ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(ਮੰਚ ਉੱਪਰ ਹਨੇਰਾ ਹੈ। ਉਸ ਹਨੇਰੇ ਵਿੱਚ ਇੱਕ ਸ਼ਖ਼ਸ
ਮੰਚ ਦੇ ਵਿੱਚਕਾਰ ਪਿੱਠ ਕਰਕੇ ਬੈਠਾ ਹੈ। ਹੌਲੀ ਹੌਲੀ ਰੌਸ਼ਨੀ ਹੁੰਦੀ ਹੈ
ਤੇ ਉਹ ਦਰਸ਼ਕਾਂ ਵੱਲ ਮੁੜਦਾ ਹੈ। ਰੌਸ਼ਨੀ ਹਾਲੇ ਸਿਰਫ਼ ਉਸੇ ਉੱਤੇ
ਹੈ। ਉਹ ਆਲੇ-ਦੁਆਲੇ ਨਜ਼ਰ ਮਾਰਦਾ ਹੈ ਤਾਂ ਦੂਸਰੀਆਂ ਚੀਜ਼ਾਂ
ਉੱਭਰਨ ਲੱਗਦੀਆਂ ਹਨ, ਜਿਹੜੀਆਂ ਕਿ ਵੱਖੋ-ਵੱਖ ਸਪਾਟਸ ਵਿੱਚ
ਹਨ। ਮੰਚ ਦੇ ਸੈਂਟਰ ’ਚ ਕੂੜੇ ਦਾ ਢੇਰ ਹੈ, ਜਿੱਥੇ ਉਹ ਖੜ੍ਹਾ ਹੈ।
ਪਿੱਛੇ ਕਿਤਾਬਾਂ ਦਾ ਇੱਕ ਰੈਕ ਹੈ, ਜਿਸਦੇ ਮੂਹਰੇ ਇੱਕ ਬੈਂਚ ਪਿਆ
ਹੈ। ਇੱਕ ਥਾਂ ਉੱਪਰ ਟਹਿਣੀਆਂ ਦਾ ਬਣਿਆ ਝਾੜੂ ਪਿਆ ਹੈ,
ਇੱਕ ਟੋਕਰੀ ਤੇ ਛੁਰੀ। ਮੰਚ ਦੇ ਚਾਰੇ ਕੋਨਿਆਂ ਤੋਂ ਕਾਲੇ ਰੰਗ ਦੇ ਜਾਲ
ਦੇ ਚਾਰੇ ਸਿਰੇ ਉੱਪਰ ਨੂੰ ਉੱਠੇ ਹੋਏ ਹਨ, ਜਿਸਤੋਂ ਉਸਦੇ ਫਸੇ ਹੋਣ ਦਾ
ਆਭਾਸ ਹੁੰਦਾ ਹੈ। ਇਹ ਸਾਰਾ ਪਸਾਰਾ ਉਸਦੇ ਮਨ ਦਾ ਹੈ। ਇੱਕਦਮ
ਡਰਕੇ ਉਹ ਸਿਰ ਝਟਕਦਾ ਹੈ ਤੇ ਦਰਸ਼ਕਾਂ ਨੂੰ ਮੁਖ਼ਾਤਬ ਹੁੰਦਾ ਹੈ।
ਰੌਸ਼ਨੀ ਹੌਲੀ-ਹੌਲੀ ਫੈਲਦੀ ਹੈ।)
ਵਾਲਮੀਕੀ: ਮੈਂ ਓਮ ਪ੍ਰਕਾਸ਼ ਵਾਲਮੀਕੀ... ਨਾਟਕਕਾਰ... ਕਹਾਣੀਕਾਰ ਅਤੇ ਹੋਰ
ਪਤਾ ਨਹੀਂ ਕੀ-ਕੀ...। ਕਿਹੜੇ-ਕਿਹੜੇ ਨਾਵਾਂ ਨਾਲ ਜਾਣਦੇ ਓ ਤੁਸੀਂ
ਮੈਨੂੰ। ਮੇਰਾ ਜਨਮ ਜਿੱਥੇ ਹੋਇਆ... ਫੇਰ ਸੀ ਕੂੜੇ ਦਾ... ਸਾਰੀ
ਜ਼ਿੰਦਗੀ ਬੱਸ ਉਸੇ ਕੂੜੇ 'ਚੋਂ ਨਿਕਲਣ ਲਈ ਹੱਥ-ਪੈਰ ਮਾਰਦਾ
ਰਿਹਾਂ... ਅੰਦਰੋਂ ਵੀ ਤੇ ਬਾਹਰੋਂ ਵੀ...।
(ਆਪਣੇ ਅੰਦਰ ਵੱਲ ਸੁੰਗੜਦਾ ਹੋਇਆ ਗਰਦਨ ਘੁੰਮਾਕੇ
ਮੰਚ ਉੱਤੇ ਪਈਆਂ ਚੀਜ਼ਾਂ ਵੱਲ ਦੇਖਦਾ ਹੈ। ਕੂੜੇ ਤੋਂ ਸ਼ੁਰੂ ਹੋ ਕੇ
ਉਸਦੀ ਨਿਗ੍ਹਾ ਹਰ ਚੀਜ਼ ’ਤੇ ਹੁੰਦੀ ਹੋਈ ਮੁੜ ਪੈਰਾਂ ਹੇਠ ਪਏ ਕੂੜੇ ’ਤੇ
ਪੈਂਦੀ ਹੈ, ਉਹ ਇੰਝ ਤੜਪ ਉੱਠਦਾ ਹੈ ਜਿਵੇਂ ਚੰਗਿਆੜਿਆਂ ਉੱਪਰ
ਖੜ੍ਹਾ ਹੋਵੇ।)
ਚਾਰ-ਚੁਫ਼ੇਰੇ ਗੰਦਗੀ ਹੀ ਗੰਦਗੀ ਸੀ, ਬਦਬੋ ਐਸੀ ਕਿ

17