ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲੱਗਾ, ਸੌਂ ਜਾ ਰਾਮ ਨਾਲ। ਖੌਰੇ ਪਿੰਡ ਈ ਆ ਜੇ ਸੁਫ਼ਨੇ ’ਚ! (ਸੰਗੀਤ) (ਕਿਸਾਨ ਦੇ ਘੁਰਾੜੇ ਗੂੰਜਦੇ ਹਨ।) ਖਾਨ : (ਹੌਲੀ ਜਿਹੇ।) ਉਏ ਕਰੋੜੀ ਮੱਲਾ ..., ਏਧਰ ਆ... ਏਧਰ? ਕਰੋੜੀ ਮੱਲ : ਕੀ ਐ? ਖਾਨ : ਸ਼ੀ-ਸ਼ੀ... ਹੌਲੀ...। ਉਹ ਵੇਖ, ਔਹ ਬੋਹੜ ਹੇਠਾਂ... (ਘੁਰਾੜਿਆਂ ਦੀ ਅਵਾਜ਼) ਕਰੋੜੀ ਮੱਲ : ਬੰਦਾ ਲਗਦੈ...। ਖਾਨ : (ਖਿੱਝਕੇ) ਬੰਦਾ ਕਾਹਨੂੰ ..., ਕਿਸਾਨ ਐ। ਕਰੋੜੀ ਮੱਲ : ਹਾਂ ! ਮੈਂ ਕਹਾਂ..., ਹੋਰ ਕੌਣ ਸੌਂ ਸਕਦੈ, ਇੰਜ ਢਿੱਡ ਫੁਲਾ ਕੇ ਏਸ ਬੀਆਬਾਨ ’ਚ 1 ਖਾਨ : ਮੈਨੂੰ ਨੀ ਲੱਗਦਾ ਕਿ ਇਹ ਵਿਹਲੜ ਭਲਾ ਆਪਣਾ ਕੁਝ ਸੰਵਾਰਨ ਲੱਗਾ। ਕਰੋੜੀ ਮੱਲ : ਓ ਮੋਟੀ ਮੱਤ, ਤੈਨੂੰ ਨੀ ਪਤਾ, ਆਹ ਜੰਗਲਾਂ ਦੇ ਜੰਗਲ ਇਨ੍ਹਾਂ ਹੀ ਸਾਫ਼ ਕੀਤੇ ਆ। ਤੂੰ ਸਮਝ ਲੈ ਦਿਓ ਮਿਲ ਗਿਆ ਆਪਾਂ ਨੂੰ .. ਅਲਾਦੀਨ ਵਾਲਾ। ਖਾਨ : ਡਰਕੇ) ਦਿਓ। ਕਰੋੜੀ ਮੱਲ : ਆਹੋ, ਮਿੱਟੀ ’ਚੋਂ ਸੋਨਾ ਉਗਾਉ ਤੇ ਹਵਾ 'ਚੋਂ ਰੋਟੀਆਂ। ਖਾਨ : (ਖ਼ੁਸ਼) ਨਾਲੇ ਆਚਾਰ, ਤੇ ਮੁਰੱਬੇ ਵੀ। ਕਰੋੜੀ ਮੱਲ : ਚੰਗਾ ਚੰਗਾ। ਤੂੰ ਠਹਿਰ। ਮੈਂ ਗੱਲ ਕਰਦਾਂ। ਮੈਨੂੰ ਪਤਾ ਇਨ੍ਹਾਂ ਵਿਹਲੜਾਂ ਨਾਲ ਕਿਵੇਂ ਗੱਲ ਕਰਨੀ ਆ। (ਕਿਸਾਨ ਦੇ ਘੁਰਾੜੇ!) ਖਾਨ : ਓਏ ਲਾਲਾ, ਜ਼ਿਆਦਾ ਹੁਸ਼ਿਆਰੀ ਨਾ ਵਿਖਾਈਂ। ਕਿਤੇ ਭਜਾ ਈ ਦੇਵੇਂ। ਕਰੋੜੀ ਮੱਲ : ਚੱਲ ਉੱਠ ਉਏ... ਵਿਹਲੜ ਕਿਸੇ ਥਾਂ ਦਾ। ਕਿਵੇਂ ਪਿਆ ਗੱਗੜ ਛੱਡ ਕੇ। ਚੱਲ ਉੱਠ। ਕਿਸਾਨ : (ਉੱਭੜਵਾਹਾ ਉੱਠਦਾ ਹੈ) ਕੌਣ ਐ, ਕੌਣ...?

84

84