ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/40

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਲੋਕ ਕੁੱਟ ਖਾ ਖਾ ਕੇ ਘਰਾਂ ਨੂੰ ਜਾ ਰਹੇ ਸੀ, ਸਿਰ ਸੁੱਟੀ।
ਪਿੰਡ ਨਾਲੋਂ ਮੋਹ ਦਾ ਰਿਹਾ-ਜਿਹਾ ਰਿਸ਼ਤਾ... ਉੱਦਣ ਟੁੱਟ
ਗਿਆ। ਨਾਲੇ ਜਿੱਥੋਂ ਦੇ ਲੋਕ ਹੀ ਬੁੱਤ ਹੋ ਜਾਣ... ਪੱਥਰ, 'ਫ਼ੇ ਉਹਦੇ
ਨਾਲ ਮੋਹ ਕਾਹਦਾ।
...ਪਰ ਉੱਥੇ ਸਕੂਲ ’ਚ... ਵੀ ਮੇਰੇ `ਤੇ ਇੱਕ ਹੋਰ ਈ
ਮੁਸੀਬਤ ਆਣ ਪਈ। ਤੁਸੀਂ ਵੀ ਕਹੋਗੇ ਯਾਰ ਬੰਦਾ ਕਾਹਦਾ ਮੁਸੀਬਤਾਂ
ਦੀ ਪੰਡ ਐ। ਹੁਣ ਕੀ ਕਰਾਂ, ਮੇਰੀ ਤਾਂ ਜ਼ਿੰਦਗੀ ਇਹੋ ਜਿਹੀ ਆ।
ਇੱਕ ਮਾਸਟਰ ਜੀ ਸੀ, ਨਾਂ ਸੀ ਉਹਨਾਂ ਦਾ “ਮਿਸਟਰ ਤਿਆਗੀ" ਤੇ
ਪੜਾਉਂਦੇ ਸੀ ਉਹ ਸਾਇੰਸ।
ਉਦੋਂ ਮੈਂ ਬਾਰਵੀਂ ’ਚ ਹੁੰਦਾ ਸੀ। ਉਹ ਹਰ ਵੇਲੇ, ਜਦੋਂ ਵੀ
ਪ੍ਰੈਕਟੀਕਲ ਹੁੰਦਾ, ਕਿਸੇ ਨਾ ਕਿਸੇ ਬਹਾਨੇ ਮੈਨੂੰ ਪ੍ਰਯੋਗਸ਼ਾਲਾ 'ਚੋਂ ਬਾਹਰ
ਕੱਢੀ ਰੱਖਦੇ, ਮਹੀਨੇ ਈ ਲੰਘ ਗਏ ਐਂ। ਵਿੱਚਲੀ ਘੁੰਡੀ ਮੈਨੂੰ ਤਾਂ
ਸਾਫ਼ ਸੀ। ਪੂਰਾ ਭਵਿੱਖ ਲੱਗਿਆ ਸੀ ਮੇਰਾ ਦਾਅ ’ਤੇ। ਮੈਂ ਆਖਿਆ
ਮਾਸਟਰ ਜੀ ਮੈਂਥੋਂ ਗ਼ਲਤੀ ਕੀ ਹੋਗੀ, ਮੇਰਾ ਕਸੂਰ ਤਾਂ ਦੱਸ ਦਿਉ?
ਪਰ ਇਹਦਾ ਕੀ ਫਾਇਦਾ ਹੋਣਾ ਸੀ। ਕੋਈ ਅਸਰ ਨਹੀਂ। ਪੇਪਰਾਂ ਨੂੰ
ਮਹੀਨਾ ਰਹਿ ਗਿਆ।
ਮੈਂ ਹੈੱਡਮਾਸਟਰ ਨਾਲ ਗੱਲ ਕੀਤੀ। ਉਹਦਾ ਡਿਸਪਲਿਨ
ਬਹੁਤ ਮਸ਼ਹੂਰ ਸੀ: “ਕਾਕਾ ਜੀ, ਤੇਰੇ ਨਾਲ ਧੱਕਾ ਨੀ ਹੋਣ ਦਿੰਦੇ।
ਪਰਵਾਹ ਨਾ ਮੰਨ।” ਐਨ ਮੇਰੀ ਤਸੱਲੀ ਕਰਾਤੀ ਉਹਨੇ। ਪਰ
ਹੋਇਆ ਜਮਾਂ ਉੱਲਟ। ਅੰਦਰ ਜਾਣਾ ਤਾਂ ਦੂਰ ਹੁਣ ਤਾਂ ਲੈਬ ਦੇ ਨੇੜੇ
ਵੀ ਫਟਕਣਾ ਔਖਾ ਹੋ ਗਿਆ। ਪੂਰੇ ਦਾ ਪੂਰਾ ਸਾਲ ਐਂ ਈ ਲੰਘ
ਗਿਆ, ਬਿਨ੍ਹਾਂ ਪ੍ਰੈਕਟੀਕਲ ਤੋਂ। ਇਮਤਿਹਾਨ ਹੋਏ ਨਤੀਜਾ ਸਾਫ਼ ਸੀ,
ਮੈਂ ਫੇਲ ਹੋ ਗਿਆ। ਘਰ ’ਚ ਮਾਤਮ ਪੈ ਗਿਆ। ਮੈਂਨੂੰ ਵੀ ਲੱਗਾ ਹੁਣ
ਕੁਝ ਨਹੀਂ ਬਣਦਾ ਜ਼ਿੰਦਗੀ ਦਾ। ਬਾਪੂ ਦੀ ਚੁੱਪ ਹੋਰ ਵੀ ਵੱਢਣ ਨੂੰ
ਆਉਂਦੀ। ਮਾਂ ਵੀ ਬੱਸ ਕੰਧਾਂ ਕੌਲਿਆਂ ਨਾਲ ਲੱਗ ਰੋਂਦੀ ਰਿਹਾ ਕਰੇ।
ਸਮਝ ਨੀ ਸੀ ਆਉਂਦਾ, ਮੈਂ ਕੀ ਕਰਾਂ! ਕਿੱਥੇ ਜਾਵਾਂ !
ਕੁਦਰਤੀ ਕਿਤੇ ਜਸਵੀਰ ਪਿੰਡ ਆ ਗਿਆ, ਸ਼ਹਿਰ ਨੌਕਰੀ

38