ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿਸਾਨ : ਮੁੰਜ ਕੁੱਟਦਾ ਸੀ ਸਰਕਾਰ। ਸੋਚਿਆ ਰੱਸੀਆਂ ਈ ਵੱਟ ਲਵਾਂ। ਕਰੋੜੀ ਮੱਲ : (ਉੱਭੜਵਾਹਾ ਉੱਠਦਾ ਹੈ।) ਰੱਸੀ, (ਡਰਿਆ ਹੋਇਆ।) ਰੱਸੀ ਕੀ ਕਰਨੀ ਐ... ਤੂੰ? ਕਿਸਾਨ : ਕੁਝ ’ਨੀ ਜਨਾਬ। ਮੈਂ ਸੋਚਿਆ ਬਈ ਜਾਲ ਈ ਬੁਣ ਲਾਂਗੇ। ਕੋਈ ਮੱਛੀ ਮੁੱਛੀ...। ਕਰੋੜੀ ਮੱਲ : ਨਾ ਰਹਿਮ ਕਰ ਸਾਡੇ ’ਤੇ। ਸੌਣ ਦੇ ਘੜੀ...! ਕਿਸਾਨ : ਨਰਾਜ਼ ਹੋ ਗਏ... ? ਖਾਨ : ਗੱਲ ਸੁਣ ਉਏ, ਉਰਾਂ ਆ। ਤੈਨੂੰ ਸੱਚੀਂ ਆਉਂਦੀ ਆ ਮੱਛੀ ਫੜਨੀ...? ਕਿਸਾਨ : ਉਹਦੇ ਚ ਕੀ ਐ ਜੀ। ਜਾਲ ਸੁੱਟੋ ਨਾਲ ਚਾਰਾ ਤੇ ਬੱਸ ਬਹਿ ਜਾਓ। ਬਾਕੀ... ਫਸ ਤਾਂ ਉਹ ਆਪੇ ਜਾਂਦੀਆਂ। (ਹੱਸ ਪੈਂਦਾ ਹੈ।) ਖਾਨ : ਕੌਣ? ਕਿਸਾਨ : (ਹੈਰਾਨ।) ਮੱਛੀਆਂ। ਖਾਨ : ਠੀਕ ਐ, ਠੀਕ ਐ... ਨਾਸ਼ਤਾ ਫੇਰ ਇਹੋ ਕਰਾਂਗੇ, ਪੱਕਾ ਕਿਸਾਨ : ਪੱਕਾ ਜੀ। ਬੱਸ, ਤੁਸੀਂ ਖੁਸ਼ ਤਾਂ ਓਂ ਨਾ ਮੈਥੋਂ। ਕਰੋੜੀ ਮੱਲ : (ਖਿੱਝਕੇ) ਆਹੋ ਆਹੋ, ਜਾ ਹੁਣ ਤੂੰ। ਖਾਨ : ਤੈਨੂੰ ਵੀ ਖ਼ੁਸ਼ ਕਰ ਦਿਆਂਗੇ ਕਿਸੇ ਦਿਨ। ਹੁਣ ਜਾ...! (ਦੂਰੋਂ) ਨਾਸ਼ਤੇ ਦਾ ਖ਼ਿਆਲ ਰੱਖੀਂ। (ਸੰਗੀਤ) (ਕਰੋੜੀ ਉੱਭੜਵਾਹਾ ਉੱਠਦਾ ਹੈ।) ਕਰੋੜੀ ਮੱਲ : ਕਿੱਧਰ ਗਿਆ, ਕਿੱਧਰ..., ਹੈ ਨਾ? ਖਾਨ : ਓਏ ਕੀ ਹੋ ਗਿਆ, ਕਿਉਂ ਅਸਮਾਨ ਚੁੱਕਿਆ ਸਿਰ `ਤੇ? ਕਰੋੜੀ ਮੱਲ : ਭੱਜ ਗਿਆ, ਭੱਜ ਗਿਆ ਉਹ ...ਰੁਲਦੂ ! ਖਾਨ : (ਘਬਰਾ ਕੇ) ਭੱਜ ਗਿਆ...। ਕਰੋੜੀ ਮੱਲ : ਮਾਰੇ ਗਏ ਅਸੀਂ..., ਹੁਣ ਨੀ ਬਚਦੇ। ਖਾਨ : (ਖਿੱਝਕੇ) ਤੂੰ ਚੁੱਪ ਕਰ। ਓ ਔਹ ਕੌਣ ਪਿਆ ਝਾੜੀ ਓਹਲੇ।

87

87