ਸਮੱਗਰੀ 'ਤੇ ਜਾਓ

ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਰਹੀਂ ਭਾਈ ਪਰ੍ਹਾਂ।... (ਉਸਦੀ ਅਵਾਜ਼ਜ਼ ਵੀ ਬਦਲ ਜਾਂਦੀ ਹੈ! ) ਇਹ ਮੈਨੂੰ ਕੀ ਹੋ ਰਿਹੈ! (ਗੁਰਾਹਟ) ਮੇਰੀ ਅਵਾਜ਼..., ਮੈਂ ਵੀ

ਖਾਨ : ਆਦਮ ਬੋ... (ਦਹਾੜਦਾ ਹੈ।), ਅੱਜ ਤਾਂ ਤੇਰਾ ਕੀਮਾ...!
ਕਰੋੜੀ ਮੱਲ : ਓਏ ਹਜ਼ਾਰਿਆ... ਹੁਆਂਗਦਾ ਹੈ), ਐਵੇਂ ਦਾਲ-ਪੀਣਾ ਬਾਣੀਆ

ਨਾ ਸਮਝ ਲਈਂ। (ਪੁਰਾਣੀ ਅਵਾਜ਼ 'ਚ) ਇਹ ਤੈਨੂੰ ਕੀ ਹੋ ਰਿਹਾ ਲਾਲਾ... ਤੂੰ ਬਿਜ਼ਨਸਮੈਨ ਆਦਮੀ ਏਂ।

ਖਾਨ : ਤੇਰੀ ਤਾਂ ਢਿੱਡਲ ਦੀ...!
ਕਰੋੜੀ ਮੱਲ : ਆ ਜਾ ਫੇਰ... ਵਿਖਾਉਨਾਂ ਤੈਨੂੰ ...।

(ਦੋਹੇਂ ਇੱਕ ਦੂਜੇ ’ਤੇ ਝਪਟਦੇ ਹਨ। ਚੀਖ਼ਦੇ ਚੰਘਾੜਦੇ ਹਨ।)

ਖਾਨ : ਓ ਖਾਂ ਬਹਾਦਰ... ਸੰਭਲ ਭਈ... ਤੂੰ ਕਾਰੋਬਾਰੀ ਆਦਮੀ ਏ... ! ਕਰੋੜੀ ਦੀ ਚਿੰਘਾੜ। ਦੋਹੇਂ ਚਿੰਘਾੜਦੇ ਹਨ ਤੇ ਫੇਰ ਸਾਹੋ-ਸਾਹੀ

ਹੋ ਕੇ ਡਿੱਗ ਜਾਂਦੇ ਹਨ।)

ਕਰੋੜੀ ਮੱਲ : ਹੇ ਰਾਮ ! ਬੰਸੀ ਵਾਲਿਆ... ਮੇਰੇ ਹੱਥਾਂ 'ਤੇ ਖ਼ੂਨ। (ਮੁੰਹ `ਚ

ਪਾਣੀ) ਇਹ ਮੈਨੂੰ ਕੀ ਹੋ ਰਿਹੈ, ਉਂਗਲਾਂ ਚੱਟਣ ਨੂੰ ਮਨ ਕਰਦੈ। ਨਹੀਂ... ਨੀ .. ਨੀ... ਲੈ ਫੜ ਫੇ... (ਚਟਖਾਰੇ ਲੈ ਕੇ) ਚੱਟ ਲੈ .. ਮਰ।

ਖਾਨ : ਓ ਲਾਲਾ ਤੂੰ ਠੀਕ ਤਾਂ ਹੈਂ। ਸ਼ੁਕਰ ਐ। (ਡਰਿਆ) ਮੈਨੂੰ ਲੱਗਾ ਮੈਂ

ਸੱਚਿਓ ਤੈਨੂੰ ਖਾ ਜਾਣੈ।

ਕਰੋੜੀ ਮੱਲ : (ਸਹਿਮਿਆ) ਹਾਂ, ਮੈਨੂੰ ਵੀ।
ਖਾਨ : (ਹੱਸਦਾ) ਲਗਦੈ ਵਰਿਆਂ ਦੀ ਹਸਰਤ ਨਿਕਲ ਗਈ ਤੇਰੀ ਤਾਂ।
ਕਰੋੜੀ ਮੱਲ : ਮੂੰਹ ਪੂੰਝ ਲੈ। ਲਹੂ ਲੱਗਾ ਬੁੱਲਾਂ 'ਤੇ।
ਖਾਨ : ਓ ਤਾਂ... (ਵਾਕ ਅਧੂਰਾ ਛੱਡ ਕੇ। ) ਮੇਰੇ ਵੀ... ? (ਕਾਹਲੀ

ਕਾਹਲੀ ਪੂੰਝਦਾ ਹੈ) ਓ ਪਰਵਰਦਿਗਾਰ ਮੈਂ...।

ਕਰੋੜੀ ਮੱਲ : ਮਜ਼ਾਕ ਨੀ ਬਾਈ ਜੇ ਹਾਲ ਇਹੋ ਰਿਹਾ ਤਾਂ ਅਸੀਂ ਸੱਚਿਓ ਇੱਕ

ਦੂਜੇ ਨੂੰ ਦੰਦੀਆਂ ਵੱਢਣ ਲੱਗ ਜਾਣਾ।

ਖਾਨ : ਬੜਾ ਕੋਝਾ ਮਜ਼ਾਕ ਕੀਤਾ ਏ ਕਿਸੇ ਨੇ ਸਾਡੇ ਨਾਲ। ਅਸੀਂ ਤਾਂ

77