ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟਾਈਮ ਪਾਸ ਨਹੀਂ, ਨਾ ਕੋਈ ਜ਼ਹਿਨੀ ਅਯਾਸ਼ੀ ਏ। ਪਰ ਮੈਂ ਚੁੱਪ
ਰਿਹਾ। ਉਹਨੇ ਪਿੱਠ ਮੋੜ ਲਈ, “ਟ੍ਰੇਨਿੰਗ ਦੌਰਾਨ ਅਜਿਹਾ ਕੁਝ ਨਹੀਂ
ਹੋਣਾ ਚਾਹੀਦਾ ਨਹੀਂ ਤਾਂ ਕੱਢ ਦਿੱਤੇ ਜਾਉਗੇ। ਉਹਨਾਂ ਨੇ ਮੈਨੂੰ
ਧਮਕੀ ਦੇ ਕੇ ਛੱਡਤਾ। ਭਵਿੱਖ ਨੂੰ ਦੇਖਦਿਆਂ ਮੈਂ ਵੀ ਮਨ ਮਾਰ
ਲਿਆ।

(ਚੁੱਪ)


ਮੈਨੂੰ ਬੋਲਣਾ ਚਾਹੀਦਾ ਸੀ। ਬੜਾ ਭਾਰ ਸੀ ਅੰਦਰ। ਕੁਝ
ਲੋਕ ਹੁਣ ਮੇਰੀ ਜਾਤ ਲੱਭਣ ਲੱਗੇ ਸੀ। ਕਿਸੇ ਨੂੰ ਮਿਲਣ ਨੂੰ ਦਿਲ 'ਨੀ
ਸੀ ਕਰਦਾ। ਕਈ ਦਿਨ ਇਵੇਂ ਈ ਰਿਹਾ। ਮੈਂ ਸਮਝ ਗਿਆ... ਬੋਲਣ
ਲਿਖਣ ਦੀ ਆਜ਼ਾਦੀ... ਬਸ ਐਵੇਂ ਈ ਐ... ਦਿਖਾਵਾ। ਸੰਵਿਧਾਨ
ਸੰਵੀਧੂਨ ਕੁਝ ਨਹੀਂ...। ਐਵੇਂ ਖੇਡਣ ਦਾ ਖਿਡਾਉਣਾ ਏ... , ਜਿੰਨਾ
ਚਿਰ ਜੀਅ ਕਰੇ ਖੇਡੋ ਤੇ ਫੇਰ ਪਰ੍ਹਾਂ ਰੱਖ ਦਿਓ, ਤੋੜ-ਭੰਨੋ... ਜੋ ਜੀਅ
ਆਵੇ।

(ਹੌਕਾ)


ਹੌਲੀ-ਹੌਲੀ ਇਹਦਾ ਵੀ ਮੈਂ ਆਦੀ ਹੋ ਗਿਆ। (ਸੋਚਦੇ
ਹੋਏ।) ਬਰਦਾਸ਼ਤ ਕਰਨ ਦੀ ਆਦਤ ਵੀ ਕਿੰਨੀ ਛੇਤੀ ਪੈ ਜਾਂਦੀ... ਤੇ
ਬੰਦੇ ਨੂੰ ਕਿਵੇਂ ਮੁਰਦਾ ਕਰ ਦਿੰਦੀ ਏ।

(ਚੁੱਪ)


ਇੱਕ ਕੁਲਕਰਨੀ ਸੀ..., ਕੁਲਕਰਨੀ ਸਾਹਿਬ ।
(ਵਿਅੰਗਮਈ ਮੁਸਕਾਨ।) ਵਿਨਾਇਕ ਸਦਾਸ਼ਿਵ ਕੁਲਕਰਨੀ... ਮਰਾਠੀ
ਬਾਹਮਣ... ਉਹ ਵੀ ਪੂਨੇ ਦੇ। ਮੈਨੂੰ ਪਤਾ ਈ ਨਹੀਂ ਕਿ ਉਹ ਮੈਨੂੰ ਵੀ
ਬ੍ਰਾਹਮਣ ਈ ਸਮਝੀ ਜਾਂਦੈ, ਨਾਂ ਨਾਲ ਵਾਲਮੀਕੀ ਲੱਗੇ ਹੋਣ ਦੇ ਪੰਗੇ
ਸੀ ਸਾਰੇ। ਕੀ ਕਹਾਂ, ਪੂਨੇ ਦੇ ਮਰਾਠੀ ਬ੍ਰਹਾਮਣਾਂ ਦੀ ਵੀ ਸ਼ਾਨ
ਨਿਰਾਲੀ ਓ ਹੁੰਦੀ ਆ। ਇਹਨਾਂ ਨੇ ਮੈਨੂੰ ਤੁਹਨੂੰ ਮ੍ਹਾਤੜਾਂ ਨੂੰ ਤਾਂ ਕੀ
ਸਮਝਣਾ ਨਾਲ ਦੇ ਬ੍ਰਾਹਮਣਾਂ ਨੂੰ ਵੀ ਕੱਖ ਨਹੀਂ ਸਮਝਦੇ, ਪੇਸ਼ਵਾ ਦੇ
ਨੇੜੇ ਜਿਉਂ ਹੋਏ। ਵਿਦਵਾਨ ਸੱਜਣ ਸੀ ਉਹ ਤੇ ਮਾਸ-ਮੱਛੀ ਦੇ
ਸ਼ੌਕੀਨ ਸੀ। ਘਰਵਾਲੀ ਘਰੇ ਵੜਨ ਨਾ ਦਵੇ। ਸੋ ਸਾਡੇ ਕੋਲ਼ ਈ ਡੇਰਾ

48