ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਜੀ ਕੁਟਣ-ਮਾਰਨ ਨੂੰ ਲੈਕੇ ਗੱਲ ਚੱਲ ਪਈ। ਆਂਦੇ ਬਈ ਕੀਹਦੇ
ਸਭ ਤੋਂ ਵੱਧ ਕੁੱਟ ਪਈ ਹੋਊ? ਮੇਰੇ ਤਾਂ ਖ਼ਜ਼ਾਨੇ ਭਰੇ ਸਨ। ਮੈਂ
ਉਹਨਾਂ ਨੂੰ ਕਣਕ ਵਾਲਾ ਕਿੱਸਾ ਸੁਣਾਇਆ :
ਸਾਡਾ ਇੱਕ ਮਾਸਟਰ ਸੀ ਬ੍ਰਿਜਪਾਲ. .., ਉਹਦੇ ਘਰੋਂ
ਕਣਕ ਲੈ ਕੇ ਆਉਣੀ ਸੀ। ਨਾਲ ਸੀ ਮੇਰੇ ਭੀਖੂ। ਭਰਾ ਉਹਦਾ ਸਕੂਲ
`ਚ ਝਾੜੂ ਲਾਉਂਦਾ ਸੀ, ਉਹਦੇ ਨਾਲ ਈ ਉਹ ਆਉਂਦਾ। ਮਾਸਟਰਾਂ ਦੇ
ਉਹ ਬਹੁਤ ਕੰਮ ਆਉਂਦਾ। ਉਹਨੂੰ ਉਨ੍ਹਾਂ ਨੇ ਖੁੱਲ੍ਹ ਦਿੱਤੀ ਸੀ, ਸਾਡੇ
ਨਾਲ ਈ ਜਮਾਤ 'ਚ ਬਹਿ ਜਾਂਦਾ। ਅਸੀਂ ਦੋਹੇਂ ਸਵੇਰੇ ਈ ਨਿਕਲ
ਪਏ, 10-12 ਮੀਲ ’ਤੇ ਮਾਸਟਰ ਦਾ ਪਿੰਡ ਸੀ। ਮੈਂ ਭਿੱਖੂ ਤੇ
ਮਾਸਟਰ ਜੀ ਦਾ ਨਵਾਂ ਸਾਈਕਲ ਤੇ... ਨਾਲੇ ਸਾਈਕਲ ਦਾ ਚਾਅ। ਮੈਂ
ਭੀਖੂ ਨੂੰ ਬਿਠਾਇਆ ਮਗਰ ਤੇ ਸਾਈਕਲ ਹਵਾ ਨਾਲ ਗੱਲਾਂ ਕਰਨ ਲਾ
’ਤਾ। ਫੇਰ ਭੀਖੂ ਕਹਿੰਦਾ ਤੂੰ ਬਹਿ ਉਏ ਮੈਂ ਚਲਾਉਣਾ। ਐਂ ਕਰਦੇ
ਕਰਾਉਂਦੇ, ਅਸੀਂ ਦੁਪਹਿਰ ਤੱਕ ਮਾਸਟਰ ਜੀ ਦੇ ਪਿੰਡ ਪਹੁੰਚੇ ਗਏ,
ਜਾ ਕੇ ਘਰ ਪੁੱਛਿਆ। ਬਾਰ `ਚ ਖੜੇ ’ਵਾਜ਼ਾਂ ਮਾਰੀ ਜਾਈਏ...
“ਬਾਈ ਕੋਈ ਘਰੇ ਹੈਗਾ।”
ਇੰਨੇ ਨੂੰ ਮਾਸਟਰ ਦਾ ਭਰਾ ਬਾਹਰ ਆ ਗਿਆ। ਅਸੀਂ
ਸਾਰੀ ਗੱਲ ਦੱਸ ਤੀ ਮਾਸਟਰ ਜੀ ਨੇ ਭੇਜਿਆ, ਕਣਕ ਲੈ ਕੇ ਜਾਣੀ
ਆ। ਉਹ ਭੀਖੂ ਨੂੰ ਅੰਦਰ ਲੈ ਗਿਆ, ਮੈਂ ਉੱਥੇ ਬਾਹਰ ਖੜ੍ਹ ਗਿਆ।
ਇੰਨੇ ਨੂੰ ਇੱਕ ਬਜ਼ੁਰਗ ਆਇਆ, ਦਾਹੜਾ ਪ੍ਰਕਾਸ਼ ਕੀਤਾ, ਚਿੱਟੀ
ਪੱਗ ਤੇ ਖੁੰਡਾ ਹੱਥ `ਚ। ਮੈਂ ਡਰ ਗਿਆ। ਖੈਰ! ਉਹਨਾਂ ਮੈਨੂੰ ਕਿਹਾ
ਕੁਝ ਨਹੀਂ। ਉੱਥੇ ਇੱਕ ਮੰਜੀ ਪਈ ਸੀ ਉਹਦੇ 'ਤੇ ਬਹਿ ਗਿਆ।
ਫਿਰ ਜਦੋਂ ਮਾਸਟਰ ਦਾ ਭਰਾ ਬਾਹਰ ਆਇਆ ਤਾਂ ਉਹਨੇ ਮੇਰੇ ਵੱਲ
ਇਸ਼ਾਰਾ ਕੀਤਾ, “ਕੌਣ ਹੈ ਇਹ? ਆਪਣੇ ਬਿਰਜੂ ਨੇ ਭੇਜੇ ਆਂ
ਕਣਕ ਲੈਣ ਆਏ ਆ। ” “ਅੱਛਾ ਅੱਛਾ! ਤਾਂ ਫਿਰ ਪੁੱਤ ਐਥੇ ਕੀ
ਖੜ੍ਹਾ ਕਰਦੈ ਮੰਜੀ ਤੇ ਬਹਿ ਜਾ।” “ਨਹੀਂ ਬਾਬਾ ਜੀ ਮੈਂ ਏਥੇ ਹੀ
ਠੀਕ ਆਂ।” “ਆ ਜਾ ਮੇਰਾ ਪੁੱਤ ਮੰਜੀ ਤੇ ਬਹਿ ਜਾ ਗੱਲਾਂ ਬਾਤਾਂ
ਕਰਦੇ ਆਂ।”

44