ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਪਰ ਮੇਰੇ ਵਰਗਿਆਂ ਦੀ ਜ਼ਿੰਦਗੀ 'ਚ ਇਹੋ ਜਿਹੇ ਪਲ ਹੁੰਦੇ ਵੀ ਕਿੰਨੇ ਕੂ...

(ਚੁੱਪ)

ਮੈਂ ਛਮਾਹੀ ਪੇਪਰਾਂ 'ਚੋਂ ਫਸਟ ਆ ਗਿਆ। ਮੇਰਾ ਹੌਸਲਾ ਵਧ ਗਿਆ; ਹੁਣ ਮੈਂ ਪਿੱਛੇ ਨਹੀਂ, ਅੱਗੇ ਬੈਠਣ ਲੱਗਾ ਸੀ। ਪਰ ਮੇਰੇ ਮਾਸਟਰਾਂ ਦਾ ਉਹੀ ਵਿਹਾਰ... ਠੁੱਡੇ ਤੇ ਘੁਰਕੀਆਂ।

ਮਾਸਟਰ ਨਰਿੰਦਰ ਸਿੰਘ.., ਨਵੇਂ-ਨਵੇਂ ਆਏ ਸੀ ਸ਼ਹਿਰੋਂ ਪਕੇ, ਨਵੀਂ-ਨਵੀਂ ਡਿਗਰੀ ਕੀਤੀ ਸੀ। ਗਰਮੀਆਂ ਦੇ ਦਿਨ, ਪੜ੍ਹਾਉਂਦਿਆਂ-ਪੜ੍ਹਾਉਂਦਿਆਂ ਤ੍ਰੇਹ ਲੱਗੀ, ...ਮੈਨੂੰ ਕਹਿੰਦਾ ਉਏ ਕਾਕਾ ਪਾਣੀ ਲੈਕੇ ਆ। ਸਾਰੀ ਜਮਾਤ ਵਿੱਚ ਲੱਗ ਪਈ ਫੁਸਰ-ਫੁਸਰ ਹੋਣ ...ਚੂਹੜੇ ਤੋਂ ਪਾਣੀ ਮੰਗਾਉਂਦਾ ਉਇ।

(ਜਾਂਦੇ ਹੋਏ)

ਮੈਂ ਪਾਣੀ ਲੈਣ ਤੁਰ ਪਿਆ; ਠੰਡੇ ਪਾਣੀ ਦੇ ਘੜੇ..., ਹੈੱਡਮਾਸਟਰ ਦੇ ਕਮਰੇ ਦੇ ਬਾਹਰ ਪਏ ਹੁੰਦੇ ਸੀ। ਘੜੇ ਨੂੰ ਹੱਥ ਲਾਉਣ ਦੀ ਮੇਰੀ ਹਿੰਮਤ ਨਾ ਪਈ, ...ਮੈਂ ਬਰਾਂਡੇ 'ਚੋਂ ਮੁੜ ਆਇਆ।

"ਮਾਸਟਰ ਜੀ..., ਤੁਸੀਂ ਕਿਸੇ ਹੋਰ ਤੋਂ ਮੰਗਵਾ ਲਓ। ...ਮੈਂ ਘੜੇ ਨੂੰ ਹੱਥ ਲਾਇਆ ਤਾਂ... ਮੇਰੇ ਕੁੱਟ ਪਉਗੀ।’’ ਉਹ ਮੇਰੇ ਵੱਲ ਹੈਰਾਨੀ ਜਈ ਨਾਲ ਦੇਖਣ ਲੱਗ ਪਿਆ। "ਜੀ ਮੈਂ... ਮੈਂ ਚੂਹੜਿਆਂ ਦਾ ਮੁੰਡਾ ਆਂ।" ਉਹਦੀਆਂ ਅੱਖਾਂ ਹੱਡੀਆਂ ਗਈਆਂ, ਹਾਲਤ ਅਜੀਬ ਹੋ ਗਈ...। "ਫਿਰ ਵੀ ਤੁਸੀਂ ਕਹਿੰਦੇ ਉ ਤਾਂ ਮੈਂ ਲਿਆ ਦਿੰਨਾਂ...।

(ਮਾਸਟਰ ਵਾਂਗ ਬੌਦਲਣ ਦਾ ਅਭਿਨੈ ਕਰਦਾ ਹੈ।)

"ਨਹੀਂ ਨਹੀਂ।"

ਉਹ ਜਿਵੇਂ ਨੀਂਦੋਂ ਉੱਠਿਆ ਹੋਏ, "ਤੂੰ ਰਹਿਣ ਦੇ...।"

ਤੇ ਮਾਸਟਰ ਆਪ ਈ ਪਾਣੀ ਪੀਣ ਚਲਾ ਗਿਆ। ਅੱਜ ਵੀ ਉਹਦੇ ਬਾਰੇ ਸੋਚਦਾ ਹਾਂ ਤਾਂ ਤਰਸ ਆਉਂਦਾ ਐ ਕਿ ਉਹ ਬੰਦਾ, ...ਪੜ੍ਹ-ਲਿਖ ਕੇ ਵੀ ਕਿੰਨਾ ਬੌਣੇ ਦਾ ਬੌਣਾ ਸੀ।

25