ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿਸਾਨ : ਨਿਆਣੇ ਯਾਦ ਆਉਣੇ ਤੇ ਨਾਲੇ ਸੰਤੀ। ਕਰੋੜੀ ਮੱਲ : ਸੰਤੀ; ਤੂੰ ਕਿਵੇਂ ਜਾਣਦਾ ਸੰਤੀ ਨੂੰ। ਕਿਸਾਨ : ਤੁਸੀਂ ਈ ਸੁੱਤੇ-ਸੁੱਤੇ ਬੜਬੜਾਉਂਦੇ ਸੀ, “ਸੰਤੀ... ਸੰਤੀ।” ਖਾਨ : ਲਾਲਾ ਤੂੰ, ਸ਼ਰਮ ਨੀ ਆਉਂਦੀ ਏਸ ਉਮਰੇ। ਕਰੋੜੀ ਮੱਲ : ਦੇਖ ਭਈ, ਬਾਈ ਬਣਕੇ ਕੋਈ ਰਾਹ ਕੱਢ। ਇੱਕ ਵੇਰ ਘਰ ਪਹੁੰਚਦਾ ਕਰਦੇ। ਜੋ ਕਹੈਂ ਮਨਜ਼ੂਰ। ਕਿਸਾਨ : ਫ਼ਿਕਰ ਕਿਉਂ ਕਰਦੇ ਓ ਜਨਾਬ। ਸਾਰੇ ਇੰਤਜ਼ਾਮ ਮੈਂ ਪਹਿਲੋਂ ਈ ਕਰ ਰੱਖੇ ਆ। ਖਾਨ ਤੇ ਕਰੋੜੀ : ਹੈਂਅ ! ਕਿਸਾਨ : ਤੁਸੀਂ ਆਓ ਤਾਂ ਸਹੀ ਮੇਰੇ ਪਿੱਛੇ। (ਸੰਗੀਤ) ਕਿਸਾਨ : ਬੈਠੇ-ਬੈਠੋ ਜਨਾਬ, ਬੇੜੀ `ਚ ਬੈਠੋ ਫ਼ਟਾਫ਼ਟ। ਕਰੋੜੀ ਮੱਲ : ਕਿੱਥੇ ਏ ਬੇੜੀ? ਖਾਨ : ਓਏ ਇਹਨੂੰ ਤੂੰ ਬੇੜੀ ਕਹਿਨਾਂ ਫੱਟਿਆਂ ਨੂੰ, ਮਰਵਾਏਗਾ। ਕਿਸਾਨ : ਤੁਸੀਂ ਆਓ ਤਾਂ ਸਹੀ, ਦੇਖੋ ਮੋਰਾਂ ਦੇ ਖੰਭ ਬਿਛਾਏ ਮੈਂ ਥੱਲੇ, ਹੰਸਾਂ ਦੇ ਨਰਮ ਨਰਮ... ਖਾਨ : (ਕਿਸ਼ਤੀ `ਚ ਬੈਠਦੇ ਹਨ।) ਪਰ ਤੂੰ ਸਾਨੂੰ ਲੈ ਕੇ ਕਿੱਥੇ ਚੱਲਿਆ ! ਜਨਾਬ ਘਰ, ਤੁਹਾਡੇ ਘਰ । ਏਸ ਨਦੀ ਦੇ ਦੂਜੇ ਕੰਢੇ ਘਰ ਐ ਤੁਹਾਡੇ। ਕਰੋੜੀ ਮੱਲ : ਨਾਂਹ, ਤੈਨੂੰ ਕਿਵੇਂ ਪਤਾ? ਖਾਨ : ਹਾਂ, ਸਾਡੇ ਘਰਾਂ ਦਾ...} ਕਰੋੜੀ ਮੱਲ : ਜਸੂਸ ਐਂ ਤੂੰ? ਖਾਨ : ਸੱਚ ਦੱਸ? ਨਹੀਂ ਮਰੋੜਦਾਂ ਤੇਰੀ ਧੌਣ। ਕਿਸਾਨ : ਕਾਹਨੂੰ ਸਰਕਾਰ ਖੇਤੀ ਤਾਂ ਕੁਝ ਪੱਲੇ ’ਨੀ ਪਾਉਂਦੀ, ਕਦੇ ਸ਼ਹਿਰ ਚਲੇ ਜਾਈਦਾ ... ਓ ਘਰਾਂ ਦੇ ਬਾਹਰ ਤੁਸੀਂ ਦੇਖੇ ਹੋਣੇ , ...ਰੱਸੀਆਂ ਨਾਲ ਲਟਕਦੇ .. ਕੁਚੀਆਂ ਨਾਲ ਕਲੀ ਕਰਦੇ, ਛੱਤਾ ਰੰਗਦੇ ਤੇ... ਕਿਸਾਨ :

90

90