ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
| ਕਰੋੜੀ ਮੱਲ : | ਕਿੱਥੇ? |
| ਖਾਨ : | ਸਾਲੇ ਕਰਾੜ ਨੇ ਤੀਜੀ ਵਾਰ ਜਗਾ ’ਤਾ।
(ਸੰਗੀਤ) |
| ਕਰੋੜੀ ਮੱਲ : | ਹਾਂ, ਹੈ ਤਾਂ, ਉਹੀ। |
| ਖਾਨ : | ਮੇਰੀ ਤਾਂ ਜਾਨ ਈ ਕੱਢਤੀ ਸੀ ਤੂੰ। |
| ਕਰੋੜੀ ਮੱਲ : | ਸ਼ੁਕਰ ਕਰ। ਜੇ ਸੱਚੀਂ ਓਹ ਭੱਜ ਗਿਆ। |
| ਖਾਨ : | ਹੰਅ। ਕੋਈ ਚੱਜ ਦੀ ਗੱਲ ਨਾ ਕਰੀਂ ਕਦੇ। |
| ਕਰੋੜੀ ਮੱਲ : | ਨਾ ਫੇਰ ਆਪਾਂ ਉਹਦੀ ਕੀ ਟੰਗ ਭੰਨ ਲਾਂਗੇ। |
| ਖਾਨ : | (ਫ਼ਿਕਰਮੰਦ) ਗੱਲ ਤਾਂ ਤੇਰੀ ਠੀਕ ਐ। ਪਰ ਜੇ ਸੁੱਤੇ ਪਿਆਂ
ਭੱਜ ਗਿਆ ਤਾਂ। |
| ਕਰੋੜੀ ਮੱਲ : | ਇਹ ਰੱਸੀਆਂ ਵੱਟੀਆਂ ਪਈਆਂ। ਇਹਨਾਂ ਨਾਲ ਈ ਬੰਨ੍ਹ ਦਿੰਨੇ
ਆਂ। ਠੀਕ ਐ, ਆ ਜਾ ਫੇਰ। (ਦੋਵੇਂ ਉਸਨੂੰ ਬੰਨ੍ਹਦੇ ਹਨ।) |
| ਕਿਸਾਨ : | ਓ ਮਾਲਕੋ, ਓ, ਕਰੀ ਕੀ ਜਾਂਦੇ ਓ। ਕੁਤਕੁਤੀ (ਹੱਸਦਾ
ਹੈ।) |
| ਖਾਨ : | ਤੂੰ ਚੁੱਪ ਕਰ। ਗੰਢ ਘੁੱਟਕੇ ਮਾਰੀਂ ਲਾਲਾ। |
| ਕਰੋੜੀ ਮੱਲ : | ਤੂੰ ਫਿਕਰ ਨਾ ਕਰ। ਲੈ ਹੁਣ ਭੱਜ ਪੁੱਤ, ਕਿੱਥੇ ਭੱਜਦਾਂ। |
| ਕਿਸਾਨ : | ਤੁਸੀਂ ਤਾਂ ਜਨਾਬ ਮੈਨੂੰ ਡੰਗਰ ਈ ਬਣਾ ’ਤਾ। ਮੇਰੀਆਂ ਈ
ਰੱਸੀਆਂ ਨਾਲ ਮੈਨੂੰ ਬੰਨ੍ਹ 'ਤਾ। |
| ਖਾਨ : | ਚੁੱਪ ਕਰ। ਸੌਂ ਜਾ ਆਰਾਮ ਨਾਲ।
(ਪੰਛੀਆਂ ਦੀਆਂ ਅਵਾਜ਼ਾਂ। ਫੇਰ ਘੁਰਾੜੇ ਗੂੰਜਣ ਲਗਦੇ ਨੇ।) |
| ਕਰੋੜੀ ਮੱਲ : | ਖਾਨ ਸੁਣਦਾਂ। |
| ਖਾਨ : | ਹੂੰ, ਹੁਣ ਕੀ ਐ? |
| ਕਰੋੜੀ ਮੱਲ : | ਧੀਰਜ ’ਨੀ ਆਉਂਦਾ। ਐਂ ਕਰਦੇ ਆਂ, ਇਹ ਇੱਕ ਸਿਰਾ...
ਆਪਣੇ ਹੱਥ ਨਾਲ ਬੰਨ੍ਹ ਲੈਂਦੇ ਆਂ। ਪਤਾ ਲੱਗ ਜੂ ਜੇ ਭੱਜਿਆ ਤਾਂ... |
| ਖਾਨ : | ਹਾਂ ਇਹ ਠੀਕ ਐ। ਏਥੇ ਬੰਨ੍ਹਦੇ ਮੇਰੇ ਖੱਬੇ ਪਾਸੇ। |
88