ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੈ। ਪਰ ਮੇਰੇ ਵਰਗਿਆਂ ਦੀ ਜ਼ਿੰਦਗੀ 'ਚ ਇਹੋ ਜਿਹੇ ਪਲ ਹੁੰਦੇ ਵੀ
ਕਿੰਨੇ ਕੂ...

(ਚੁੱਪ)


ਮੈਂ ਛਮਾਹੀ ਪੇਪਰਾਂ 'ਚੋਂ ਫਸਟ ਆ ਗਿਆ। ਮੇਰਾ ਹੌਸਲਾ
ਵਧ ਗਿਆ;ਹੁਣ ਮੈਂ ਪਿੱਛੇ ਨਹੀਂ,ਅੱਗੇ ਬੈਠਣ ਲੱਗਾ ਸੀ। ਪਰ ਮੇਰੇ
ਮਾਸਟਰਾਂ ਦਾ ਉਹੀ ਵਿਹਾਰ... ਠੁੱਡੇ ਤੇ ਘੁਰਕੀਆਂ।
ਮਾਸਟਰ ਨਰਿੰਦਰ ਸਿੰਘ ..., ਨਵੇਂ-ਨਵੇਂ ਆਏ ਸੀ ਸ਼ਹਿਰੋਂ
ਪੜ੍ਹਕੇ, ਨਵੀਂ-ਨਵੀਂ ਡਿਗਰੀ ਕੀਤੀ ਸੀ। ਗਰਮੀਆਂ ਦੇ ਦਿਨ,
ਪੜ੍ਹਾਉਂਦਿਆਂ-ਪੜ੍ਹਾਉਂਦਿਆਂ ਤ੍ਰੇਹ ਲੱਗੀ, ...ਮੈਨੂੰ ਕਹਿੰਦਾ ਉਏ ਕਾਕਾ
ਪਾਣੀ ਲੈਕੇ ਆ। ਸਾਰੀ ਜਮਾਤ ਵਿੱਚ ਲੱਗ ਪਈ ਫੁਸਰ-ਫੁਸਰ ਹੋਣ
...ਚੂਹੜੇ ਤੋਂ ਪਾਣੀ ਮੰਗਾਉਂਦਾ ਉਇ।

(ਜਾਂਦੇ ਹੋਏ)


ਮੈਂ ਪਾਣੀ ਲੈਣ ਤੁਰ ਪਿਆ; ਠੰਡੇ ਪਾਣੀ ਦੇ ਘੜੇ..., ਹੈੱਡ-
ਮਾਸਟਰ ਦੇ ਕਮਰੇ ਦੇ ਬਾਹਰ ਪਏ ਹੁੰਦੇ ਸੀ। ਘੜੇ ਨੂੰ ਹੱਥ ਲਾਉਣ ਦੀ
ਮੇਰੀ ਹਿੰਮਤ ਨਾ ਪਈ, ...ਮੈਂ ਬਰਾਂਡੇ ’ਚੋਂ ਮੁੜ ਆਇਆ।
“ਮਾਸਟਰ ਜੀ..., ਤੁਸੀਂ ਕਿਸੇ ਹੋਰ ਤੋਂ ਮੰਗਵਾ ਲਓ।
 ...ਮੈਂ ਘੜੇ ਨੂੰ ਹੱਥ ਲਾਇਆ ਤਾਂ... ਮੇਰੇ ਕੁੱਟ ਪਉਗੀ।" ਉਹ ਮੇਰੇ
ਵੱਲ ਹੈਰਾਨੀ ਜਈ ਨਾਲ ਦੇਖਣ ਲੱਗ ਪਿਆ। “ਜੀ ਮੈਂ... ਮੈਂ
ਚੂਹੜਿਆਂ ਦਾ ਮੁੰਡਾ ਆਂ।” ਉਹਦੀਆਂ ਅੱਖਾਂ ਟੱਡੀਆਂ ਗਈਆਂ,
ਹਾਲਤ ਅਜੀਬ ਹੋ ਗਈ...। “ਫਿਰ ਵੀ ਤੁਸੀਂ ਕਹਿੰਦੇ ਉ ਤਾਂ ਮੈਂ
ਲਿਆ ਦਿੰਨਾਂ... ।"
(ਮਾਸਟਰ ਵਾਂਗ ਬੌਦਲਣ ਦਾ ਅਭਿਨੈ ਕਰਦਾ ਹੈ।)
“ਨਹੀਂ ਨਹੀਂ।”
ਉਹ ਜਿਵੇਂ ਨੀਂਦੋਂ ਉੱਠਿਆ ਹੋਏ, “ਤੂੰ ਰਹਿਣ ਦੇ...।”
ਤੇ ਮਾਸਟਰ ਆਪ ਈ ਪਾਣੀ ਪੀਣ ਚਲਾ ਗਿਆ। ਅੱਜ
ਵੀ ਉਹਦੇ ਬਾਰੇ ਸੋਚਦਾ ਹਾਂ ਤਾਂ ਤਰਸ ਆਉਂਦਾ ਐ ਕਿ ਉਹ ਬੰਦਾ,
... ਪੜ੍ਹ-ਲਿਖ ਕੇ ਵੀ ਕਿੰਨਾ ਬੌਣੇ ਦਾ ਬੌਣਾ ਸੀ।

25