ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਰੈਸ਼ੀ ਦੇ ਹੱਥ ਲੱਗ ਗਈ।
(ਕੁਰੈਸ਼ੀ ਦੇ ਕਿਰਦਾਰ 'ਚ ਆ ਜਾਂਦਾ ਹੈ।) “ਓਮ ਪ੍ਰਕਾਸ਼
ਵਾਲਮੀਕੀ ਉਰਫ਼ ਕਾਲ਼ਾ ਦਰੋਗਾ, ਹੈਂਅ । ਤੂੰ ਤਾਂ ਵਈ ਕਦੇ ਦੱਸਿਆ
ਈ ਨੀ... ਕਿ ਤੂੰ ਵੀ ਸਾਡੇ ਹੀ ਮਹਿਕਮੇ ਦਾ।”
ਤੇ ਫੇਰ ਉਹ ਉੱਚੀ-ਉੱਚੀ ਹੱਸਣ ਲੱਗਾ। ਮਜ਼ਬੂਰੀ ਸੀ,
ਕਾਲ਼ੇ ਦਰੋਗਾ ਵਾਲਾ ਕਿੱਸਾ ਮੈਨੂੰ ਉਹਨੂੰ ਸੁਨਾਣਾ ਹੀ ਪਿਆ।
ਸਾਡਾ ਇੱਕ ਪੀ.ਟੀ. ਮਾਸਟਰ ਸੀ ਫੂਲ ਸਿੰਘ,
...ਰਿਟਾਇਰ ਫ਼ੌਜੀ। ਉਹ ਹਰ ਵੇਲੇ ਗਰਾਉਂਡ ਦੇ ਗੇੜੇ ਕੱਢਦਾ ਰਹਿੰਦਾ
...ਜਿਵੇਂ ਪਾਕਿਸਤਾਨ ਦੇ ਬਾਰਡਰ ’ਤੇ ਫਿਰਦਾ ਹੋਵੇ। ਕਦੋਂ ਦੌਰਾ ਪੈ
ਜਏ, ਕੀਹਨੂੰ ਫੜ੍ਹਕੇ ਗਾਲ੍ਹਾਂ ਕੱਢਣ ਲੱਗਜੇ, ਕੁੱਟਣ ਲੱਗਜੇ, ਕੁੱਝ
ਪਤਾ ਨਈਂ ਸੀ ਲੱਗਦਾ। ਫੌਜੀ ਨੰਬਰ ਏਕ..., ਦਰੋਗਾ ਨੰਬਰ ਦੋ,
ਬੱਸ ਇਹੋ ਜਿਹਾ ਨਾ ਲੈ ਕੇ ਬਲਾਉਂਦਾ ਸੀ। ਇੱਕ ਦਿਨ ਸਵੇਰੇ-ਸਵੇਰੇ
ਸਕੂਲ ਦੀ ਪ੍ਰਾਰਥਨਾ ਹੋਈ ਜਾਵੇ ਤਾਂ ਮੈਂ ਟੇਢਾ ਜਿਆ ਖੜ੍ਹਾ, ਜੁਆਕ
ਖੜ੍ਹ ਨੀ ਜਾਂਦੇ ਟੇਡੇ ਜੇ। ਪਰ ਪੀ.ਟੀ. ਮਾਸਟਰ ਫੂਲ ਸਿੰਘ ਦੇ
ਸਾਹਮਣੇ ... (ਨਾਂਹ ਚ ਸਿਰ ਮਾਰਦਾ ਹੈ।), “ਉਏ ਕਾਲ਼ੇ ਦਰੋਗੇ ਸੀਧਾ
ਖੜ੍ਹੇਗਾ ਸੀਧਾ ਖੜ੍ਹ। ਸਾਰਿਆਂ ਦਾ ਹਾਸਾ ਨਿੱਕਲ ਗਿਆ ਤੇ ਮੈਂ ਵੀ...
ਆ ਗਿਆ ਚੜ੍ਹਕੇ, ਫੜ ਲਿਆ ਮੈਨੂੰ ਮੁੰਡਿਆਂ ਤੋਂ, ਤੇਰੀ ਉ ਸਾਲੀ
ਝੜੰਮ ਦੀ, ਕੱਢਾਂ ਤੇਰੀਆਂ ਜੁਲਫ਼ਾਂ ਦਾ ਤੇਲ, ਦੇਹ ਲੱਤ ...ਦੇ ਘਸੁੰਨ...
ਦੇ ਲੱਤ ਦੇ ਘਸੁੰਨ... (ਅਦਾਇਗੀ ਕਰਦੇ ਹੋਏ ਸਾਹੋ-ਸਾਹ ਹੋ ਜਾਂਦਾ
ਹੈ)। ਤੇ ਉਹ ਮੈਨੂੰ ਓਨੀ ਦੇਰ ਤੱਕ ਕੱਟਦਾ ਰਿਹਾ ਜਿੰਨੀ ਦੇਰ ਤੱਕ
ਦੁਸ਼ਮਣ (ਸਾਹ ਛੱਡਦਾ ਹੈ।) ਢਹਿ ਢੇਰੀ 'ਨੀ ਹੋ ਗਿਆ। ਬਸ ਓਦਣ
ਤੋਂ ਮੇਰਾ ਨਾਂ ਪੈ ਗਿਆ (ਮਜ਼ਾਕ ਦੇ ਅੰਦਾਜ਼ `ਚ।) “ਸ਼ਹੀਦ ਕਾਲ਼ਾ
ਦਰੋਗਾ”।
ਮੈਂ ਉਸਦੇ ਮੂੰਹ ਵੱਲ ਦੇਖਿਆ। (ਉੱਪਰ ਨੂੰ ਦੇਖਦਾ ਹੈ।)
ਆਸ ਤੋਂ ਉੱਲਟ ਅੱਜ ਕੁਰੈਸ਼ੀ ਉਦਾਸ ਸੀ। "ਓ ਯਾਰ ਤੂੰ ਇਕ
ਵਾਰੀ ਜਾ ਕਿਉਂ 'ਨੀ ਆਉਂਦਾ ਬੰਬਈ, ... ਐਨੀਆਂ ਚਿੱਠੀਆਂ
ਆਉਂਦੀਆਂ।"

(ਚੁੱਪ)

54