ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲੱਗ ਜਾਂਦੇ ਆਂ ਉਸਨੂੰ, ਆਪਣੇ ਈ ਲਹੂ ਨਾਲ। (ਚੁੱਪ) ਕਦੋਂ ਜ਼ਖ਼ਮ ਖੁਰਾਕ ਬਣ ਜਾਂਦੇ ਉਸ... “ਮੈਂ” ਦੀ... ਪਤਾ ਈ ਨਹੀਂ ਚੱਲਦਾ। ਮੈਂ ਕੋਈ ਫ਼ਲਸਫ਼ੀ ਨਹੀਂ ਹਾਂ, ਬੱਸ ਇੰਝ ਹੁੰਦੇ ਦੇਖਿਆ। ਪਤਾ ਈ ਨਹੀਂ ਲੱਗਦਾ ਕਿ ਤੁਸੀਂ... ਲਕੀਰ ਦੇ ਕਿਸ ਪਾਸੇ ਓ, ਸ਼ਿਕਾਰੀ ਹੋ ਜਾਂ ਸ਼ਿਕਾਰ। (ਪੱਤਰਕਾਰ ਬੋਲਣ ਲੱਗਦੀ ਹੈ, ਪਰ ਉਹ ਮੌਕਾ ਨਹੀਂ ਦਿੰਦੀ) ਤੁਸੀਂ ਕਿਸ ਪਾਸੇ ਓ? ਪੱਤਰਕਾਰ : ਜੀ ਮੈਂ... (ਬੇਚੈਨ ਹੋ ਕੇ ਇਧਰ-ਓਧਰ ਦੇਖਦੀ ਹੈ, ਜਿਵੇਂ ਬੇਤਾਲ ਨੂੰ ਲੱਭ ਰਹੀ ਹੋਵੇ । ) ਮੈਂ . ਸਕੀਨਾ : ਮੰਨ ਲੈਂਦੀ ਆਂ ਕਿ ਤੁਸੀਂ ਇੱਥੇ ਤਿਜਾਰਤ ਲਈ ਨਹੀਂ ਆਏ, ਕੈਰੀਅਰ ਲਈ ਨਹੀਂ ਆਏ, ਤੇ ਯਕੀਨ ਕਰੋ ਕਿ... ਤੁਸੀਂ ਕੋਈ... ਅਜਿਹੇ ਪਹਿਲੇ ਸ਼ਖ਼ਸ ਵੀ ਨਹੀਂ ਹੋ। ਪੱਤਰਕਾਰ : (ਪਸੀਨਾ ਪੂੰਝਦੀ ਹੋਈ ਉੱਠ ਖੜੀ ਹੁੰਦੀ ਹੈ। ) ਮੁਆਫ਼ ਕਰਨਾ... ਮੇਰੀ ਤਬੀਅਤ ਜ਼ਰਾ ...! ਮੈਂ ਫੇਰ ਆਵਾਂਗੀ ! ਚੁੱਪੀ !!! (ਬਾਹਰੋਂ ਫਾਇਰਿੰਗ ਦੀਆਂ ਅਵਾਜ਼ਾਂ ਆਉਂਦੀਆਂ ਹਨ।) ਪੱਤਰਕਾਰ : (ਘਬਰਾਕੇ) ਇਹ ਫਾਇਰਿੰਗ ਸਕੀਨਾ : (ਸ਼ਾਂਤ ਹੈ, ਜਿਵੇਂ ਕੁਝ ਹੋਇਆ ਹੀ ਨਾ ਹੋਵੇ) ਤੁਹਾਨੂੰ ਰੁਕਣਾ ਪਏਗਾ; ਪਤਾ ਨਹੀਂ ਕਿੰਨੀ ਦੇਰ (ਪੱਤਰਕਾਰ ਉਸਦਾ ਮੂੰਹ ਦੇਖਦੀ ਰਹਿ ਜਾਂਦੀ ਹੈ।) ਜਾਣ ਜਾਓਗੇ ਤੁਸੀਂ... ਹੁਣੇ, ਕਿ ਕਿਉਂ ਲੋਕੀਂ ਇਸ ਪਿੰਡ ਦਾ ਨਾਂ ਲੈਣ ਤੋਂ ਕਤਰਾਉਂਦੇ ਨੇ। (ਇੱਕ ਪੇਂਡੂ ਹਫਿਆ ਹੋਇਆ ਆਉਂਦਾ ਹੈ। ਅੰਦਰੋਂ ਅੰਮਾ ਵੀ ਆਉਂਦੀ ਹੈ।) ਅੰਮਾ : ਕੀ ਹੋਇਆ ਇਹ, ..? ਪੇਂਡੂ : ਲੁਕ ਜਾਓ ਤੁਸੀਂ ਛੇਤੀ। ਹਾਫ਼ਿਜ਼ ਘਰੇ ਛਾਪਾ ਪਿਆ, ਸ਼ਕੀਲ ਵੀ ਫੜਿਆ ਗਿਆ, ਪਤਾ ਨਹੀਂ... ਅੰਮਾ : ਹਾਏ ਅੱਲਾ ! ਕੀ ਹੋਇਆ ਮੇਰੇ ਸ਼ਕੀਲ ਨੂੰ... ਪੇਂਡੂ : ਗੱਲਾਂ ਦਾ ਟਾਈਮ ਨੀ... (ਦੌੜ ਜਾਂਦਾ ਹੈ। ਪੁਲੀਸ ਇੱਧਰ ਈ

121

121