ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰੋੜੀ ਮੱਲ : (ਸੋਚਦੇ ਹੋਏ) ਖਾਨ... ਖਾਨ : ਹੁਣ ਤੂੰ ਖਾਣ ਦੀ ਗੱਲ ਕੀਤੀ। ਕਰੋੜੀ ਮੱਲ : ਓ ਮੈਂ ਤੈਨੂੰ ਬੁਲਾ ਰਿਹਾਂ। (ਜੋਸ਼ ਨਾਲ।) ਸੁਣ ਗੱਲ ਬਣਜੂ, ਜੇ ਕਿਧਰੇ ਕੋਈ ਕਿਸਾਨ ਹੱਥ ਚੜ੍ਹ ਜਾਏ। ਸੋਚ... ਖਾਨ : ਹੁੰ, ਕਿਸਾਨ ਨੇ ਏਥੇ ਕੀ ਲੈਣ ਆਉਣਾ ਭਲਾ। (ਸੋਚਦੇ ਹੋਏ ।) ਉਂਝ ਆ ਤਾਂ ਸਕਦੇ ਆ, ਤੇਰੇ ਵਰਗਿਆਂ ਦੇ ਸਤਾਏ ਕਰੋੜੀ ਮੱਲ : (ਅਣਸੁਣੀ ਕਰਦੇ ਹੋਏ।) ਓਏ ਬਹੁਤ ਆਉਣ ਡਹੇ ਅੱਜਕਲ..., ਬੈਂਕਾਂ ਵਾਲਿਆਂ ਨੇ ਵੀ ਚੰਗਾ ਪਟਾ ਚਾੜਿਆ...! ਖਾਨ : (ਕਰੋੜੀ ਬੋਲਣ ਲੱਗਦਾ ਹੈ ਤਾਂ ਵਿੱਚੋਂ ਹੀ ਕੱਟ ਦਿੰਦਾ ਹੈ।) ਤੂੰ ਵਿੱਚਲੀ ਗੱਲ ਸਮਝਾ, ਕੰਮ ਦੀ..., ਕਿਸਾਨ... ਕੀ ਕਰੇਂਗਾ । ਉਹਦਾ? ਕਰੋੜੀ ਮੱਲ : ਤੂੰ ਕੰਨ ਕਰ ਉਰੇ, ਖੌਰੇ ਇਨ੍ਹਾਂ ਦਰਖ਼ਤਾਂ ਦੇ ਵੀ ਕੰਨ ਹੋਣ। (ਸੰਗੀਤ) ਖਾਨ : ਹੁੰ..., ਗੱਲ ’ਚ ਤਾਂ ਤੇਰੇ ਵਜ਼ਨ ਐ। ਕਰੋੜੀ ਮੱਲ : ਹਾਂ; ਰਾਮ-ਬਾਣ ਐ ਉਹ, ਸਭ ਮੁਸੀਬਤਾਂ ਦਾ ਹੱਲ। ਪਰ ਮਿਲੂਗਾ ਕਿੱਥੋਂ? ਖਾਨ : ਲੱਭਿਆਂ ਤਾਂ ਖ਼ੁਦਾ ਵੀ ਮਿਲ ਜਾਂਦਾ। ਤੂੰ ਚੱਲ, ਪਿੱਛੇ ਆ ਜਾਹ। ਕਰੋੜੀ ਮੱਲ : (ਮਗਰ ਦੌੜਦਾ ਹੈ।) ਬਾਈ..., ਮੈਨੂੰ ਛੱਡਕੇ ਨਾ ਜਾਈਂ। ਖਾਨ : ਕਿੱਧਰ ਜਾਏਗਾ ਬਚਕੇ। ਕਰੋੜੀ ਮੱਲ : ਏਥੇ ਈ ਕਿਤੇ ਲੁਕਿਆ ਬੈਠਾ ਹੋਣੈ... ਕੰਮਚੋਰ। ਹੱਥ ਫੜ ਮੇਰਾ। (ਸੰਗੀਤ) (ਕਿਸਾਨ ਗਾਉਂਦਾ ਹੈ।) ਕਿਸਾਨ : ਇਸ਼ਕ ਦੀ ਨਵੀਓਂ ਨਵੀ ਬਹਾਰ, ਇਸ਼ਕ ਦੀ ਨਵੀਓਂ ਨਵੀ

ਬਹਾਰ; ਨਾ ਬੈਂਕਾਂ ਦੇ ਰੌਲੇ ਝਗੜੇ ਨਾ ਕੋਈ ਪੀਂਹਦਾ ਸ਼ਾਹੂਕਾਰ... ਇਸ਼ਕ ਦੀ.. ਅਹਾ ਇਸ਼ਕ ਦੀ, ਵਹਾ ਇਸ਼ਕ ਦੀ। (ਲੰਬੀ ਅੰਗੜਾਈ ਲੈਂਦਾ ਹੈ।) ਹੁਣ ਕੋਈ ਖੜਕਾ-ਦੜਕਾ ਨੀ, ਵਾਹ ਤੇ ਖਾਹ। ਜ਼ਰਾ ਲੱਕ ਸਿੱਧਾ ਕਰ ਲਈਏ। ਏਥੇ ਕੋਈ ਨੀ ਆਉਣ

83