ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ... ਸਵੀਤਾ ਤੋਂ ਦੂਰ ਰਹਿਣ ਦਾ ਮਨ ਬਣਾ ਲਿਆ ਸੀ। ਦਲਿਤਾਂ ਦਾ ਸੰਘਰਸ਼ ਵੀ ਹੁਣ ਜ਼ੋਰਾਂ 'ਤੇ ਸੀ ਤੇ ਮੈਂ ਉਸ ਵਿੱਚ ਕੁੱਦ ਪਿਆ। ਪਰ ਉਹ ਦਿਨੋਂ ਦਿਨ ਮੇਰੇ ਨੇੜੇ ਹੁੰਦੀ ਜਾਂਦੀ ਸੀ, ਹੋਸਟਲ ਆਉਣ ਲੱਗ ਪਈ। ਉੱਥੇ ਨਾ ਮਿਲਦਾ ਤਾਂ ਲਾਇਬ੍ਰੇਰੀ..., ਮੁੜ ਫੇਰ ਕਮਰੇ 'ਚ..., ਬੈਠੀ ਉਡੀਕਦੀ ਰਹਿੰਦੀ..., ਕਿਤਾਬਾਂ ਨੂੰ ਉੱਲਟ-ਪੁਲਟ ਕਰਦੀ... ਥਾਂ ਸਿਰ ਲਾਉਂਦੀ। ਪਾਟਿਲ ਦੇ ਆਖਣ ਦਾ ਵੀ ਉਸਤੇ ਕੋਈ ਅਸਰ ਨਾ ਹੁੰਦਾ। ਬੜੀ ਜ਼ਿੱਦੀ ਸੀ।

ਪਰ ਮੈਂ ਦੇਖ ਰਿਹਾ ਸੀ, ਉਹਦੇ ਤੇ ਮੇਰੇ... ਵਿੱਚਲਾ ਫ਼ਾਸਲਾ... ਕਈ ਜਨਮਾਂ ਦਾ... ਸੋਚ ਕੇ ਈ ਸਾਹ ਚੜ੍ਹ ਜਾਂਦਾ... ਖੜ੍ਹਾ-ਖੜ੍ਹਾ ਈ ਹੌਕਣ ਲੱਗ ਜਾਂਦਾ। (ਹੌਂਕਦਾ ਹੈ।) ਰਾਤ ਨੂੰ ਦੇਰ ਨਾਲ ਘਰ ਮੁੜਦਾ ਤਾਂ ਪਾਟਿਲ ਕਹਿੰਦਾ, "ਸਵੀਤਾ ਆਈ ਸੀ ਫੇਰ।" ਮੈਂ ਨੀਂਦ ਦਾ ਬਹਾਨਾ ਕਰਕੇ ਟਾਲ ਦਿੰਦਾ। ਨੀਂਦ ਕਿਹੜੇ ਭੜੂਏ ਨੂੰ ਆਉਣੀ ਸੀ। ਜਦ ਵੀ ਮਿਲਦੀ ਕਹਿੰਦੀ, "ਤੁਸੀਂ ਮੇਰੇ ਕੋਲੋਂ ਭੱਜਦੇ ਕਿਉਂ ਹੋ?" ਸੱਚਮੁਚ ਮੈਂ ਭੱਜਦਾ ਈ ਸੀ, ਨਾ ਚਾਹੁੰਦਿਆਂ ਹੋਇਆਂ ਵੀ।

...ਇੱਕ ਦਿਨ ਮੰਦਰ ਦੇ ਬਾਹਰ ਮਿਲ ਗਈ, ਪਾਟਿਲ ਅੰਦਰ ਗਿਆ ਸੀ, ਮੈਂ ਬਾਹਰ ਬੈਠਾ ਸੀ ਪੁਲੀ 'ਤੇ। "ਤੁਸੀਂ ਬਾਹਰ ਕਿਉਂ ਬੈਠੇ ਓ?" "ਮੈਂ ਇੱਥੇ ਈ ਠੀਕ ਆਂ।" "ਕਿਉਂ..., ਰੱਬ ਨਾਲ ਨਰਾਜ਼ਗੀ ਐ?" (ਉਸਦੀਆਂ ਅੱਖਾਂ 'ਚ ਦੇਖਦਾ ਹੈ।) ਉਸਦੀਆਂ ਅੱਖਾਂ ਬਹੁਤ ਵੱਡੀਆਂ ਵੱਡੀਆਂ ਸਨ..., ਪਰ... ਖ਼ਾਲੀ-ਖ਼ਾਲੀ। "ਦੱਸੋ।" "ਪੱਥਰ ਦੀਆਂ ਮੂਰਤਾਂ 'ਚ ਮੇਰਾ ਕੋਈ ਯਕੀਨ ਨਹੀਂ।" "ਜਿਉਂਦੀਆਂ 'ਚ ਤਾਂ ਹੈ।’’ ਹੱਥ ਫੜ ਕੇ ਖਿੱਚਣ ਲੱਗ ਪਈ। ਪਰ ਮੈਂ ਖ਼ੁਦ ਨੂੰ ਰੋਕ ਲਿਆ..., ਤਾਂ ਉਹ ਵੀ ਉੱਥੇ ਈ ਬਹਿ ਗਈ।

(ਕੋਲ ਬੈਠੀ ਨੂੰ ਚੋਰ ਅੱਖਾਂ ਨਾਲ ਦੇਖਦਾ ਹੈ।) "ਤੁਸੀਂ ਚੁੱਪ-ਚੁੱਪ ਕਿਉਂ ਰਹਿੰਦੇ ਓ?" "ਸੁਣਨਾ ਚੰਗਾ ਲਗਦਾ ਮੈਨੂੰ।" ਉਹ ਝੱਲਿਆਂ ਵਾਂਗ ਹੱਸ ਪਈ। ਹਜ਼ਾਰਾਂ ਘੰਟੀਆਂ ਖੜਕ ਗਈਆਂ। (ਏਧਰ-ਓਧਰ ਝਾਕਦਾ ਹੈ।) ਉਹ ਨੇੜ ਨੂੰ ਹੋਈ, "ਫ਼ਿਲਮ ਫੁਲਮ ਤਾਂ ਦੇਖਦੇ ਹੋ ਜਾਂ ਨਹੀਂ।" "ਕਦੇ-ਕਦੇ", "ਸਾਨੂੰ ਵੀ ਦਿਖਾ ਦਿਓ।" "ਪਾਟਿਲ

51