ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਖਾਨ : ਦੱਸਾਂ ਤੈਨੂੰ ਕੌਣ... | ਧੋਣ ’ਤੇ ਸੁੱਟ ਦੋ ਇਹਦੇ... ਭਗੌੜੇ ਦੇ। ਕਰੋੜੀ ਮੱਲ : ਕਿਉਂ ਉਏ...,ਖਾਨ ਬਹਾਦਰ ਨੂੰ ਨੀ ਪਛਾਣਦਾ, ਹੈਂਅ? ਵੀਹਾਂ ਬੈਂਕਾਂ 'ਚ ਹਿੱਸੇਦਾਰੀ ਆ। ਕਿਸਾਨ : (ਡਰਕੇ) ਬੈਂਕ... ! ਪਰ ਮੇਰਾ ਕਸੂਰ... ਸਰਕਾਰ? ਖਾਨ : ਨਾਂ ਕੀ ਏ ਤੇਰਾ। ਭਗੌੜਾ ਐਂ ਨਾ? ਕਿਸਾਨ : ਨਹੀਂ ਜੀ। ਕਿਸ਼ਤਾਂ ਤਾਂ ਮੈਂ ਭਰੀਆਂ... ਬੱਸ! ਕਰੋੜੀ ਮੱਲ : ਓ ਤਾਂ ਬਾਅਦ ’ਚ ਦੇਖਾਂਗੇ ! ਖਾਨ ਸਾਹਿਬ ਦੀ ਭੁੱਖ ਨਾਲ ਜਾਨ ਨਿਕਲਣ ਡਹੀਂ ਏ। ਕਦੋਂ ਦੇ ਵਾਲਾ ਫਾੜਨ ਲੱਗੇ ਆਂ, ਤੇ ਤੂੰ ਏਥੇ... ਕਿਸਾਨ : ਓ... ਜੀ, ਮੈਂ.. ਖਾਨ : ਕੁਝ ਖਾਣ ਦਾ ਬੰਦੋਬਸਤ ਕਰ। ਕਿਸਾਨ : (ਖੁਸ਼ ਹੋ ਕੇ । ) ਲਓ ਜੀ, ਹੁਣੇ ਲਓ। ਇਹ ਕਿੱਡੀ ਕੁ ਗੱਲ ਐ। ਮੈਂ ਹੁਣੇ ਲਿਆਇਆ .. ਬਿੰਦ 'ਚ। ਖਾਨ : ਭੱਜਣ ਦੀ ਕੋਸ਼ਿਸ਼ ਨਾ ਕਰੀਂ। ਕਰੋੜੀ ਮੱਲ : (ਫ਼ਿਲਮੀ ਅੰਦਾਜ਼ `ਚ) ਸਾਡੇ ਹੱਥ... ਬਹੁਤ ਲੰਬੇ ਐ। ਕਿਸਾਨ : ਸਾਲੇ ਚਿੱਚੜ ਏਥੇ ਵੀ ਆ ਗਏ ਮਗਰੋ। ਢਿੱਡ ਪੀੜ ਪਵੇ..., ਮਰੋੜ ਲੱਗਣ...। ਖਾਨ : ਉੱਚੀ ਬਕ, ਕੀ ਬੁੜਬੁੜ ਕਰਦਾਂ? ਕਿਸਾਨ : ਤੁਸੀਂ ਇਹ ਸੇਬ ਖਾਓ ਜੀ। ਲਓ। ਓਨੀ ਦੇਰ ਮੈਂ ਕੋਈ ਤਿੱਤਰ ਸ਼ਿਤਰ ਫੜ੍ਹ ਲੈਨਾ। ਖਾਨ : (ਹੌਲੀ ਜਿਹੇ।) ਮੌਜ ਕਰ। ਗੱਲ ਬਣ ਗਈ। ਬੰਦਾ ਕੰਮ ਦਾ ਏ। ਕਰੋੜੀ ਮੱਲ: (ਦੱਬੀ ਜ਼ੁਬਾਨ ’ਚ।) ਨਿਗ੍ਹਾ ਰੱਖੀਂ ਜ਼ਰਾ। ਖਾਨ : ਸੇਬ ਨੂੰ ਚੱਕ ਮਾਰਦਾ ਹੈ।) ਆਹਾ ਹਾ ! ਕਰੋੜੀ ਮੱਲ : ਧੋ ਤਾਂ ਲੈ। ੮::: ਓ ਤੂੰ ਸ਼ੁਕਰ ਕਰ; ਹੋਰ ਥੋੜ੍ਹੀ ਦੇਰ ਨਾ ਮਿਲਦਾ ਇਹ..., ਮੈਂ ਤਾਂ ਤੈਨੂੰ ਈ ਚੱਕ ਮਾਰਣ ਲੱਗਣਾ ਸੀ। ਕਰੋੜੀ ਮੱਲ : ਬੱਸ ਕਰ। ਐਵੇਂ ਸਿਰੇ ਨਾ ਚੜਾਅ ਲਈਂ। ਇਹਨਾਂ ਨੂੰ ਥੋੜ੍ਹਾ

85

85