ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੋਲ... ਉੱਚਾ ਲੰਮਾ, ਤੁਰਿਆ ਆਵੇ ਮਗਰੋਂ 'ਵਾਜ਼ਾਂ ਮਾਰਦਾ, “ਉਏ
ਝੜਮੇ” , ਮੈਂ ਪਿੱਛਾ ਮੁੜਕੇ ਵੇਖਿਆ।
“ਆ ਬੜੇ ਖੰਭ ਲੱਗ ਗਏ ਤੇਰੇ ਉਏ ਹੈਂਅ..., ਨਾ..., ਤੋਰ
ਈ ਨੀ ਸੰਭਲਦੀ ਕਿਤੇ ਲਾਟ ਦੀ।”
ਮੈਂ ਚੁੱਪ ਕਰਕੇ ’ਗਾਂਹ ਨੂੰ ਤੁਰ ਗਿਆ। ਉਹ ਮੇਰੇ ਮੂਹਰ ਦੀ
ਹੋ ਗਿਆ। ਡਾਂਗ ਦੀ ਹੁੱਝ ਮੇਰੇ ਢਿੱਡ ’ਚ ਮਾਰੀ। (ਦਰਦ ਨਾਲ
ਦੂਹਰਾ ਹੋਇਆ ਉੱਪਰ ਨੂੰ ਦੇਖਦਾ ਹੈ ਤੇ ਫੇਰ ਸਿੱਧਾ ਹੋ ਕੇ) “ਪੜ੍ਹਣ-
ਪੁੜ੍ਹਣ ਨੂੰ ਤਾਂ ਸੁਣਿਆ ਚੰਗਾ ਐਂ, ਨਾ ਸਾਲਿਆ ਪੜ੍ਹਕੇ ਕੀ ਡੀ.ਸੀ.
ਲੱਗ ਜੇਂਗਾ। ਰਹਿਣਾ ਤਾਂ ਚੂਹੜੇ ਦਾ ਚੁਹੜਾ ਈ ਆ।” ਮੈਂ ਫਿਰ ਵੀ
ਕੁਝ ਨਹੀਂ ਬੋਲਿਆ। ਉਹਨੇ ਮੇਰਾ ਝੋਲਾ ਖੋਹ ਲਿਆ ਤੇ ਟੰਗ ਲਿਆ
ਡਾਂਗ ’ਤੇ, ਲੱਗ ਪਿਆ ਘੁੰਮਾਉਣ...!
(ਉੱਪਰ ਵੱਲ ਨੂੰ ਮੂੰਹ ਕਰਕੇ ਬੇਬਸੀ ’ਚ ਰੋਣਹੱਕਾ ਹੋਇਆ
ਮੰਚ ’ਤੇ ਘੁੰਮਦਾ ਹੈ, ਜਿਵੇਂ ਝੋਲਾ ਘੁੰਮਦਾ ਦੇਖ ਰਿਹਾ ਹੋਵੇ। ਫੇਰ ਆਪ
ਹੀ ਦੂਜੇ ਪਾਤਰ ਦਾ ਵੀ ਰੋਲ ਕਰਦਾ ਹੈ, ਜਿਹੜਾ ਉਸਨੂੰ ਚਿੜਾਅ
ਰਿਹਾ ਹੈ ਤੇ ਝੋਲਾ ਆਸਮਾਨ ਵੱਲ ਉਛਾਲ ਦਿੰਦਾ ਹੈ। ...ਤੇ ਮੁੜ ਕਾਪੀਆਂ
ਇਕੱਠੀਆਂ ਕਰਦੇ ਹੋਏ ਬੋਲਦਾ ਹੈ।)
ਮੈਂ ਬਹੁਤ ਮਿੰਨਤਾਂ ਕੀਤੀਆਂ ਬਈ, ...ਬਸਤਾ ਦੇ-ਦੇ,
ਮੇਰੀਆਂ ਕਿਤਾਬਾਂ ਕਾਪੀਆਂ ਪਾਟ ਜਾਣਗੀਆਂ। ਉਹਨੇ ਮੇਰੀ ਇੱਕ ਨਾ
ਸੁਣੀ ਝੋਲਾ ਚੱਕ ਕੇ ਟੋਏ ’ਚ ਠੋਕਿਆ। ...ਮੇਰੀਆਂ ਸਾਰੀਆਂ ਕਾਪੀਆਂ
ਕਿਤਾਬਾਂ ਚਿੱਕੜ ਨਾਲ ਲਿੱਬੜ ਗਈਆਂ। ਤੇ ਉਹ ...ਹੱਸੀ ਜਾ ਰਿਹਾ
ਸੀ। (ਆਲੇ-ਦੁਆਲੇ ਦੇਖਦਾ ਹੈ ਤੇ ਉੱਠਦਾ ਹੈ।)

(ਚੁੱਪ)


ਉਸ ਦਿਨ ਸਕੂਲ ਵਿੱਚ ਮੇਰਾ ਜੀਅ ਨਾ ਲੱਗਿਆ। ਬੱਸ
ਇਹੋ ਆਉਂਦਾ ਮਨ 'ਚ ਵਾਰ-ਵਾਰ ਕਿ ਹੈ ਨੀ ਪੜ੍ਹਾਈ ਮੇਰੀ ਕਿਸਮਤ
'ਚ। ਫੇਰ ਬਾਪੂ ਦੀ ਕਹੀ ਗੱਲ ਯਾਦ ਆਉਂਦੀ, “ਮੁਨਸ਼ੀ ਪੁੱਤ ਪੜ੍ਹ
ਲਿਖਕੇ ਜਾਤ ਸੁਧਾਰਣੀ ਆ।”

28