ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਚੁੱਪ। ਤੇ ਫੇਰ ਕੁੜੱਤਣ ਭਰੀ ਮੁਸਕਾਨ ਚਿਹਰੇ 'ਤੇ
ਆਉਂਦੀ ਹੈ।)
ਸ਼ਾਇਦ ਏਸੇ ਗੱਲ ਨੇ ਮੈਨੂੰ ਸਕੂਲ ਨੀ ਛੱਡ ਦਿੱਤਾ।
ਸਾਰੇ ਮਾਸਟਰ ਵੀ ਨਾਲੇ ਇੱਕੋ ਜਿਹੇ ਥੋੜ੍ਹੇ ਸਨ; ਉਹ... ਰਾਮ ਸਹਾਏ
ਵੀ ਤਾਂ ਸੀ, ਹਿੰਦੀ ਵਾਲਾ। (ਜਿਵੇਂ ਸ਼ੁਕਰਾਨੇ ਨਾਲ ਭਰ ਜਾਂਦਾ ਹੈ।)
ਉਹਨੇ ਬੜਾ ਸਾਥ ਦਿੱਤਾ। ਬਹੁਤ ਹੌਸਲਾ ਵਧਾਇਆ। ਅੱਜ ਮੈਂ ਜੋ
ਵੀ ਆਂ, ਉਹਨਾਂ ਦੀ ਬਦੌਲਤ ਆਂ। ਭਾਸ਼ਾ `ਚ ਜੋ ਮੇਰੀ ਰੁਚੀ ਐ...,
ਸਾਰਾ ਸਿਹਰਾ ਉਹਨਾਂ ਨੂੰ ਜਾਂਦੈ।
ਸਕੂਲ ਵਿੱਚ ਲਾਇਬ੍ਰੇਰੀ ਵੀ ਸੀ। ਪਰ ਕਿਤਾਬਾਂ ਉੱਪਰ ਤਾਂ
ਅਕਸਰ ਧੂੜ ਈ ਜੰਮੀ ਰਹਿੰਦੀ ਸੀ। ਕਿਤਾਬਾਂ ਨਾਲ ਵਾਹ ਮੇਰਾ
ਪਹਿਲੀ ਵਾਰ ਇੱਥੇ ਹੀ ਪਿਆ। ਮੈਂ ਟੈਗੋਰ, ਮੁਨਸ਼ੀ ਪ੍ਰੇਮ ਚੰਦ, ਸ਼ਰਤ
ਚੰਦਰ ਦੀਆਂ ਕਿਤਾਬਾਂ ਇੱਥੇ ਹੀ ਪੜੀਆਂ। ਉਹਨਾਂ ਦੇ ਪਾਤਰ ਮੇਰਾ
ਹਿੱਸਾ ਬਣ ਗਏ, ਉਹ ਛੂਤ-ਛਾਤ ਨਹੀਂ ਸੀ ਕਰਦੇ। (ਉਤਸ਼ਾਹ ਨਾਲ
ਭਰਿਆ) ਮੈਂ ਕਿਤਾਬਾਂ ਘਰ ਲੈ ਜਾਂਦਾ ਤੇ... ਮਿੱਟੀ ਦੇ ਦੀਵੇ ਦੀ ਲੋਅ
’ਚ ਪੜ੍ਹਦਾ... ਤੇ ਮਾਂ ਨੂੰ ਪੜ੍ਹ-ਪੜ੍ਹ ਸੁਣਾਉਂਦਾ...। ਉਹਨਾਂ ਪਾਤਰਾਂ ਨੇ
ਸਾਨੂੰ ਮਾਂ-ਪੁੱਤ ਨੂੰ ਕਈ ਵਾਰ ਰੁਵਾਇਆ। (ਖ੍ਵਾਬਾਂ `ਚ ਗੁਆਚਿਆ)
ਉਹ ਦੁਨੀਆ ਈ ਵੱਖਰੀ ਸੀ।
ਉਦੋਂ ਮੈਨੂੰ ਉਹਦੀ ਅਹਿਮੀਅਤ ਦਾ ਪਤਾ ਨਹੀਂ ਸੀ,
ਪਰ ਪਿਛਲੇ ਦਿਨੀਂ “ਹੰਸ” ਰਸਾਲੇ ਦੇ ਸੰਪਾਦਕ ਰਾਜਿੰਦਰ ਯਾਦਵ ਹੋਰਾਂ ਨੇ
ਜਦੋਂ ਮੈਨੂੰ ਕਹਾਣੀ ਪੜ੍ਹਣ ਲਈ ਬੁਲਾਇਆ ਤਾਂ ਮਾਂ ਦੀਆਂ ਯਾਦਾਂ ਤਾਜ਼ਾ
ਹੋ ਗਈਆਂ। ਗਰੀਬ ਆਦਮੀ ਸਾਹਿਤ ਨਹੀਂ ਪੜ੍ਹ ਸਕਦਾ। ਜੇ ਪੜ੍ਹ
ਸਕਦਾ ਹੈ ਤਾਂ ਖ਼ਰੀਦ ਨਹੀਂ ਸਕਦਾ। ਉਦੋਂ ਮੈਨੂੰ ਇਸ ਘਾਟ ਦਾ
ਅਹਿਸਾਸ ਨਈਂ ਸੀ।
..ਇੱਕ ਅਛੂਤ ਤੇ ਅਨਪੜ੍ਹ ਪਰਿਵਾਰ ਚ ਪੈਦਾ ਹੋਏ
ਜੁਆਕ ਨੇ ਮਾਂ ਨੂੰ ਪਤਾ ਨਹੀਂ ਕੀ-ਕੀ ਪੜ੍ਹਕੇ ਸੁਣਾਇਆ: ਰਾਮਾਇਣ,
ਮਹਾਭਾਰਤ, ਸੁਖ-ਸਾਗਰ, ਤੋਤਾ-ਮੈਨਾ... ਹਾਉਕਾ ਭਰਦਾ ਹੈ।)
ਖ਼ੈਰ! ਅੱਜ ਮੈਂ ਪੜ੍ਹੇ-ਲਿਖੇ ਲੋਕਾਂ 'ਚ ਆਪਣੀ ਕਹਾਣੀ “ਸਲਾਮ””

30