ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਵੇਂ ਹਾਲੇ ਟਾਲ਼-ਮਟੋਲੇ ਦਾ ਸੀ, ਪਰ ਪਿੰਡ ਆਲਿਆਂ ਨੂੰ ਲੱਗ ਗਿਆ
ਪਤਾ ਕਿ ਵਿਹੜੇ ਵਾਲੇ ਵਗਾਰ ਦੇ ਪੈਸੇ ਮੰਗਣ ਲੱਗੇ ਆ। ਉਹਨਾਂ
ਦੀਆਂ ਤਿਉੜੀਆਂ ਚੜ੍ਹ ਗਈਆਂ, ਤੇ ਉਹ ਇਹੋ ਜਿਹਾ ਰਾਹ ਲੱਭਣ
ਲੱਗੇ ਜੀਹਦੇ ਨਾਲ ਦਾਬਾ ਵੀ ਬਣਿਆ ਰਹੇ ਤੇ ਕਰਨਾ ਵੀ ਕੁਝ ਨਾ
ਪਵੇ। ਉਹ ਹੁਣ ਭਾਲਦੇ ਸੀ ਮੌਕਾ।
ਉਹਨਾਂ ਦੀ ਇਹ ਮੁਸੀਬਤ ਹੱਲ ਕਰਤੀ ਥਾਣੇਦਾਰ ਕਰਮ
ਸਿੰਘ ਨੇ। ਉਹਦਾ ਤਾਂ ਚੁਟਕੀਆਂ ਦਾ ਕੰਮ ਸੀ, ਕੰਮ ਕੀ ਸ਼ੁਗਲ ਸੀ,
ਬਸ। ਨਹਿਰ ਦੇ ਕੰਢੇ ਗੈਸਟ ਹਾਉਸ ਆ ਨਾ, ਉੱਥੇ ਤਸੀਲ ਦੇ ਕੋਈ
ਅਫ਼ਸਰ ਆਉਣ ਵਾਲੇ ਸੀ। ਤਸੀਲ ਦਾ ਆਦਮੀ ਵਿਹੜੇ 'ਚ ਆ
ਗਿਆ। ਬੰਦੇ ਚਾਹੀਦੇ ਸੀ, ਵਿਹੜੇ ਆਲਿਆਂ ਨੇ ਨਾਂਹ ਕਰਤੀ।
ਬਸ... ਉਹ ਗਾਲੀ-ਗਲੋਚ ’ਤੇ ਉੱਤਰ ਆਇਆ।
ਲੋਕੀਂ ਇੱਧਰ-ਉੱਧਰ ਖਿਸਕ ਗਏ ਤੇ ... ਦੂਜੇ ਦਿਨ
ਥਾਣੇਦਾਰ ਕਰਮ ਸਿੰਘ ਬਰਾੜ ... ਪੂਰੇ ਦਾ ਪੂਰਾ ਥਾਣਾ ਵਿਹੜੇ ’ਤੇ
ਚਾੜ੍ਹ ਲਿਆਇਆ। ਜਿਹੜਾ ਹੱਥ ਆਇਆ ਧਰ ਲਿਆ। ਨਿਆਣੇ,
ਬਜ਼ੁਰਗ, ਬੁੜੀਆਂ... ਮੂਧੇ ਪਾ ਪਾ ਲੱਗੇ ਕੁੱਟਣ, ਚੀਕ-ਚਿਹਾੜਾ ਪੈ
ਗਿਆ। ਜੁਆਕ ਵੱਖਰੇ ਰੋਈ ਜਾਣ। ਉਹ ਇੱਕੋ ਸਾਹ ਡਾਂਗਾਂ ਵਰ੍ਹਾਈ
ਜਾ ਰਹੇ ਸੀ। ਜਿਉਂਦੇ ਸਰੀਰਾਂ ਦੀ ਖੱਲ ਲਾਹੀ ਜਾ ਰਹੀ ਸੀ। ਜਨਾਜਾ
ਨਿੱਕਲ ਰਿਹਾ ਸੀ ਲੋਕਰਾਜ ਦਾ, ਸ਼ਰੇਆਮ। ਚੀਕਾਂ ਕੂਕਾਂ ਸੁਣ ...
ਦਰਖ਼ਤਾਂ ਤੋਂ ਪੰਛੀ ਵੀ ਉੱਡ ਗਏ। ਪਰ ਕਿਸੇ ਦੀ ਐਨੀ ਹਿੰਮਤ ਨਹੀਂ
ਸੀ ਕਿ ਕਸੂਰ ਪੁੱਛ ਲਏ।
ਉਹ ਸਾਡੀਆਂ ਰਗਾਂ ਵਿੱਚ ਵਗਦੇ ਖੂਨ ਨੂੰ... ਜਿਹੜਾ ਉਬਾਲੇ
ਮਾਰਨ ਲੱਗਾ ਸੀ... ਸਦੀਆਂ ਬਾਅਦ, ਮੁੜ ਠੰਡਾ ਕਰ ਦੇਣਾ ਚਾਹੁੰਦੇ
ਸੀ, ਕੁੱਟ-ਕੁੱਟ ਕੇ... | (ਆਲੇ-ਦੁਆਲੇ ਦੇਖਦਾ ਹੈ।) ਟੁੱਟੀਆਂ ਹੋਈਆਂ
ਜੁੱਤੀਆਂ... ਭੱਜੀਆਂ ਵੰਗਾਂ... ਚੁੰਨੀਆਂ ਤੇ ਪੱਗਾਂ। ਇੰਜ ਲੱਗਦਾ ਸੀ
ਜਿਵੇਂ ਕਿਸੇ ਬਾਹਰਲੇ ਮੁਲਕ ਨੇ ਹਮਲਾ ਕਰ ਦਿੱਤਾ ਹੋਵੇ।
(ਚੁੱਪ)

37