ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲੇ, (ਹੱਸਦਾ ਹੈ।) ਰਿਜ਼ਰਵੈਸ਼ਨ ਨੂੰ ਲੈਕੇ ਉਹਨਾਂ ਨਾਲ ਤਿੱਖੇ
ਮੱਤਭੇਦ ਸਨ। ਮੈਨੂੰ ਹਾਸਾ ਆਉਂਦਾ, ਉਹ ਸਾਡੇ 'ਤੇ ਈ ਜਾਤਵਾਦ ਦਾ
ਦੋਸ਼ ਲਾਂਦੇ। ਮੈਂ ਕੁਰੈਸ਼ੀ ਨਾਲ ਗੱਲ ਕੀਤੀ, ਪੁਲਿਸ ਇੰਸਪੈਕਟਰ ਸੀ।
(ਉੱਚੀ-ਉੱਚੀ ਹੱਸਦਾ ਹੈ।) ਕੁਰੈਸ਼ੀ ਹਾ-ਹਾ-ਹਾ ਕਰਕੇ ਹੱਸਣ ਲੱਗ
ਪਿਆ, “ਕਿੰਨਾ ਵਧੀਆ ਲਤੀਫ਼ਾ।” ਉਹ ਬੰਦਾ ਜ਼ਿੰਦਗੀ ਨੂੰ ਲਤੀਫ਼ਾ
ਹੀ ਸਮਝਦਾ ਸੀ।
ਖੁੱਲ੍ਹਕੇ ਹੱਸਣ ਵਾਲੇ ਬੰਦੇ ਮੈਨੂੰ ਚੰਗੇ ਲੱਗਦੇ..., ਭਾਵੇਂ
ਆਪ ਮੈਂ ਕਦੇ ਇੱਦਾਂ ਦਾ ਨਹੀਂ ਹੋ ਸਕਿਆ।

(ਚੁੱਪ) !


ਹੁਣ ਮੇਰੇ ਨਾਟਕ, ਕਹਾਣੀਆਂ ਅਕਸਰ ਛਪਣ ਲੱਗ ਪਏ।
ਸਰਕਲ ਵੱਧ ਗਿਆ। ਕਈ ਲੋਕ ਹਾਲੇ ਵੀ ਸ਼ੱਕ ਦੀ ਨਜ਼ਰ ਨਾਲ
ਦੇਖਦੇ। ਬਹੁਤੇ ਤਾਂ ਮੈਨੂੰ ਬ੍ਰਾਹਮਣ ਹੀ ਸਮਝਦੇ। “ਵਾਲਮੀਕੀ" ਸ਼ਬਦ
ਨੇ ਕਈਆਂ ਨੂੰ ਭੁਲੇਖੇ ਵਿੱਚ ਪਾ ਰੱਖਿਆ ਸੀ। ਚਿੰਤਾ ਉਹਨਾਂ ਨੂੰ ਇਹ
ਕਿ ਸਾਡਾ ਬ੍ਰਾਹਮਣ ਭਰਾ ਦਲਿਤਾਂ ਵਾਲੇ ਪਾਸੇ ਕੀ ਕਰਦਾ।
(ਸੋਚਦੇ ਹੋਏ।) ਪਿੰਡ ’ਚ ਨਾ... ਬਾਪੂ ਨੇ ਮੈਨੂੰ ਇੱਕ ਵਾਰ
ਗੀਤਾ ਲਿਆਤੀ, “ਭਗਵਤ ਗੀਤਾ”। ਪਿੰਡ ਆਲੇ ਕਹਿਣ, “ਉਏ
ਚੂਹੜਾ ਗੀਤਾ ਪੜ੍ਹ-ਪੜ੍ਹ ਕੇ ਬ੍ਰਾਹਮਣ ਬਣਨ ਨੂੰ ਫਿਰਦਾ।” ਤੇ ਏਥੇ
ਉਹ ਮੈਨੂੰ ਧੱਕੇ ਨਾਲ ਬ੍ਰਾਹਮਣ ਬਣਾਈ ਜਾਂਦੇ ਸੀ। “ਉਹ ਮੈਨੂੰ ਸਹਿਜ
ਕਿਉਂ ਨਹੀਂ ਰਹਿਣ ਦਿੰਦੇ।" ...ਮੈਂ ਚੀਖਦਾ। ਕੁਰੈਸ਼ੀ ਕਹਿੰਦਾ,
“ਪਿਆਰੇ..., ਜਿਉਣਾ ਏ ਤਾਂ ਗੈਂਡੇ ਦੀ ਚਮੜੀ ਚਾਹੀਦੀ ਆ।” ਫੇਰ
ਉਹ ਉੱਚੀ-ਉੱਚੀ ਹੱਸ ਪੈਂਦਾ। ਮੈਂ ਚੁੱਪ ਹੋ ਜਾਂਦਾ। ਉਹ ਕਹਿੰਦਾ
ਮਹਾਰਿਸ਼ੀ ਜ਼ਿੰਦਗੀ ਕਵਿਤਾ ਨਹੀਂ ਜੰਗ ਐ, ਜੰਗ। ਉਹਦੀ ਗੱਲ ਸੱਚ
ਸੀ, ਘੱਟੋ-ਘੱਟ ਮੇਰੇ ਲਈ...!

(ਚੁੱਪ।)


ਬੰਬਈ ਤੋਂ ਅਕਸਰ ਪਾਟਿਲ ਦੀਆਂ ਚਿੱਠੀਆਂ
ਆਉਂਦੀਆਂ। ਉਹਨਾਂ ਨੂੰ ਦੇਖ ਕੇ ਮੇਰੇ ਅੰਦਰਲਾ ਰੌਲਾ ਹੋਰ ਵੱਧ
ਜਾਂਦਾ। ਮੈਂ ਉਹਨਾਂ ਨੂੰ ਖੋਲ੍ਹਣਾ ਈ ਬੰਦ ਕਰਤਾ। ਇੱਕ ਚਿੱਠੀ ਕਿਤੇ

53