ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੇਡਣ ਲੱਗਦਾ ਹੈ।) ਜਦੋਂ ਸਕੂਲ ਪੜ੍ਹਦੇ ਜੁਆਕ ਨੂੰ ਪਸ਼ੂਆਂ ਦੀ ਖੱਲ ਲਾਹੁਣੀ ਪਵੇ ਨਾ... ਤਾਂ ਖ਼ੂਨ ਤੇ ਚਰਬੀ ਚੋਂਦੀ ਐ, ਖੁਸ਼ਬੋਆਂ ਨਹੀਂ ਉਠਦੀਆਂ, ਵਲੂੰਦਰਿਆ ਜਾਂਦਾ ਹੈ ਅੰਦਰ। ਡੰਗਰ ਚੁਕਾਉਣ ਵਾਲਿਆਂ ਨੂੰ ਤਾਂ ਕਾਹਲੀ ਹੁੰਦੀ ਸੀ। ਜੇ ਕਿਤੇ ਮਾੜੀ ਮੋਟੀ ਦੇਰ ਹੋ ਜਾਏ ਤਾਂ ਉਪਰੋਂ ਗਾਲ਼ਾਂ:

(ਨੱਕ ਬੰਦ ਕਰਦੇ ਹੋਏ) 'ਉਇ ਕਮਜਾਤੇ ਕਿਹਾ ਨੀ ਸੀ ਛੇਤੀ ਆ ਮਰ ਜੀ, ਮੁਸ਼ਕ ਉੱਠਣ ਲੱਗ ਪੀ।'

ਮਰੇ ਡੰਗਰ ਚੁੱਕਣਾ ਬੜਾ ਨਾਮੁਰਾਦ ਕੰਮ ਹੈ!

(ਜੈਸਚਰਜ਼ ਨਾਲ ਦ੍ਰਿਸ਼ ਸਿਰਜਦਾ ਹੈ।)

ਅਗਲੇ-ਪਿਛਲੇ ਖੁਰਾਂ ਨੂੰ ਰੱਸੀ ਨਾਲ ਬੰਨ੍ਹਕੇ ਮੋਟੀਆਂ-ਮੋਟੀਆਂ ਬਾਹੀਆਂ ਨਾਲ ਨੂੜਨਾ ਪੈਂਦਾ, ਕਸ ਕੇ, ਤੇ ਫੇਰ ਢੋਵੋ... ਜਾਂ ਧੂਓ... ਪਿੰਡ ਦੇ ਬਾਹਰ। ਸਾਨੂੰ ਈ ਕਰਨਾ ਪੈਂਦਾ ਸੀ ਇਹ ਕੰਮ ਤੇ ਮਿਲਦਾ ਕੁਝ ਨਹੀਂ ਸੀ, ਸ਼ਹਿਰ ਲੈ ਜਾਂਦੇ ਤਾਂ ਮਸਾਂ, ਉਹ ਖੱਲ ਵੀਹਾਂ-ਪੱਚੀਆਂ ਦੀ ਵਿਕਦੀ ਸੀ, ਉਹ ਵੀ ਮਰ ਕੇ। ਭਾੜਾ ਕਿਰਾਇਆ ਕੱਢਕੇ ਦਸ-ਪੰਦਰਾਂ ਬਚ ਜਾਂਦੇ, ਤੇ ਜਦ ਦਿਨ ਮਾੜੇ ਹੋਣ ਤਾਂ ਦਸ-ਪੰਦਰਾਂ ਵੀ ਬਹੁਤ ਹੁੰਦੇ ਨੇ, ਨਹੀਂ!

(ਵਿਅੰਗ 'ਚ ਹੱਸਦਾ ਹੈ।)

ਖੱਲ ਲਾਹ ਕੇ ਨਾਲ ਦੀ ਨਾਲ ਲੂਣ ਕੇ ਰੱਖਣੀ ਪੈਂਦੀ। ਨਹੀਂ ਤਾਂ ਮੁਸ਼ਕ ਬਰਦਾਸ਼ਤ ਕਰਨੀ ਔਖੀ ਹੋ ਜਾਂਦੀ। ਤੇ ਜੇ ਲਾਹੁੰਦਿਆਂ ਖੱਲ ਨੂੰ ਟੱਕ ਲੱਗ ਜਾਵੇ ਤਾਂ ਵੱਖਰੀ ਮੁਸੀਬਤ, ਵਪਾਰੀ ਖ਼ਰੀਦਣੋ ਨਾਂਹ ਕਰ ਦਿੰਦਾ, "ਲੈ ਜੋ ਚੱਕ ਕੇ ਘਰ ਨੂੰ ਉਇ।" ਕਿਹੋ ਜਿਹਾ ਜ਼ਾਲਮ ਸਮਾਜ ਐ ਇਹ। ਇੰਨਾ ਨਾਸ਼ੁਕਰਾ ਕੰਮ ਤੇ ਨਾ ਕੋਈ ਮੁੱਲ, ਨਾ ਕਦਰ।

(ਛੁਰੀ ਨਾਲ ਸਿਰ ਖੁਰਕਦਾ ਹੈ।)

ਇੱਕ ਦਿਨ ਮਾਂ ਨੇ ਮੈਨੂੰ ਸਕੂਲੋਂ ਹੀ ਬੁਲਾ ਲਿਆ। ਨੰਬਰਦਾਰਾਂ ਦਾ ਬਲਦ ਮਰ ਗਿਆ ਸੀ, ਮੌਲਾ ਜਿਆ। ਵੱਡਾ ਭਾਈ ਤੇ ਬਾਪੂ ਕਿਸੇ ਰਿਸ਼ਤੇਦਾਰੀ 'ਚ ਗਏ ਸੀ, ਘਰੇ ਕੱਲੀਆਂ ਬੁੜ੍ਹੀਆਂ ਸੀ। ਮਾਂ ਨੇ ਚਾਚੇ

34