ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਝੂਠਾ ਜਿਹਾ ਹੱਸਕੇ ਗੱਲ ਬਦਲਦਾ ਹੈ।)

ਛੱਡੋ! ਮੁਕਦੀ ਗੱਲ ਇਹ ਕਿ ਮਾਮੇ ਨਾਲ ਮੇਰੀ ਬਣੀ 'ਨੀ। ਮੈਂ ਪੜ੍ਹਾਈ ਵਿੱਚੇ ਛੱਡ ਕੇ ਫੈਕਟਰੀ ਜਾਣ ਲੱਗ ਪਿਆ, ਆਰਡੀਨੈਂਸ ਫੈਕਟਰੀ। ਪੜ੍ਹਾਈਆਂ ਨਾਲ ਜਾਤਾਂ ਸੁਧਰਦੀਆਂ... ਇਸ ਗੱਲ ਵਿੱਚ ਹੁਣ ਮੇਰਾ ਕੋਈ ਯਕੀਨ ਨਹੀਂ ਸੀ ਰਿਹਾ। (ਯਾਦਾਂ 'ਚ ਗੁਆਚਿਆ।) ਭੋਲਾ ਸੀ ਬਾਪੂ... ਜਿਹੜਾ ਇੰਜ ਸੋਚਦਾ ਸੀ।

(ਬੋਝਲ ਚੁੱਪ... ਜਿਸਨੂੰ ਉਹ ਝਟਕੇ ਨਾਲ ਤੋੜਦਾ ਹੈ।)

ਫੈਕਟਰੀ ਵਾਲਿਆਂ ਨੇ ਮੈਨੂੰ ਟ੍ਰੇਨਿੰਗ ਲਈ ਜੱਬਲਪੁਰ ਭੇਜ 'ਤਾ। ਜੀਵਨ ਦਾ ਇੱਕ ਨਵਾਂ ਈ ਰਾਹ ਸਾਹਮਣੇ ਸੀ, ਹੋਸਟਲ ਦਾ ਕਮਰਾ... ਤੇ ਤਰ੍ਹਾਂ-ਤਰ੍ਹਾਂ ਦੇ ਲੋਕ। ਕੁਝ ਮਾਰਕਸਵਾਦੀ ਵੀ ਸੀ ਉਹਨਾਂ 'ਚ। ਗੋਰਕੀ ਦੇ 'ਮਾਂ' ਨਾਵਲ ਨੇ ਚੰਗਾ ਹਿਲੂਣਿਆ। ਕਿੰਨੀ ਸਾਂਝ ਸੀ ਸਾਡੇ 'ਚ। ਜਿਵੇਂ ਦੇਸ਼ਾਂ, ਕੌਮਾਂ ਤੇ ਜ਼ੁਬਾਨਾਂ ਦੇ ਪਾੜੇ ... ਹੋਣ ਈ ਨਾ। ...ਮੈਂ ਮਾਰਕਸਵਾਦੀ ਲਿਟਰੇਚਰ ਪੜ੍ਹਿਆ ਤੇ ਉਨ੍ਹਾਂ ਮੁੰਡਿਆਂ ਨਾਲ ਮਿਲਕੇ ਇੱਕ ਥਿਏਟਰ ਗਰੁੱਪ ਬਣਾ ਲਿਆ। ਬੜੇ ਚਿਰਾਂ ਦੀ ਤਾਂਘ ਸੀ...।

(ਸੋਚਦਾ ਹੋਇਆ ਅਤੀਤ 'ਚ ਪਹੁੰਚ ਜਾਂਦਾ ਹੈ।)

ਪਿੰਡ ਵਾਲੇ ਸਕੂਲੇ ਜਦੋਂ ਸਲਾਨਾ ਫੰਕਸ਼ਨ ਹੁੰਦਾ ਤਾਂ ਡਰਾਮਾ ਵੀ ਹੁੰਦਾ ਸੀ, ਮੇਰਾ ਵੀ ਬੜਾ ਦਿਲ ਕਰਦਾ। (ਹੱਸ ਪੈਂਦਾ ਹੈ।) ਪਰ ਦਿਲ ਨੂੰ ਕਿਹੜਾ ਪੁੱਛਦਾ। ਮੈਂ ਦਰਵਾਜ਼ੇ ਦੇ ਬਾਹਰ ਖੜ੍ਹਾ ਦੇਖਦਾ ਰਹਿੰਦਾ। ਇਹ ਦਰਦ ਹਰ ਕੋਈ ਨਹੀਂ ਸਮਝ ਸਕਦਾ..., ਦਰਵਾਜ਼ੇ ਦੇ ਬਾਹਰ ਖੜ੍ਹੇ ਰਹਿਣ ਦਾ ਦਰਦ। ਖੈਰ! ਇੱਥੇ ਇਹੋ ਜਿਹਾ ਕੁਝ ਨਹੀਂ ਸੀ। ਬਹੁਤਿਆਂ ਨੂੰ ਤਾਂ "ਵਾਲਮੀਕ" ਨਾਂ ਦਾ ਪਿਛੋਕੜ ਵੀ ਨਹੀਂ ਸੀ ਪਤਾ। ਟਰੇਨਿੰਗ ਖ਼ਤਮ ਹੋਈ ਤਾਂ ਮੈਂ ਅਗਲੀ ਟਰੇਨਿੰਗ ਵਾਸਤੇ ਬੰਬਈ ਆ ਗਿਆ। ਆ ਕੀ ਗਿਆ, ਯਾਰਾਂ-ਮਿੱਤਰਾਂ ਨੇ ਪੈਸੇ 'ਕੱਠੇ ਕਰਕੇ ਭੇਜਤਾ।

ਇਹ ਮਸਤੀ ਦੇ ਦਿਨ ਸੀ। ਹੋਸਟਲ ਸੋਹਣਾ ਸੀ, ਆਲੇ-ਦੁਆਲੇ ਖ਼ੂਬਸੂਰਤ ਪਹਾੜੀਆਂ, ਸ਼ਾਮ ਤਾਂ ਬਹੁਤ ਹੀ ਗ਼ਜ਼ਬ ਦੀ ਹੁੰਦੀ,

42