ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਡਰਦਾ ਜਿਹਾ ਮੰਜੀ 'ਤੇ ਜਾ ਕੇ ਬਹਿ ਗਿਆ। ਹੋ ਗਿਆ ਬੁੜ੍ਹਾ ਸ਼ੁਰੁ, ਰਾਮ ਕਹਾਣੀ ਉਹਦੀ ਮੁੱਕਣ ’ਚ ਨਾ ਆਏ, ਬੋਲੀ ਜਾਵੇ, ਆਵਦੇ ਬਾਰੇ, ਆਵਦੇ ਖਾਨਦਾਨ ਬਾਰੇ, ਜਿਵੇਂ ਸੰਸਾਰ ਚ ਹੋਰ ਕੁੱਝ ਹੋਵੇ ਈ ਨਾ। "ਸਾਡਾ ਬਿਰਜ ਤਾਂ ਪੜ੍ਹਾਉਂਦਾ ਹੋਉ! ਭਾਈ ਉਹਨੂੰ ਤਾਂ ਡੀ.ਸੀ. ਲਾਉਂਦੇ ਸੀ, ਬਸ ਕੋਹੜਾ ਜ਼ਿੱਦ ਕਰ ਗਿਆ। ਕਹਿੰਦਾ ਲੱਗਾ ਤਾਂ ਮਾਸਟਰ ਹੀ ਲੱਗੂੰ ਚੰਗੇ ਮਾਸਟਰਾਂ ਦੀ ਕਮੀ ਐ ਮੁਲਕ 'ਚ।" ਉਹਨਾਂ ਮੇਰੇ ਵੱਲ ਮੂੰਹ ਕਰਕੇ ਕਿਹਾ ਜਿਵੇਂ ਮੇਰੇ ਤੋਂ ਹਾਮੀ ਭਰਾਉਣੀ ਹੋਏ, ਮੈਂ ਵੀ ਹਾਂ 'ਚ ਸਿਰ ਹਿਲਾਤਾ, ਹੋਰ ਕਰਦਾ ਵੀ ਕੀ। ਚੱਲੋ ਪੁੱਤ ਐਨੀ ਜ਼ਮੀਨ ਜਾਇਦਾਦ ਐ। ਇਨੂੰ ਕਿਹੜਾ ਕੋਈ ਰੋਕਣ ਵਾਲਾ।" ਇੱਕ ਵੱਖਰਾ ਈ ਹੰਕਾਰ ਸੀ, ਉਸਦੀ ਆਵਾਜ਼ 'ਚ।

ਏਨੇ ਨੂੰ ਭੀਖੂ ਤੇ ਮਾਸਟਰ ਦਾ ਭਰਾ ਕਣਕ ਲੈ ਕੇ ਬਾਹਰ ਆ ਗਏ। ਅਸੀਂ ਕਣਕ ਸਾਈਕਲ 'ਤੇ ਟੰਗ ਕੇ ਤੁਰਨ ਹੀ ਲੱਗੇ ਸੀ। ਬਾਬਾ ਜੀ ਫਿਰ ਅੜ ਗਏ, "ਨਾ, ਪੁੱਤ ਰੋਟੀ ਖਾਕੇ ਜਾਇਆ ਜੇ।" "ਨਹੀਂ ਬਾਬਾ ਅਸੀਂ ਘਰ ਜਾ ਕੇ ਖਾ ਲਾਂਗੇ।"" "ਨਹੀਂ ਮੇਰੇ ਸ਼ੇਰ, ਰੋਟੀ ਖਾ ਕੇ ਜਾਇਓ। ਜੇ ਇਵੇਂ ਭੁੱਖਣ-ਭਾਣੇ ਤੁਰੇ ਤਾਂ ਇਹਦੇ 'ਚ ਸਾਡੀ ਕੀ ਇੱਜ਼ਤ ਰਹੂ! ਰੋਟੀ ਖਾਓ ਮੇਰਾ ਸ਼ੇਰ।" ਰੋਟੀ ਖਾ ਲੋ। ਜੀ, ਖਾਣ ਲੱਗ ਪਏ।

ਤੱਤੀਆਂ ਤੱਤੀਆਂ ਰੋਟੀਆਂ ਦਾਲ ਗੁੜ ਤੇ ਅਚਾਰ, ਥੋੜ੍ਹੀ ਜਿਹੀ ਉਹਨਾਂ ਨੇ ਸਾਨੂੰ ਮੱਖਣੀ ਵੀ ਦੇਤੀ ਸੀ। ਇਹੋ ਜਿਹਾ ਭੋਜਨ-ਪਾਣੀ ਤਾਂ ਮੈਂ ਪਹਿਲੀ ਵਾਰ ਵੇਖਿਆ ਸੀ। ਸਾਡੇ ਤਾਂ ਚਟਣੀ ਨਾਲ ਕੰਮ ਚੱਲਦਾ ਸੀ। ਮੈਂ ਬੇਗਾਨਾ ਘਰ ਕਰਕੇ ਸੰਗ ਗਿਆ। ਪਰ ਭੀਖੂ ਕੰਜਰਦੇ ਨੇ 10-12 ਲਪੇਟ 'ਤੀਆਂ। ਮਾਰਿਆ ਢਿੱਡ 'ਤੇ ਹੱਥ, ਕਹਿੰਦਾ ਚੱਲ ਉਏ ਹੁਣ ਚਲਦੇ ਆਂ।

ਰੋਟੀ ਖਾ ਕੇ ਬਾਹਰ ਆ ਗਏ। ਆਉਂਦੇ ਨੂੰ ਬਾਬੇ ਦਾ ਇੱਕ ਹੋਰ ਯਾਰ ਬਾਹਰ ਆਇਆ ਬੈਠਾ ਸੀ। ਮੈਨੂੰ ਕਹਿੰਦਾ ਵਈ ਕਾਕਾ ਥੋਡੀ ਜਾਤ ਕੀ ਐ? ਮੈਂ ਆਖਿਆ ਜੀ ਚੂਹੜੇ। ਚੂਹੜੇ ਸੁਣਦਿਆਂ ਹੀ ਉਹਦੀ ਤਾਂ ਨਿਕਲਗੀ ਚੀਕ। ਬੁੜ੍ਹੇ ਨੇ ਚੱਕਿਆ ਖੂੰਡਾ ਤੇ ਭੀਖੂ ਦੇ ਮਾਰਿਆ

45