾ। ਆਹ ! ਪਿੰਡ ਦੇ ਬਜ਼ੁਰਗ..., ਸਾਡੇ ਆਪਣੇ ..., ਬੁਰਕਾ ਲਹਿ ਜਾਏ ਤਾਂ ਤੂਫ਼ਾਨ ਖੜਾ ਹੋ ਜਾਂਦਾ ਸੀ, ਤੇ ਹੁਣ ਨੁਮਾਇਸ਼ ਬਣ ਗਈਆਂ। ਕੀ ਜਾਂਦਾ ਸੀ, ਦੁਨੀਆ ਭਰ ਦੇ ਚੈਨਲਾਂ ਦਾ ਜੇ ਅਸੀਂ ਇਸ ਅਨਜਾਣੇ ਜਿਹੇ ਪਿੰਡ 'ਚ ਮਰ-ਖੱਪ ਜਾਂਦੀਆਂ? ਕਿਉਂ ਸਾਨੂੰ ਮੂੰਹ ਛੁਪਾਉਣ ਜੋਗਾ ਵੀ ਨਹੀਂ ਛੱਡਿਆ,... ਆਪਣੀ ਮਰਜ਼ੀ ਨਾਲ? ਕਿਉਂ ਤੁਸੀਂ ਹੱਥ ਧੋ ਕੇ ਸਾਡੇ ਪਿੱਛੇ ਪਏ ਓ? ਪੱਤਰਕਾਰ : (ਥੋੜ੍ਹਾ ਦ੍ਰਿੜ ਅੰਦਾਜ਼ ਵਿੱਚ।) ਤੁਹਾਡਾ ਮਤਲਬ ਤੁਹਾਨੂੰ ਸਭ ਨੂੰ ਆਪਣੇ ਹਾਲਾਤ ਉੱਪਰ ਛੱਡ ਦਿੱਤਾ ਜਾਏ, ਬਾਕੀ ਸਾਰੇ ਵੀ ਤਾਂ ਇਹੋ ਚਾਹੁੰਦੇ ਨੇ? ਸਜ਼ਾ ਨਹੀਂ ਦੁਆਣਾ ਚਾਹੁੰਦੇ ਮੁਜ਼ਰਮਾਂ ਨੂੰ। ਇਹ ਤਾਂ ਮੁਜ਼ਰਮਾਂ ਦੇ ਹੱਥ 'ਚ ... ਸਕੀਨਾ : ਬੱਸ। ਰਹਿਣ ਦਿਓ, ਤੁਹਾਨੂੰ ਪਤੈ ਮੁਜ਼ਰਿਮ ਕੌਣ ਨੇ? ਰਹਿੰਦੇ ਕਿੱਥੇ ਨੇ? ਇੱਥੇ... ਘਰਾਂ ਜਾਂ ਜੰਗਲਾਂ ਵਿੱਚ ਜਾਂ ਛਾਉਣੀਆਂ ਅੰਦਰ, ਕਿੱਥੇ? ਹਾਉਕਾ) ਮੁਆਫ਼ ਕਰਨਾ, ਮੈਂ ਤੁਹਾਨੂੰ ਕੁਝ ਨਹੀਂ ਕਹਿ ਰਹੀ। (ਚੁੱਪ) | ਪਰ... ਕੀ ਲੋੜ ਸੀ? ਇਹਨਾਂ ਜਿਸਮਾਂ ਨੂੰ ਐਨੀ ਅਹਿਮੀਅਤ ਦੇਣ ਦੀ ਕਿ ਜ਼ਿੰਦਗੀ ਹੀ ਪਿੱਛੇ ਰਹਿ ਜਾਏ... ਖੜ੍ਹ ਜਾਏ। ਚੁੱਪ !! ਪੱਤਰਕਾਰ : ਤੁਹਾਡੀ ...ਟਰੈਜਡੀ ਦਾ ਇਸਤੇਮਾਲ ਹੋਇਆ, ਸੱਭ ਨੇ ਕੀਤਾ, ਨੈਸ਼ਨਲ ਮੀਡਿਆ ਤੋਂ... ਲੈ ਕੇ ਹਾਉਕਾ) ਦਹਿਸ਼ਤਗਰਦਾਂ ਤੱਕ, ਸਭ ਮੁਜ਼ਰਿਮ ਨੇ। ਮੰਨਦੀ ਆਂ, ਪਰ ਇਹ ਗੱਲ ਕਹੇਗਾ ਕੌਣ, ਤੇ ਕਿਵੇਂ ? ਜੇ ਮੀਡਿਆ ਹੀ ਪਰਦਾਫਾਸ਼ ਨਹੀਂ ਕਰੇਗਾ ਤਾਂ... ਸਕੀਨਾ : ਤੇ ਤੁਹਾਡਾ? ਪੱਤਰਕਾਰ : ਜੀ? (ਰੰਗ ਉੱਡ ਜਾਂਦਾ ਹੈ।) ਸਕੀਨਾ : ਤੁਹਾਡਾ ਪਰਦਾਫਾਸ਼ ਕੌਣ ਕਰੇਗਾ, ਮੀਡੀਏ ਦਾ? ਤੇ ... ਸਾਡਾ ਵੀ। (ਚੁੱਪ) ਜਦੋਂ ਦੁਰਘਟਨਾ ਹੀ ਤੁਹਾਡੀ ਪਛਾਣ ਬਣ ਜਾਏ, (ਕੰਬ ਜਾਂਦੀ ਹੈ।) ਤਾਂ ਪਤਾ ਨਹੀਂ ਲੱਗਦਾ, ਕਦੋਂ ਅਸੀਂ ਪਾਲਣ

10

120