ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/38

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪੀਣ ਬਹਿ ਗਿਆ। ਲੈਅ ਬਈ ਭਤੀਜ ਅੱਗੇ ਹੁਣ ਤੂੰ ਲੈ ਜਾ, ਪੱਕੀ
ਸੜਕ ਐ । ਮੈਂ ਬਥੇਰਾ ਕਿਹਾ, ਮਿਨਤਾਂ ਕੀਤੀਆਂ ਚਾਚਾ ਅੱਡਾ ਟਪਾ
ਦੇ, ਸਕੂਲ ਦੀ ਛੁੱਟੀ ਦਾ ਟੈਮ ਐ, ਜੇ ਕਿਸੇ ਨੇ ਦੇਖ ਲਿਆ, ਜੀਣਾ
ਔਖਾ ਹੋ ਜਾਉ। ਪਰ ਉਹਨੇ ਮੇਰੀ ਇੱਕ ਨਾ ਸੁਣੀ ਬੈਠਾ ਬੀੜੀ ਪੀਈ
ਗਿਆ।
ਮਜਬੂਰੀ ਵੱਸ ਮੈਨੂੰ ਉਹ ਪੰਡ ਚੱਕਣੀ ਪਈ। ਗੰਢ ਦਾ
ਭਾਰ ਮੇਰੇ ਵਜੂਦ ਨਾਲੋਂ ਵੀ ਜ਼ਿਆਦਾ ਸੀ।
(ਪੰਡ ਚੁੱਕ ਕੇ ਚੋਰੀ-ਚੋਰੀ ਏਧਰ ਓਧਰ ਝਾਕਦਾ ਮੰਚ ’ਤੇ
ਗੋਲ-ਗੋਲ ਦੌੜਦਾ ਹੈ।)
ਜੇ ਕਿਸੇ ਨੇ ਵੇਖ ਲਿਆ, ਜੇ ਕਿਸੇ ਨੇ ਪੁੱਛ ਲਿਆ। ਇਹ
ਭੈਅ ਲਗਾਤਾਰ ਮੇਰਾ ਪਿੱਛਾ ਕਰ ਰਿਹਾ ਸੀ। ਚਰਬੀ ਤੇ ਖ਼ੂਨ ਨਾਲ
ਮੇਰਾ ਸਾਰਾ ਸਰੀਰ ਲੱਥ-ਪੱਥ ਸੀ। ਮੈਂ ਪਿੰਡ ਦੇ ਬਾਹਰ-ਬਾਹਰ ਦੀ
ਲੰਬਾ ਚੱਕਰ ਪਾਕੇ ਘਰ ਪਹੁੰਚਿਆ, ਮੇਰੀਆਂ ਲੱਤਾਂ ਜਵਾਬ ਦੇ ਗਈਆਂ,
ਤੇ ਮੈਂ ਭੁੰਜੇ ’ਚ ਈ ਢਹਿ ਗਿਆ।
(ਡਿੱਗ ਪੈਂਦਾ ਹੈ।)
ਮੇਰੀ ਹਾਲਤ ਦੇਖਕੇ ਮੇਰੀ ਮਾਂ ਰੋਣ ਲੱਗ ਪਈ। ਮਗਰੋਂ
ਭਾਬੀ ਦੇ ਇਹ ਬੋਲ ਗੂੰਜਦੇ ਆਏ, “ਮਰੇ ਹੋਇਆਂ ਦਾ ਵਾਸਤਾ ਈ...
ਇਹਤੋਂ ਇਹ ਕੰਮ ਨਾ ਕਰਾਉ। ਅਸੀਂ ਭੁੱਖੇ ਰਹਿ ਲਾਂਗੇ ... ਇਹਨੂੰ
ਇਸ ਗੰਦਗੀ ’ਚ ਨਾ ਘੜੀਸੋ।”
ਭਾਬੀ ਦੇ ਉਹ ਸ਼ਬਦ ਅੱਜ ਵੀ ਮੇਰੇ ਸਾਹਮਣੇ ਜਾਗਦੇ ਆ...,
ਲਾਟੂ ਵਾਂਗ ਰੋਸ਼ਨੀ ਦਿੰਦੇ ਆ !
ਮੈਂ ਉਸ ਗੰਦਗੀ ਚੋਂ ਨਿਕਲ ਆਇਆ, ਪਰ ਅੱਜ ਵੀ
ਉੱਥੇ ਹੀ ਆਂ ਜਿੱਥੇ ਲੱਖਾਂ ਲੋਕ ਇਹ ਜ਼ਿੰਦਗੀ ਜਿਉਣ ਲਈ ਮਜਬੂਰ
ਨੇ।
ਉਂਝ ਥੋੜੀ-ਬਹੁਤੀ ਹਲਚਲ ਤਾਂ ਉਹਨੀਂ ਦਿਨੀਂ ਵੀ ਹੋਣ
ਲੱਗ ਪਈ ਸੀ। ਬਜ਼ੁਰਗ ਬਥੇਰਾ ਰੌਲਾ ਪਾਉਂਦੇ ਪਰ ਵਿਹੜੇ ਦੇ
ਨੋਜਵਾਨ ਹੁਣ ਵਗਾਰ ਤੋਂ ਨਾਂਹ-ਨੁੱਕਰ ਕਰਨ ਲੱਗੇ ਸੀ। ਤਰੀਕਾ ਤਾਂ

36