ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਸੇ... ਸਬਜ਼ੀ... ਸਲਾਦ ਤੇ ਮੂੰਹ ’ਚ (ਸਿਰ ਖੁਰਕਦਾ। ਪਨੀਰ ਦਾ ਟੁਕੜਾ (ਰੋਣਹਾਕਾ ਹੋ ਜਾਂਦਾ ਹੈ।) ਕਰੋੜੀ ਮੱਲ : (ਅਖ਼ਬਾਰ ਖੋਂਹਦਾ ਹੈ) ਤੂੰ ਰਹਿਣ ਦੇ, ਇੱਥੇ ਵੀ ਕੋਈ ਸਾਜਿਸ਼ ਐ। ਖਾਨ : (ਮੂੰਹ 'ਚ ਪਾਣੀ।) ਮੈਂ ਪੜਾਂਗਾ, ਹਰ ਆਦਮੀ ਨੂੰ ਮੱਛੀ... ਦਾ .. ਇੱਕ-ਇੱਕ ਟੁਕੜਾ। ਕਰੋੜੀ ਮੱਲ : ਮੈਂ ਤੇਰੇ ਟੁਕੜੇ ਕਰ ਦਿਆਂਗਾ, ਬੰਦ ਕਰ ਬਕਵਾਸ। (ਖੋਂਹਦਾ ਹੈ।) ਖਾਨ : ਲੈ ਤੂੰ ਪੜ, ਏਥੋਂ ਲੈ, ਇਹ ਪੰਜਾਬੀ ’ਚ ਐ । ਕਰੋੜੀ ਮੱਲ : ਹੂੰ, ਪਟਿਆਲਾ ਰਾਜ ਘਰਾਨੇ ਦੇ ਪੁਰਾਣੇ ਸ਼ਾਹੀ... ਬਾਵਰਚੀ (ਖਿੱਝਕੇ) ਨੇ ...ਗੋਭੀ ਦਾ ਸ਼ੋਰਬਾ ...; ਇਹ ਤਾਂ ਢਾਬੇ ਦੀ ਐਡ ਏ। ਖਾਨ : ਏਥੋਂ ਪੜ੍ਹ ਨਾ, ਏਹ ਭੋਗ ਦੀ ਖ਼ਬਰ ਏ... ਗੁਰਮੁਖੀ ’ਚ। ਕਰੋੜੀ ਮੱਲ : ਅਫ਼ਸੋਸ ਨਾਲ ਸੂਚਨਾ ਦਿੱਤੀ ਜਾਂਦੀ ਹੈ ਕਿ ਸਰਦਾਰ ਸੁਰਜਨ ਸਿੰਘ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਨੇ। ਭੋਗ ਦਿਨ ਐਤਵਾਰ... ਮਿਤੀ... (ਹਾਕਾ) ਤੇ ਲੰਗਰ ਅਤੁੱਟ ਵਰਤੇਗਾ... ਸੰਗਤਾਂ ਨੂੰ ਬੇਨਤੀ ਹੈ ਕਿ ਪਰਸ਼ਾਦਾ...! (ਅਖ਼ਬਾਰ ਪਾੜਦਾ ਹੈ।) ਖਾਨ : ਸਤਿਆਨਾਸ। ਇਹਦੇ ’ਤੇ ਤੂੰ ਕਿਉਂ ਗੁੱਸਾ ਕੱਢਦਾ ਐਂ। ਫੜਾ ਉਰੇ। ਸਾਡਾ ਆਪਣਾ ਈ ਦਿਮਾਗ਼ ਸਾਜਿਸ਼ ਕਰ ਰਿਹਾ ਸਾਡੇ ਨਾਲ। ਹਰ ਗੱਲ ਖਾਣ ’ਤੇ ਆ ਕੇ ਮੁੱਕਦੀ। ਕਰੋੜੀ ਮੱਲ : ਚੁੱਪ। ਖਾਣੇ ਦਾ ਨਾਂ ਨੀ ਲੈਣਾ ਮੁੰ ਖ਼ਬਰਦਾਰ। (ਚੁੱਪ) ਖਾਨ : ਮੈਨੂੰ ਤਾਂ ਹਰ ਸ਼ੈਅ ’ਚੋਂ ਭੰਨੇ ਕਬਾਬ ਦੀ ਖੁਸ਼ਬੋ ਆਉਂਦੀ। ਕਰੋੜੀ ਮੱਲ : ਤੂੰ ਫੇਰ... ਮੂੰਹ ਖੋਲਿਆ? ਖਾਨ : ਠੀਕ ਐ।

(ਦੋਹੇਂ ਥੋੜੀ ਦੇਰ ਚੁੱਪ ਰਹਿੰਦੇ ਹਨ। ਹੌਕਿਆਂ ਦੀਆਂ ਅਵਾਜ਼ਾਂ)

82