ਸਮੱਗਰੀ 'ਤੇ ਜਾਓ

ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਨੀਂਦ ਦੇ ਝੂਟੇ ਲਵਾਂ ਫ਼ਨੇ ਵੇਖਾਂ ਤੇ ਵੇਰ...

ਖ਼ਾਨ : (ਖਿੱਝਕੇ) ਪਰ ਹਮੇਸ਼ਾਂ ਤੋਂ ਏਦਾਂ ਹੁੰਦੈ। ਪਹਿਲਾਂ ਅਸੀਂ ਉੱਠਦੇ

ਆਂ, ਕੰਮ ਕਾਰ ਕਰਦੇ ਆਂ ਤੇ ਫੇਰ... ਖਾਣਾ .. ਖਾਂਦੇ ਹਾਂ।

ਕਰੋੜੀ ਮੱਲ : ਖਾਣਾ... ਖਾਣਾ... ਖਾਣਾ। ਟੁੱਟਕੇ ਪੈਂਦਾ ਹੈ। ਖਾਣੇ ਦੀ ਗੱਲ

ਨੀ ਕਰਨੀਂ।

ਖਾਨ : (ਗੁੱਸੇ 'ਚ) ਆਪੇ ਤਾਂ ਕਿਹਾ ਸੀ ਕੋਈ ਗੱਲ ਕਰ।
ਕਰੋੜੀ ਮੱਲ : ਖਾਣੇ ਤੋਂ ਇਲਾਵਾ ਤੈਨੂੰ ਕੋਈ ਗੱਲ ਨੀ ਆਉਂਦੀ।
ਖਾਨ : (ਹਿਰਖ ਕੇ ਹਾਂ, ਨਹੀਂ ਆਉਂਦੀ।
ਕਰੋੜੀ ਮੱਲ : ਚੁੱਪ ਰਹਿ ਫੇਰ। ਮੂੰਹ ਬੰਦ ਰੱਖ। ਖਾਣਾ.. ਖਾਣਾ... ਖਾਣਾ।
ਖਾਨ : ਚੀਖ਼ਕੇ ਖਾਣ ਨੂੰ ਪੈਂਦਾ ਹੈ।) ਮੁੰਹ ਬੰਦ ਰੱਖ।

(ਸੰਗੀਤ)}}

ਕਰੋੜੀ ਮੱਲ : ਹਜ਼ਾਰਿਆ।
ਖਾਨ : ਹੂੰ।
ਕਰੋੜੀ ਮੱਲ : ਮੇਰੇ ਤਾਂ ਜੁਆਕ ਵੀ ਹਾਲੇ ਨਿਆਣੇ ਆ। ਉਹਨਾਂ ਨੂੰ ਤਾਂ ਇਹ ਵੀ

ਨੀ ਪਤਾ ਕਿ ਕਿਹੜੀ ਸਾਮੀ ਤੋਂ ਕੀ ਲੈਣਾ ਕੀ ਦੇਣਾ?

ਖਾਨ : ਦਿਲ ਹੌਲਾ ਨਾ ਕਰ ਲਾਲਾ । ਮੈਂ ਕਿਤੇ ਸੁਣਿਆ ਸੀ, ਬੰਦੇ ਅੰਦਰ

ਬੜੇ ਰਸ ਹੁੰਦੇ... ਕਈ ਤਰ੍ਹਾਂ ਦੇ। ਬਿਨਾਂ ਕੁਝ ਖਾਧਿਆਂ ਵੀ ਉਹ ਕਈ ਦਿਨ ਜਿਉਂਦਾ ਰਹਿ ਸਕਦਾ।

ਕਰੋੜੀ ਮੱਲ : ਤੇਰਾ ਮਤਲਬ ਆਪਣੇ ਅੰਦਰ ਵੀ...?
ਖਾਨ : ਹਾਂ ਹਾਂ। ਮੈਨੂੰ ਹਕੀਮ ਹੋਰਾਂ ਨੇ ਦੱਸਿਆ ਸੀ, ਵਈ `ਕੱਠੇ ਹੋਏ

ਰਸ ...ਹੋਰ ਰਸ ਪੈਦਾ ਕਰਦੇ ਤੇ ਮੈਂ ਚੱਕਰ ਚਲਦਾ ਰਹਿੰਦਾ, (ਉਦਾਸ ਹੋ ਕੇ।) ਜਦੋਂ ਤਾਈਂ...।

ਕਰੋੜੀ ਮੱਲ : ਜਦੋਂ ਤਾਈਂ..., ਕੀ?
ਖਾਨ : (ਹਾਉਕਾ ਲੈ ਕੇ) ਜਦੋਂ ਤਾਈਂ... ਰਸ ਪੂਰੀ ਤਰ੍ਹਾਂ ਮੁੱਕ ਨਾ

ਜਾਣ।

ਕਰੋੜੀ : ਤੇ ਫੇਰ?
ਖਾਨ : (ਛਿੱਥਾ ਪੈਂਦੇ ਹੋਏ।) ਫੇਰ ਤਾਂ ਕੁਝ ਖਾਣਾ ਈ ਪੈਂਦਾ ਐ।

80