ਸਮੱਗਰੀ 'ਤੇ ਜਾਓ

ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਰੋੜੀ ਮੱਲ: ਆਹੋ ਦੇਖੇ ਨੇ ਵਿਹਲੜ।
ਖਾਨ: ਏਡੀ ਦੂਰੋਂ ਤਾਂ ਭਰਾਵਾ ਬੰਦਾ ਊਂ ਈ ਮੱਖੀ ਨਜ਼ਰ ਆਉਂਦਾ,

ਕਿਉਂ ਲਾਲਾ...?

ਕਿਸਾਨ: (ਖੁੱਲ੍ਹਕੇ ਹੱਸਦਾ) ਸਹੀ ਐ ਜਨਾਬ। ਤਾਂ ਹੀ ਤੁਸੀਂ ਪਛਾਣਿਆ

ਨੀ ਮੈਨੂੰ।

ਕਰੋੜੀ ਮੱਲ: ਓ, ਦੇਖੀਂ-ਦੇਖੀਂ ਭਾਈ ਬੇੜੀ ਨਾ ਬਿਠਾ ਦਈਂ। ਮੈਨੂੰ ਤਾਂ ਤੈਰਨਾ

ਵੀ ਨਹੀਂ ਆਉਂਦਾ।

ਕਿਸਾਨ: ਲੈ ਜਨਾਬ, ਮੈਂ ਭਲਾ ਕੋਈ ਸਿਖਾਂਦਰੂ ਆਂ। ਰੋਜ਼ ਦਾ ਕੰਮ ਐ।
ਖਾਨ: ਚੱਲ-ਚੱਲ, ਸ਼ੇਖੀਖੋਰ ਕਿਸੇ ਥਾਂ ਦਾ।

(ਚੱਪੂ ਚਲਦੇ ਨੇ।)

ਕਰੋੜੀ ਮੱਲ: (ਡੈਂਬਰਿਆ ਹੋਇਆ।) ਰਾਮ-ਰਾਮ-ਰਾਮ..., ਲਾਜ ਰੱਖਿਓ ਪ੍ਰਭੂ

ਜੀ। (ਸੰਗੀਤ)

ਕਿਸਾਨ: ਲਓ ਜਨਾਬ, ਪਹੁੰਚ ਗਏ। ਆ ਗਿਆ ਕੰਢਾ, ਅੱਗੇ ਦਾ ਰਾਹ

ਤਾਂ...।

ਖਾਨ: ਓ ਲਾਲਾ... ਅੱਖਾਂ ਖੋਲ੍ਹ; ਸ਼ਹਿਰ ਆ ਗਿਆ ਸੱਚੀਂ..., ਦੇਖ-

ਦੇਖ।

ਕਰੋੜੀ ਮੱਲ: ਹੈਂ; ਸੱਚੀਂ..., ਉਹੀ ਰੌਸ਼ਨੀਆਂ...।
ਖਾਨ: ਪਹੁੰਚ ਗਏ...।
ਕਰੋੜੀ ਮੱਲ: ਮੈਨੂੰ ਤਾਂ ਪੱਕਾ ਸੀ ਕਿ ਵਿੱਚਾਲੇ ਡੋਬਣਾ ਏਸ ਹਰਾਮੀ ਨੇ...।
ਖਾਨ: (ਪਾਗ਼ਲਾਂ ਵਾਂਗ ਹੱਸਦੇ ਹੋਏ।) ਓ ਘਰ ਆ ਗਿਆ ਲਾਲਾ...ਘਰ
ਕਰੋੜੀ ਮੱਲ: ਹਾ-ਹਾ (ਹੱਸਦਾ)। ਯਕੀਨ ਨੀ ਹੁੰਦਾ। ਸੰਤੀ ਆ ਗਿਆ ਮੈਂ...।
ਕਿਸਾਨ: ਓ; ਲਾਲਾ ਜੀ ਜੁੱਤੀਆਂ ਤਾਂ ਲੈ ਜੋ। ਨਾਲੇ ਮੇਰਾ ਕੁਝ...!
ਖਾਨ: ਨਾਂਹ ਤੇਰਾ ਕੀ ਉਏ?
ਕਿਸਾਨ: ਜਨਾਬ ਮੌਤ ਦੇ ਮੂੰਹੋਂ ਆਏ ਓ ਨਿਕਲ ਕੇ।
ਕਰੋੜੀ ਮੱਲ: ਨਾ ਸਾਲਿਆ... ਵਿਹਲੜਾ ਤੇਰਾ ਕੀ ਐ ਉਹਦੇ 'ਚ।
ਖਾਨ: ਹਾਂ, ਉਹ ਤਾਂ ਹਿੰਮਤ ਏ ਸਾਡੀ!

91