|
ਕਰੋੜੀ ਮੱਲ:
|
ਆ ਸੇਬ, ਹੋਰ ਕੌਣ।
(ਝਾੜੀਆਂ 'ਚੋਂ ਕਿਸਾਨ ਦੇ ਹੱਸਣ ਦੀ ਆਵਾਜ਼ ਆਉਂਦੀ ਹੈ।)
|
ਕਰੋੜੀ ਮੱਲ:
|
ਹੱਸ ਲੈ ਭਾਈ, ਹੁਣ ਤੂੰ ਵੀ ਹੱਥ ਲੈ।
|
ਕਰੋੜੀ ਮੱਲ:
|
ਨਾ ਤੂੰ ਐਂ ਦੱਸ। ਤੂੰ ਦੇਖੇ ਕਦੇ ਇਹ ਸੰਤਰੇ..., ਉਹ ਚੀਕੂ, ਸਾਲੇ ਦੰਦੀਆਂ ਚਿੜਾਉਂਦੇ! (ਕਿਸਾਨ ਦੇ ਹੱਸਣ ਦੀ ਅਵਾਜ਼ ਫੇਰ ਆਉਂਦੀ ਹੈ।) ਫੇਰ ਹੱਸਿਆ?
|
ਖਾਨ:
|
ਮੇਰੀ ਤਾਂ ਚੀਕ 'ਨੀ ਨਿਕਲਦੀ, ਹੱਸਣ ਦੀ ਗੱਲ ਕਰਦਾ...।
|
ਕਰੋੜੀ ਮੱਲ:
|
ਫੇਰ ਹੋਰ ਕੌਣ ਐ ਏਥੇ?
|
ਕਿਸਾਨ:
|
(ਦੱਬੀ ਅਵਾਜ਼ 'ਚ।) ਓ ਤੇਰੀ ਦੀ, ਇਹ ਭੂਤਣਾ ਤਾਂ ਇੱਧਰ ਨੂੰ ਈ ਆਉਂਦਾ। (ਝਾੜੀਆਂ ਦੀ ਅਵਾਜ਼।)
|
ਖਾਨ:
|
ਇਹ ਫੜ੍ਹ ਲਿਆ... (ਕੁੱਕੜ ਉਡਾਰੀ ਮਾਰ ਜਾਂਦਾ ਹੈ।)
|
ਖਾਨ:
|
ਓ ਮਰ ਗਿਆ ਓਏ..., ਮਰਵਾ ਤਾ ਸਾਲੇ ਕੁੱਕੜ ਨੇ।
|
ਕਰੋੜੀ ਮੱਲ:
|
ਤੇਰਾ ਦਿਮਾਗ਼ ਹਿੱਲ ਗਿਆ, ਕੁੱਕੜ ਹੱਸਦੇ ਐ ਭਲਾ?
|
ਖਾਨ:
|
ਕੀ ਪਤਾ, ਮੈਂ ਤਾਂ ਅੱਜ ਤਾਈਂ ਭੁੰਨੇ ਈ ਦੇਖੇ ਸੀ, ਦਸਤਰਖਾਨ 'ਤੇ ਸਜੇ... ਤਸ਼ਤਰੀਆਂ 'ਚ। ਤੇ ਏਥੇ ਸਾਬਤ-ਸਬੂਤ ਉੱਡੇ ਫਿਰਦੇ... ਜਿਉਂਦੇ...।
|
ਕਿਸਾਨ:
|
(ਹਾਸਾ ਰੋਕਦੇ ਹੋਏ।) ਖ਼ਬਰਦਾਰ ਜੇ 'ਵਾਜ਼ ਕੱਢੀ ਤਾਂ, ਤੈਨੂੰ ਈ ਭੁੰਨਕੇ ਖਾ ਜਾਣੈ ਇਨ੍ਹਾਂ ਨੇ।
|
ਕਰੋੜੀ ਮੱਲ:
|
ਕੌਣ ਬੋਲਿਆ? ਕੌਣ ਐ?
|
ਖਾਨ:
|
ਕੁੱਕੜ ਹੋਣੈ, ਪਤੀਲੀ 'ਚੋਂ ਉੱਡਿਆ।
|
ਕਰੋੜੀ ਮੱਲ:
|
ਕਿਉਂ ਲੂਣ ਭੁਕਦਾ ਈਂ। ਭੁੱਖ ਨਾਲ ਆਂਦਰਾਂ ਮੂੰਹ ਨੂੰ ਆਉਂਦੀਆਂ ਪਈਆਂ। ਕੁਝ ਲੱਭਾ ਤੈਨੂੰ?
|
|