ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦਾ ਸਵਾਲ ਸੀ। ਪਿਤਾ ਜੀ ਨੇ ਸਾਰੇ ਪਿੰਡ ’ਚੋਂ ਮੰਜੇ ਬਿਸਤਰੇ ਇਕੱਠੇ
ਕੀਤੇ ਤੇ ਜੰਝਘਰ ਪਹੁੰਚਾਏ। ਬਰਾਤ ਆਈ, ਬਰਾਤ ਰੋਟੀ ਖਾਂਦੀ ਸੀ
ਤੇ ਮੇਰੀ ਮਾਂ...
(ਟੋਕਰੇ ਨੂੰ ਬੜੀ ਨੀਝ ਨਾਲ ਦੇਖਦਾ ਉਸ ਵੱਲ ਜਾਂਦਾ ਹੈ,
ਜਿਵੇਂ ਅਤੀਤ ਵੱਲ ਜਾ ਰਿਹਾ ਹੋਵੇ। ਟੋਕਰੇ ਨੂੰ ਸਿੱਧਾ ਕਰਕੇ ਮਾਂ ਵਾਂਗ
ਬੈਠਦਾ ਹੈ।)
ਮੇਰੀ ਮਾਂ ਬੈਠੀ ਸੀ... ਦਰਵਾਜ਼ੇ ’ਚ ਟੋਕਰਾ ਚੱਕੀ। ਮੈਂ ਤੇ
ਮੇਰੀ ਛੋਟੀ ਭੈਣ... ਮਾਇਆ, ਅਸੀਂ ਐਂ ਮਾਂ ਨਾਲ ਚਿੰਬੜੇ ਜਿਹੇ ਬੈਠੇ
ਸੀ। ਬਰਾਤ ਰੋਟੀ ਖਾਕੇ ਚਲੀ ਗਈ...!
(ਰਫ਼ਤਾਰ ਘੱਟ ਹੁੰਦੀ ਹੈ। ਲੰਮਾ ਸਾਹ ਭਰ ਕੇ ਦੂਰ ਦੇਖਦਾ
ਹੈ ਤੇ ਫੇਰ ਮੁੜਦਾ ਹੈ)
ਸਰਦਾਰ ਨੂੰ ਆਉਂਦੇ ਵੇਖ ਮਾਂ ਬੋਲੀ, “ਸਰਦਾਰ ਜੀ ਬਰਾਤ
ਨੇ ਕਦ ਦੀ ਰੋਟੀ ਖਾ ਲਈ, ਹੁਣ ਤਾਂ ਮੇਰੇ ਜੁਆਕਾਂ ਨੂੰ ਵੀ ਕੁਝ ਦੇ
ਦਿੰਦੇ।”
(ਝਟਕੇ ਨਾਲ ਤੇਵਰ ਬਦਲਦਾ ਹੈ।)
“ਆਹ ‘ਜੂਠ` ਦਾ ਟੋਕਰਾ ਭਰੀ ਤਾਂ ਬੈਠੀ ਆਂ। ਹੋਰ ਤੈਨੂੰ
ਕੀ ਥਾਲ ਪਰੋਸ ਕੇ ਦੇ ਦੀਏ! ਸਾਲੀ ਝੜੰਮ... ਉਈਂ ਸਿਰ ’ਤੇ ਚੜ੍ਹਦੀ
ਜਾਂਦੀ ਆ।"
ਮਾਂ ਅਜੇ ਕੁਝ ਬੋਲਣ ਹੀ ਲੱਗੀ ਸੀ।
“ਉਹ ਚੁਹੜੀਏ ਬਾਰ ’ਚੋਂ ਚੱਕ ਆਹ ਟੋਕਰਾ ਤੇ ਤੁਰਦੀ
ਬਣ ਏਥੋਂ।"
ਉਹ ਸ਼ਬਦ ਅੱਜ ਵੀ ਮੇਰੇ ਅੰਦਰ ਖੁਣੇ ਪਏ ਆ...। ਮਾਂ
ਦੀਆਂ ਅੱਖਾਂ ਵਿੱਚ ਖ਼ੂਨ ਉੱਤਰ ਆਇਆ ਸੀ, ਉਸਨੇ ਟੋਕਰਾ ਚੱਕ ਕੇ
ਸਰਦਾਰ ਦੇ ਪੈਰਾਂ 'ਚ ਮੂਧਾ ਮਾਰਿਆ। “ਜਾਹ ਵੇ ਲੈ ਜਾ ਇਹ ਵੀ
ਸਵੇਰੇ ਖੁਆ ਦੇਂ ਆਪਣੀ ਬਰਾਤ ਨੂੰ... ਭੁੱਖਿਆ।"
(ਠਠੰਬਰਿਆ ਜਿਹਾ ਖੜ੍ਹਾ ਤੱਕਦਾ ਰਹਿੰਦਾ ਹੈ ਜਿਵੇਂ ਮਾਂ
ਮੂਹਰੇ ਖੜੀ ਹੋਵੇ)

23