ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਮੁੜ ਰੋਸ਼ਨੀ ਹੁੰਦੀ ਹੈ। ਬੇਤਾਲ ਤੇ ਪੱਤਰਕਾਰ ਇੱਕ ਸਪਾਟ `ਚ ਖੜੇ ਹਨ।) ਬੇਤਾਲ : (ਗੌਰ ਨਾਲ ਉਸ ਵੱਲ ਦੇਖਦੇ ਹੋਏ।) ਫੇਰ, ਸੁਣਾ... ਕੀ ਜਾਣਿਆ ਪੱਤਰਕਾਰ : ਮੈਂ ਜਾਣਿਆ, ਕਿ ਮੈਂ ਨਹੀਂ ਜਾਣ ਸਕਦੀ ਕਿ ਕੀ ਹੁੰਦੈ ਬਲਾਤਕਾਰ। (ਉਸਦੀਆਂ ਅੱਖਾਂ 'ਚ ਦੇਖਦੀ ਹੈ। ਪਰ ਇਹ ਸੱਚ ਮੈਂ... ਉੱਥੇ ਜਾਏ ਬਗੈਰ ਨਹੀਂ ਸੀ ਦੇਖ ਸਕਦੀ। ਬੇਤਾਲ : (ਖੀ ਖੀ ਕਰਕੇ ਹੱਸ ਪੈਂਦਾ ਹੈ। ਉਸਦੀ ਘੂਰੀ ਦੇਖ ਕੇ ਚੁੱਪ ਕਰ ਜਾਂਦਾ ਹੈ।) । ਪੱਤਰਕਾਰ : ਉਹ ਸਿਲਸਿਲਾ ਤਾਂ ਉਵੇਂ ਦਾ ਉਵੇਂ ਜਾਰੀ ਸੀ, ਜਾਣ-ਪਛਾਣ ਸੀ ਮੇਰੀ, ਕਿਵੇਂ ਨਾ ਕਿਵੇਂ ਨਿਕਲ ਆਈ, ਪਤਾ ਨਹੀਂ ਇਹ ਵੀ ਵਹਿਮ ਹੋਏ ਮੇਰਾ ! (ਆਪਣਾ ਹਾਸਾ ਰੋਕਦਾ ਹੈ।) ਨਹੀਂ; ਤੂੰ ... ਹਾਂ... (ਬੋਲਣ ਦਾ ਇਸ਼ਾਰਾ ਕਰਦਾ ਹੈ। ਪੱਤਰਕਾਰ : ਛਿੜੇ ਹੋਏ ਡੂਮਣੇ ਵਰਗੀ ਉਸਦੀ ਅਵਾਜ਼ ਉਵੇਂ ਈ ਅੰਦਰ-ਬਾਹਰ ਗੰਜਦੀ ਐ, ਪਤਾ ਨਹੀਂ ਆਉਂਦੀ... ਕਿਸ ਪਾਸਿਓਂ ਐ? ਨਾ ਉਸਦੇ ਹੱਥ ਨੇ, ਨਾ ਸਿਰ-ਪੈਰ; ਪਰ ਉਸਨੇ ਜਕੜ ਰੱਖਿਆ ਮੈਨੂੰ : ‘ਕਿਸ ਪਾਸੇ ਐਂ ਤੂੰ... ਲਕੀਰ ਦੇ, ਇਸ ਪਾਰ ਜਾਂ ਉਸ ਪਾਰ, ਸ਼ਿਕਾਰੀ ਏਂ ਜਾਂ ਸ਼ਿਕਾਰ? ? (ਬੇਤਾਲ ਠਹਾਕਾ ਮਾਰਦਾ ਹੋਇਆ ਨੱਸ ਜਾਂਦਾ ਹੈ। ਰੋਸ਼ਨੀ ਇਕਦਮ ਮੱਧਮ ਪੈ ਜਾਂਦੀ ਹੈ। ਸਾਰੇ ਪਾਤਰ ਪਹਿਲੇ ਦ੍ਰਿਸ਼ ਵਾਂਗ ਮੁੜ ਮੰਚ ਬੇਤਾਲ :

124

124