ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਵਿਮਿੰਗ ਪੂਲ ਸੀ, ਲਾਇਬ੍ਰੇਰੀ ਵੀ। ਤਾਲਸਤਾਏ, ਪਾਸਤਰਨਾਕ,
ਕਾਲੀਦਾਸ, ਹਿਊਗੋ, ਆਸਕਰ ਵਾਈਲਡ, ਜੋਲਾਂ..., ਜੋ ਵੀ ਮਿਲਿਆ
ਮੈਂ ਪੜ੍ਹਦਾ ਚਲਾ ਗਿਆ। ਸੁਦਾਮਾ ਤੇ ਪਾਟਿਲ ਵਰਗਿਆਂ ਨਾਲ ਮੇਰੀ
ਯਾਰੀ ਪੈ ਗਈ। ਸੁਦਾਮਾ ਤਾਂ ਰੂਮ ਮੇਟ ਸੀ ਮੇਰਾ, ਨਾਟਕਾਂ ਦਾ ਬੜਾ
ਸ਼ੌਕੀਨ..., ਅਸੀਂ ਲੁਕ-ਲੁਕ ਕੇ ਦੇਖਣ ਜਾਣਾ। ਵਾਲਮੀਕੀ ਨਾਂ ਇੱਥੇ
ਵੀ ਆਪਣੇ ਜਲਵੇ ਦਿਖਾ ਰਿਹਾ ਸੀ। ਲੋਕ ਪਹਿਲਾਂ ਬਾਹਮਣ ਸਮਝ
ਲੈਂਦੇ... ਕਈ ਤਾਂ ਘਰ ਵੀ ਸੱਦ ਲੈਂਦੇ ...ਤੇ ਜਦ ਭੇਦ ਖੁੱਲ੍ਹਦਾ ਤਾਂ
ਮੁੜ-ਮੁੜ ਫੇਰ ਉਹੋ ਗੱਲ। ਪਰ ਸੁਦਾਮਾ ਨਾਲ ਇਹੋ ਜਿਹਾ ਕੋਈ ਪੰਗਾ
ਨਹੀਂ ਸੀ, ਉਹ ਪਾਠ-ਪੂਜਾ ਵਾਲਾ ਬੰਦਾ ਸੀ, ਵਰਤ ਰੱਖਦਾ, ਰੋਜ਼
ਮੰਦਰ ਜਾਂਦਾ, ਮੈਂ ਨਾਲ ਤਾਂ ਚਲਾ ਜਾਂਦਾ ਪਰ ਅੰਦਰ ਜਾਣ ਨੂੰ ਮਨ ਨਾ
ਕਰਦਾ।

(ਚੱਪ)


ਪਿਤਾ ਜੀ ਦੀ ਚਿੱਠੀ ਆਉਂਦੀ, (ਹੱਸਦਾ ਹੈ।)... ਉਹੀ
ਬੱਸ... ਵਿਆਹ ਵਾਲਾ ਰੌਲਾ, ਮੈਂ ਹੱਸਕੇ ਟਾਲ ਛੱਡਦਾ। ਸਾਡੀ ਟੋਲੀ
ਹੁਣ ਵਧਦੀ ਜਾ ਰਹੀ ਸੀ। ਸੁਦਾਮਾ, ਗੋਬਿੰਦ ਮੋਰੀਆ, ਨਰਿੰਦਰ,
ਵਿਜੈ ਸ਼ੰਕਰ, ਰਾਜੇਸ਼ ਵਾਜਪਈ ਕਈ ਜਣੇ ਹੋ ਗਏ। ਜਦੋਂ ਨਾਲ ਦੇ
ਸਿਨੇਮਾ ਦੇਖਣ ਗਏ ਹੁੰਦੇ ਜਾਂ ਦਾਰੂ ਖਿੰਡਾ ਰਹੇ ਹੁੰਦੇ ਤਾਂ ਅਸੀਂ ਘੰਟਿਆਂ
ਬੱਧੀ ਬਹਿਸ ਕਰਿਆ ਕਰਦੇ। ਵਿਜੇ ਸ਼ੰਕਰ ਕਹਿੰਦਾ, “ਯਾਰ ਤੁਸੀਂ
ਕਦੇ ਜਵਾਨ ਵੀ ਹੋਏ ਓ।" ਤੇ ਜਵਾਨੀ ਦਾ ਇੱਥੇ ਮਤਲਬ ਸੀ...
ਦਾਰੂ-ਸਿੱਕਾ, ਕੋਈ ਅੱਖ-ਮਟੱਕਾ ਜਾਂ ਫੇਰ ਕੈਰੀਅਰ। ਪਰ ਅਸੀਂ
ਸੀਗੇ ਸਾਹਿਤ ਦੇ ਪੱਟੇ... ਪਈ... ਸਮਾਜ ਬਦਲਣਾ। ਅਕਸਰ ਪਿੰਡ
ਦੀ ਗੱਲ ਤੁਰ ਪੈਂਦੀ, ਬਹੁਤੇ ਮੁੰਡੇ ਸ਼ਹਿਰੀ ਸੀ, ਜੋ ਤਸਵੀਰ ਹਿੰਦੋਸਤਾਨ
ਦੀ ਉਹਨਾਂ ਸਾਹਮਣੇ ਮੈਂ ਖਿੱਚਦਾ, ਉਨ੍ਹਾਂ ਲਈ ਬਿਲਕੁਲ ਈ ਓਪਰੀ
ਸੀ। ਕਦੇ ਕਿਸੇ ਨੇ ਉਹਨਾਂ ਨੂੰ ਦੱਸਿਆ ਹੀ ਨਹੀਂ ਸੀ, ਨਾ ਸਕੁਲ ਨਾ
ਕਾਲਜ, ਕਿਤੇ ਵੀ ਕਿਸੇ ਨੇ ਨਹੀਂ।
...ਜੋ ਦਿਨ ਮੇਰੇ ਲਈ ਫੋੜੇ ਵਾਂਗ ਸਨ, ਉਹ ਮੇਰੀ ਤਾਕਤ
ਬਣ ਗਏ ਸਨ, ਮੇਰੀ ਗੱਲ ਸੁਣੀ ਜਾਂਦੀ ਸੀ। ਇੱਕ ਦਿਨ ਮਾਸਟਰਾਂ

43