ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਹੁਣ ਵੱਡੇ ਸਕੂਲ ਜਾਂਦਾ ਸੀ। ਮੈਨੂੰ ਕਹਿੰਦਾ, "ਉਏ ਉੱਥੇ ਤੱਪੜਾਂ 'ਤੇ ਨੀ ਬੈਠਣਾ ਪੈਂਦਾ। ਡੈਸਕ ਤੇ ਕੁਰਸੀਆਂ ਨੇ। ਨਾਲੇ ਮਾਸਟਰ ਵੀ ਘੱਟ ਕੁੱਟਦੇ ਆ।"

ਮੇਰਾ ਵੀ ਸਕੂਲ ਜਾਣ ਨੂੰ ਬਹੁਤ ਦਿਲ ਕਰਦਾ ਸੀ, ਮੈਂ ਉਥੋਂ ਭੱਜ ਲਿਆ। ਅੰਦਰ ਕੁਝ ਪੰਘਰਦਾ ਜਾ ਰਿਹਾ ਸੀ। ਘਰ ਆ ਕੇ ਮੈਂ ਮਾਂ ਨਾਲ ਗੱਲ ਕੀਤੀ, "ਮੈਂ ਸਕੂਲ ਜਾਣਾ, ਮੈਨੂੰ ਸਕੂਲ ਲਾ ਦਿਉ।" ਮੇਰੀਆਂ ਭੁੱਬਾਂ ਨਿਕਲ ਗਈਆਂ। ਮਾਂ ਮੈਨੂੰ ਗਲ਼ ਨਾਲ ਲਾ ਕੇ ਰੋਣ ਲੱਗ ਪਈ, ਪਤਾ ਨਹੀਂ ਕੀ ਕੁਝ ਦੱਬੀ ਬੈਠੀ ਸੀ ਆਪਣੇ ਅੰਦਰ।

(ਚੁੱਪ)

ਗਹਿਣਿਆਂ ਦੇ ਨਾਂ 'ਤੇ ਘਰੇ ਇੱਕੋ ਇੱਕ ਚਾਂਦੀ ਦੀ ਝਾਂਜਰ ਬਚੀ ਸੀ, ਭਾਬੀ ਕੋਲ... ਵੱਡੇ ਭਰਾ ਦੀ ਨਿਸ਼ਾਨੀ। ਉਸਨੂੰ ਮਾਂ ਦੇ ਹੱਥ ਫੜਾਂਦਿਆਂ... ਉਹ ਬੋਲੀ, "ਇਸਨੂੰ ਪੜ੍ਹਨ ਲਾ ਦਿਓ... ਰੱਬ ਦੇ ਵਾਸਤੇ!" ਬਾਪੂ ਨੇ ਬਥੇਰਾ ਸਮਝਾਇਆ ਪਰ ਉਹ ਜਿੱਦ ਫੜ ਗਈ ਤੇ ਉਹ ਝਾਂਜਰ ਵੀ ਪੰਡਿਤ ਸੱਤਿਆ ਨਰਾਇਣ ਦੀ ਤਜੌਰੀ 'ਚ ਚਲੀ ਗਈ।

(ਹੰਝੂ ਪੂੰਝਦਾ ਹੈ।)

ਮੈਂ ਹਾਈ ਸਕੂਲ ਜਾਣ ਲੱਗ ਪਿਆ। (ਖੁਸ਼ੀ) ਨੇੜੇ-ਤੇੜੇ ਦੇ ਪਿੰਡਾਂ ਵਿੱਚ ਇੱਕੋ ਹੀ ਹਾਈ ਸਕੂਲ ਸੀ ਤੇ ਗਰੀਬ-ਗੁਰਬਾ ਤਾਂ ਇੱਥੇ ਇੱਕਾ-ਦੁੱਕਾ ਹੀ ਪਹੁੰਚਦਾ ਸੀ। ਘਰ ਤੋਂ 6 ਕੁ ਮੀਲ ਦੂਰ ਤਾਂ ਹੋਣਾ ਈ ਐ। ਪਰ ਇਹ ਪੈਂਡਾ ਮੈਨੂੰ ਕਦੇ ਵੀ ਲੰਬਾ ਨਹੀਂ ਸੀ ਲੱਗਿਆ। ਘਰੋਂ ਸਵੇਰੇ-ਸਵੇਰੇ ਹੀ ਤੁਰ ਪੈਂਦਾ ਸੀ। ਘੜੀ-ਘੜੀ ਤਾਂ ਘਰ 'ਚ ਹੋਣੀ ਕੀ ਸੀ ਬੱਸ ਅੰਦਾਜ਼ੇ ਨਾਲ ਹੀ ਨਿੱਕਲ ਪੈਂਦਾ ਸੀ।

(ਥੈਲਾ ਘੁੰਮਾਉਂਦਾ ਜਾਂਦਾ ਹੈ।)

ਪੜ੍ਹਾਈ 'ਚ ਮੈਂ ਚੰਗਾ ਸੀ, ਪਰ ਪੜ੍ਹਾਈ-ਲਿਖਾਈ ਦੇ ਆਵਦੇ ਹੀ ਖ਼ਤਰੇ ਸੀ। ਅੱਜ ਤੱਕ ਮੈਨੂੰ ਸਮਝ ਨਹੀਂ ਆਈ ਕਿ ਉਹਨਾਂ ਦੀ ਖੁੰਦਕ ਕੀ ਐ ਸਾਡੇ ਨਾਲ ਹੋਇਆ ਕੀ; ਮੈਂ ਇੱਕ ਦਿਨ ਜਾਂਦਾ ਸੀ ਮਗਰ ਇੱਕ ਜੱਟਾਂ ਦਾ ਮੁੰਡਾ ਲੱਗ ਗਿਆ। ਡਾਂਗ ਉਹਦੇ

27