ਸਮੱਗਰੀ 'ਤੇ ਜਾਓ

ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰੋੜੀ ਮੱਲ : ਓ ਮੈਂ ਤੈਨੂੰ ਊਂ ਈ ਸਮਝੀ ਗਿਆ। (ਹੱਸਦਾ ਹੈ।) ਖਾਨ : (ਸੰਗੀਤ)

(ਜੰਗਲ ਵਿੱਚ ਪੰਛੀਆਂ ਦੀਆਂ ਅਵਾਜ਼ਾਂ ! ) ਹਾਏ ਓ ਰੱਬਾ, ਜਿਧਰ ਦੇਖੋ ਖ਼ੁਰਾਕ ਪਈ ਉੱਡਦੀ... ਤੇ ਢਿੱਡ ’ਚ ਚੂਹੇ ਟਪੂਸੀਆਂ ਮਾਰਦੇ ਆ। (ਮੂੰਹ ’ਚ ਪਾਣੀ) ਸਹੇ, ਤਿੱਤਰ, ਬਟੇਰ, ਕੁੱਕੜ, ਏਨੇ ਤਾਂ ਸਾਰੀ ਉਮਰ ਵਿੱਚ ’ਨੀ ਦੇਖੇ। ਉਹ ਵੀ ਇਕੱਠੇ ਇੱਕੋ ਜਗ੍ਹਾ। ਓ ਰੱਬਾ ਮੇਰੇ ਨਸੀਬ 'ਚ ਕੀ ਇੱਕ ਵੀ ਨੀ। (ਕੁੱਕੜ ਦੀ ਬਾਂਗ) ਏਹਦੇ ਤੇ ਮਾਰਦਾਂ ਟਰਾਈ, ਗੱਲ ਈ ਬਣ ਜਾਊ, ਸ਼ੇਹ-ਸੇਹ-ਸੇਹ ... (ਡਿਗਦਾ ਹੈ, ਕੁੱਕੜ ਉਡਾਰੀ ਮਾਰ ਜਾਂਦਾ ਹੈ।) ਸਾਲਾ ਜਾਂਗਲੀ,(ਹਾਏ-ਹਾਏ ਕਰਦਾ ਉੱਠਦਾ ਹੈ।) ਮਾੜੇ ਦਿਨਾਂ ਦੀ ਗੱਲ ਐ ਹਜ਼ਾਰਿਆ, ਨਹੀਂ ਐਂ ਸਾਲੇ ਕੁੱਕੜਾਂ ਦੀ ਮਜਾਲ ਸੀ ਭਲਾ” ਮਜ਼ਾਕ ਉੜਾ ਜਾਣ ਤੇਰਾ। (ਹਾਏ- ਹਾਏ ਕਰਦਾ ਜਾਂਦਾ।) ਰੱਬ ਵੀ ਕਿਹੜਾ ਭੁੱਖਿਆਂ ਦੀ ਸੁਣਦੈ ਚੱਲ ਏਥੋਂ। (ਸੰਗੀਤ)

ਕਰੋੜੀ ਮੱਲ : ਐਤਕੀਂ ਨੀ ਛੱਡਦਾ, ਆਹ ਲੈ। ਹੈਤ ਤੇਰੀ ਦੀ, ਫੇਰ ਨੀ ਲੱਗਿਆ, ਐਤਕੀਂ ਦੇਖ ਫੇਰ, ਕਿੱਥੇ ਐ..., ਏ-ਏ... ਇਹ ਲੈ ਫੇ... (ਰੋੜਾ ਮਾਰਦਾ ਹੈ।

ਓ ਮਾਰਤਾ ਉਏ, ਸਿਰ ਪਾੜਤਾ ਕੰਜਰ ਨੇ.... ਕਰੋੜੀ ਮੱਲ : ਓ ਤੂੰ ਕੀ ਕਰਦੈਂ ਏਥੇ... ? ਖਾਨ : ਮੇਰਾ ਈ ਸਿਰ ਲੱਭਾ ਤੈਨੂੰ ਪੱਥਰ ਮਾਰਨ ਨੂੰ ਕਰਾੜਾ। ਕਰੋੜੀ ਮੱਲ : ਮੈਂ ਤਾਂ ਸੇਬ ਤੋੜਦਾ ਪਿਆ ਸੀ ਤੂੰ ਈ ਸੇਬ... ਕਿੱਥੇ ਐ? ਖਾਨ : ਕਰੋੜੀ ਮੱਲ : ਉੱਪਰ ਦੇਖ, ਕਿਵੇਂ ਲੱਦਿਆ ਪਿਆ ਖਾਨ : ਕਰੋੜੀ : ਹਾਂ; ਪਰ ਇਹ ਐਂ ਪੁੱਠੇ ਕਿਉਂ ਲਟਕੇ ਆ? (ਹੈਰਾਨੀ) ਇਹੋ ਤਾਂ ਮੈਂ ਸੋਚਦਾਂ ਐਨੀ ਦੇਰ ਦਾ ਕਿ ਮੈਂ ਦਰਖ਼ਤ ’ਤੇ ਕਿਵੇਂ ਚੜ੍ਹ ਗਏ ਇਹ !

72

72