ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੱਖਣ ਦੀ ਚੀਕ ਨਿਕਲਗੀ, ਫੋੜਾ ਫਿਸ ਗਿਆ ਸੀ।
ਸੁੱਖਣ ਨੂੰ ਤੜਫ਼ਿਆ ਦੇਖ ਮੇਰਾ ਰੋਣਾ ਨਿਕਲ ਗਿਆ। ਪਰ ਮਾਸਟਰ
ਨੂੰ ਮੇਰੇ ’ਤੇ ਪਤਾ ਨਹੀਂ ਕੀ ਗਰਮੀ ਚੜ੍ਹੀ...? ਤੇਰੀ ਉਏ ਭੈਣ ਦੀ,
ਹੈਂ..., ਨਾ ਤੈਨੂੰ ਬਾਹਲਾ ਤਰਸ ਆਉਂਦਾ ਓਏ।
(ਕੁੱਟਣ ਦੀ ਐਕਟਿੰਗ ਕਰਦਾ ਹੈ। ਵਾਲਾਂ ਤੋਂ ਫੜਕੇ ਖ਼ਿਆਲੀ
ਕਿਰਦਾਰ ਨੂੰ ਪੈਰਾਂ ’ਚ ਸੁੱਟ ਲੈਂਦਾ ਹੈ ਤੇ ਫੇਰ ਠੁੱਡਿਆਂ ਨਾਲ ਕੁੱਟਦਾ
ਹੈ ਤੇ ਹਫ਼ ਜਾਂਦਾ ਹੈ।)
...ਤੇਰੀ ਉਏ ਮਾਂ ਦੀ, ਤੇਰੀ ਉਏ ਭੈਣ ਦੀ...। ਉਸ
ਮਾਸਟਰ ਨੇ ਮੈਨੂੰ ਐਨਾ ਕੁੱਟਿਆ, ਐਨੀਆਂ ਗੰਦੀਆਂ ਗਾਲ੍ਹਾਂ ਕੱਢੀਆਂ...
ਕਿ ਉਨ੍ਹਾਂ ਦਾ ਜ਼ਿਕਰ ਵੀ ਮੈਂ ਇੱਥੇ ਨਹੀਂ ਕਰ ਸਕਦਾ। ਹਫ਼ਦਾ
ਹੋਇਆ ਵੀ ਉਹ ਸੁੱਖਣ ਦੀ ਜਾਤ ਦਾ ਜ਼ਿਕਰ ਕਰਨਾ ਨਹੀਂ ਸੀ
ਭੁੱਲਿਆ, “ਸਾਲਾ ਝੀਰ!”
ਇਹ ਸੀ ਮੇਰੇ ਗੁਰੂਆਂ ਦਾ ਅਸਲੀ ਚਿਹਰਾ ਜੋ ਸਾਨੂੰ ਤਾਂ
ਗਾਲ੍ਹਾਂ ਕੱਢਦੇ, ਪਰ ਸੋਹਣੇ ਮੁੰਡਿਆਂ ਦੀਆਂ ਗੱਲ੍ਹਾਂ ਪਲੋਸਦੇ, ਘਰ
ਬੁਲਾਕੇ ਗੰਦੀਆਂ ਹਰਕਤਾਂ ਕਰਦੇ। ਅੱਜ ਵੀ ਜੇ ਕੋਈ ਮੇਰੇ ਸਾਹਮਣੇ
ਆਦਰਸ਼ ਅਧਿਆਪਕ ਦੀ ਗੱਲ ਕਰਦਾ ਹੈ ਤਾਂ ਮੇਰਾ ਦਮ ਘੁੱਟਣ
ਲਗਦੈ... ਜੀਅ ਕਰਦਾ ਉਹਦੇ ਮੂੰਹ 'ਤੇ ਥੁੱਕ ਦਿਆਂ।
ਖੈਰ ! ਕਿਵੇਂ ਨਾ ਕਿਵੇਂ ਮੈਂ ਪੜ੍ਹੀ ਗਿਆ। ਮਾਂ ਸਰਦਾਰਾਂ ਦੇ
ਗੋਹਾ-ਕੂੜਾ ਕਰਦੀ ਸੀ ਤੇ ਮਰ-ਖਪ ਕੇ ਸਾਰੇ ਦਿਨ ਦੀ ਕਮਾਈ ਹੁੰਦੀ
ਸੀ, 'ਜੂਠ’ ਬਚਿਆ ਖੁਚਿਆ। ਏਸੇ ਜੂਠ ਨਾਲ ਹੀ ਸਾਡਾ ਗੁਜ਼ਾਰਾ
ਚੱਲਦਾ ਸੀ। ਛੋਟਾ ਸੀ ਤਾਂ ਮੈਂ ਵੀ ਕਦੇ-ਕਦੇ ਮਾਂ ਦੇ ਨਾਲ ਚਲਾ ਜਾਂਦਾ
ਸੀ, ਅੱਜ ਸੋਚਦਾਂ ਤਾਂ ਜੀਅ ਕੱਚਾ ਹੁੰਦਾ!
ਸਰਦਾਰਾਂ ਦੇ ਘਰ ਵਿਆਹ ਸੀ। ਸਰਦਾਰ ਸੁਖਦੇਵ ਸਿੰਘ
ਦੀ ਕੁੜੀ ਦਾ। ਦਸ-ਬਾਰਾਂ ਦਿਨ ਪਹਿਲਾਂ ਹੀ ਮੇਰੀ ਮਾਂ ਉਹਨਾਂ ਦੇ ਕੰਮ
ਧੰਦੇ ’ਚ ਰੁੱਝ ਗਈ, ਮੇਰੇ ਲਈ ਵੀ ਟੈਮ ਨਹੀਂ ਸੀ ਉਸ ਕੋਲ਼।
(ਦੌੜ-ਦੌੜ ਕੇ ਕੰਮ ਕਰਦਾ ਹੈ।)
ਸਰਦਾਰਾਂ ਦੀ ਕੁੜੀ ਦਾ ਵਿਆਹ ਸੀ, ਪਿੰਡ ਦੀ ਇੱਜ਼ਤ