ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਰਦਾ ਸੀ ਉਹ। ਉਹਨੂੰ ਮੈਂ ਸਾਰੀ ਗੱਲ ਦੱਸੀ ਤਾਂ ਉਹ ਮੈਨੂੰ ਆਵਦੇ
ਨਾਲ ਸ਼ਹਿਰ ਲੈ ਗਿਆ। ਸੋਚਿਆ ਸੀ ਸ਼ਹਿਰ 'ਚੋਂ ਕੋਈ ਰਾਹ ਨਿਕਲੂ।
ਪਰ ਸ਼ਹਿਰ ਦੇ ਸਕੂਲਾਂ ਚ ਦਾਖ਼ਲਾ ਮਿਲਣਾ ਕਿਹੜਾ ਸੌਖਾ ਸੀ। ਅਸੀਂ
ਹਰ ਸਕੂਲ ਦੇ ਗੇੜੇ ਮਾਰੇ, ਮਾਸਟਰਾਂ ਦੇ ਮਿੰਨਤਾਂ ਤਰਲੇ ਕੱਢੇ, ਕਮਿਸਟਰੀ
ਨੂੰ ਛੱਡ ਕੇ ਨੰਬਰ ਮੇਰੇ ਸਾਰਿਆਂ ’ਚੋਂ ਚੰਗੇ ਸੀ, ਪਰ ਫੇਲ ਹੋਣ ਦਾ
ਦਾਗ। ਹਰ ਕੋਈ ਨੱਕ-ਬੁੱਲ ਚੜ੍ਹਾਉਂਦਾ। ਹਿੰਮਤ ਤਾਂ ਪਹਿਲੋਂ ਈ
ਟੁੱਟੀ ਪਈ ਸੀ, ਹੁਣ ਤਾਂ ਬਸ ਨਿਰਾਸ਼ਾ ਈ ਸੀ... ਰਾ। ਪਰ ਉਹ
ਤਾਂ ਭਲਾ ਹੋਵੇ ਸ਼ਰਮਾ ਜੀ ਦਾ, (ਚਿਹਰੇ 'ਤੇ ਨਰਮ ਭਾਵ ਆਉਂਦੇ
ਹਨ।) ਪ੍ਰੇਮ ਕੁਮਾਰ ਸ਼ਰਮਾ, ਮਾਮੇ ਮੇਰੇ ਦਾ ਯਾਰ ਸੀ, ਮਿੰਨਤਾਂ ਤਾਂ
ਬਹੁਤ ਕਢਾਈਆਂ, ...ਪਰ ਉਹਨਾਂ ਦੀ ਸਿਫਾਰਸ਼ 'ਤੇ ਮੈਨੂੰ ਦਾਖ਼ਲਾ
ਮਿਲ ਗਿਆ ...ਡੀ.ਏ.ਵੀ. ਕਾਲਜ `ਚ।
ਅਗਲੀ ਮੁਸੀਬਤ ਇਹ ਕਿ ਮੇਰੇ ਕੋਲ ਕਾਲਜ ਵਾਸਤੇ ਲੀੜਾ
ਕੱਪੜਾ ਕੋਈ ਨਹੀਂ ਸੀ। ਪਿੰਡ ’ਚ ਤਾਂ ਕੁੜਤੇ ਪਜਾਮੇ ਨਾਲ ਹੀ ਸਰ
ਜਾਂਦਾ ਸੀ। ਖ਼ੈਰ! ਮੈਂ ਜਸਵੀਰ ਨੂੰ ਕਿਹਾ ਉਹਨੇ ਮੈਨੂੰ ਆਪਣੀ ਪੈਂਟ
ਕਮੀਜ਼ ਦੇ ਦਿੱਤੀ। ਉਹ ਖੁੱਲੀ-ਡੁੱਲੀ ਜਈ ਸੀ ਪਰ, ...ਖੈਰ ਮੈਂ
ਲੋਟ-ਲਾਟ ਜੇ ਕਰ ਲੀ, ਡੰਗਾ ਜਿਹਾ ਤਾਂ ਲਾਹੁੰਦੀ ਸੀ। ਕਾਲਜ ਦੇ
ਕੁੜੀਆਂ ਮੁੰਡੇ ਮੇਰੇ ਵੱਲ ਵੇਖ-ਵੇਖ ਹੱਸਣ, ਮਖੌਲ ਕਰਦੇ ਰਿਹਾ
ਕਰਨ।
ਇੱਕ ਦਿਨ ਤਾਂ ਹੱਦ ਹੋ ਗਈ। ਬੰਦੇ ਪਤਾ ਨਹੀਂ ਕਿਹੋ
ਜਿਹੇ ਆ ਜਾਂਦੇ ਆ ਧਰਤੀ ’ਤੇ...,
(ਸਾਰਾ ਦ੍ਰਿਸ਼ ਆਪਣੇ ਹਾਵ-ਭਾਵ ਤੇ ਬਾਡੀ ਮੂਵਮੈਂਟਸ
ਨਾਲ ਸਿਰਜਦਾ ਹੈ।)
ਇੱਕ ਮੁੰਡਾ ਮੇਰੇ ਵੱਲ ਨੂੰ ਮੈਂ ਸਿੱਧਾ ਤੁਰਿਆ ਆਵੇ,
ਤੁਰਿਆ ਆਇਆ, ਤੁਰਿਆ ਆਇਆ ਤੇ ਆਕੇ ਮੇਰੀ ਪੈਂਟ ਫੜ
ਲਈ। ਇੱਕ ਹੋਰ ਆ ਗਿਆ, ਉਹਨੇ ਕਮੀਜ਼ ਫੜ ਲਈ। ਇੱਕ ਪੈਂਟ
ਖਿੱਚਣ ਲੱਗ ਪਿਆ ਦੂਜਾ ਕਮੀਜ਼। ਕਹਿੰਦੇ, "ਅਹਾ" (ਉਹਨਾਂ ਵਾਂਗ
ਅੱਖਾਂ ਮਟਕਾਉਂਦਾ ਹੈ।) “ਉਏ ਟੇਲਰ ਕਿਹੜਾ ਤੇਰਾ, ਕਿਹੜੇ ਦਰਜ਼ੀ

39