ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(ਉਦਾਸ ਹੋ ਜਾਂਦਾ ਹੈ।) ਬੰਬਈ ਮੇਰੇ ਦਿਲ ਦਾ ਨਸੂਰ ਸੀ।
ਜੀਹਦੇ ਬਾਰੇ ਮੈਂ ਕਦੇ ਕਿਸੇ ਨਾਲ ਗੱਲ ਸਾਂਝੀ ਨਹੀਂ ਸੀ ਕੀਤੀ।
...ਚੰਦਾ ਨਾਲ ਵੀ ਨਹੀਂ। ਪਰ ਕੁਰੈਸ਼ੀ ਦੀ ਜਿੱਦ ਨੇ ਮੈਨੂੰ ਧੱਕ ਕੇ ਮੁੜ
ਉੱਥੇ ਸੁੱਟ ਦਿੱਤਾ:
(ਮੂਵ ਲੈ ਕੇ ਉੱਥੇ ਪਹੁੰਚਦਾ ਹੈ ਤੇ ਸੈੱਟ 'ਤੇ ਪਏ ਕੱਪ ਨੂੰ
ਚੁੱਕ ਲੈਂਦਾ ਹੈ, ਤੇ ਗੌਰ ਨਾਲ ਦੇਖਦਾ ਹੈ।)
ਕੁਲਕਰਨੀ ਦਾ ਘਰ... ਅਸੀਂ ਸਾਰੇ ਬੈਠੇ ਸੀ। ਕੁਲਕਰਨੀ
ਤੇ ਪ੍ਰੋਫੈਸਰ ਕਾਂਬਲੇ ਵਿੱਚਕਾਰ ਪੂਰੀ ਬਹਿਸ ਚੱਲ ਰਹੀ ਸੀ, ਮਰਾਠੀ
ਥਿਏਟਰ ’ਤੇ। ਚਾਹ ਆਗੀ, ...ਪੀਣ ਲੱਗਗੇ ਤਾਂ ਮੈਂ ਵੇਖਿਆ...
ਪ੍ਰੋਫੈਸਰ ਕਾਂਬਲੇ ਦਾ ਕੱਪ ਕੁਝ ਵੱਖਰਾ ਜਿਆ ਸੀ, ਮੈਂ ਪਾਟਿਲ ਵੱਲ
ਵੇਖਿਆ, ਉਹਨੇ ਇਸ਼ਾਰੇ ਨਾਲ ਚੁੱਪ ਕਰਾਤਾ। ਮਿਸੇਜ ਕੁਲਕਰਨੀ
ਜਦੋਂ ਕੱਪ ਚੁੱਕਣ ਆਈ ਤਾਂ... ਕਾਂਬਲੇ ਦਾ ਕੱਪ... ਉੱਥੇ ਹੀ ਪਿਆ
ਰਿਹਾ...
(ਛਾਤੀ ’ਤੇ ਖੁਰਕਦਾ ਹੋਇਆ ਅੱਗੇ ਆਉਂਦਾ ਹੈ।) ਮੇਰੇ
ਅੰਦਰ ਤਾਂ ਉਹ ਉਦੋਂ ਦਾ ਉੱਥੇ ਹੀ ਪਿਆ।
ਕਮਰੇ 'ਚ ਆ ਕੇ ਮੈਂ ਫੇਰ ਗੱਲ ਕੀਤੀ। ਪਾਟਿਲ ਖਿੱਝਿਆ
ਹੋਇਆ ਪਿਆ, “ਦਿਮਾਗ ਖ਼ਰਾਬ ਐ ਤੇਰਾ। ਪੂਨੇ ਦੇ ਬਾਹਮਣ ਨੇ
ਉਹ ! ਮਹਾਰਾਂ..., ਚੂਹੜੇ-ਚਮਾਰਾਂ ਨੂੰ ਆਪਣਾ ਭਾਂਡਾ ਛੂਣ ਵੀ ਨਹੀਂ
ਦਿੰਦੇ। ਉਹਨਾਂ ਦੇ ਭਾਂਡੇ ਬਾਹਰ ਰੱਖੇ ਜਾਂਦੇ ਐ, ਰਸੋਈ ਤੋਂ ਬਾਹਰ।"
(ਆਪਣੀ ਦੇਹ ਨੂੰ ਗੌਰ ਨਾਲ ਦੇਖਦਾ ਹੈ।) ਮੇਰੇ `ਤੇ ਤਾਂ
ਜਿਵੇਂ ਪਾਰਾ ਪੈ ਗਿਆ ਸੀ, ਗਰਮ-ਗਰਮ...। (ਸ਼ਬਦ ਮੁਸ਼ਕਿਲ ਨਾਲ
ਸੰਘੋਂ ਨਿਕਲਦੇ ਹਨ।) “ਤੇ ਮੇਰੇ ਬਾਰੇ ...ਉਹਨਾਂ ਨੂੰ ਪਤਾ ਨਹੀਂ।”
“ਤੈਨੂੰ ਤਾਂ ਉਹ ਬ੍ਰਾਹਮਣ ਹੀ ਸਮਝਦੇ ਆ। ਇਸ ਲਈ ਤਾਂ ਸੱਦਿਆ
ਸੀ ਤੈਨੂੰ ... ਓਦਣ ਦਿਵਾਲੀ ’ਤੇ।” “ਤੂੰ ਦੱਸਿਆ ਕਿਉਂ ਨੀ?" "ਮੈਂ
ਚੀਕਿਆ ! “ਉਹਨਾਂ ਕਿਹੜਾ ਪੁੱਛਿਆ, ਸਾਨੂੰ ਕੀ ਲੋੜ ਪਈ ਆ...
ਢੰਡੋਰਾ ਪਿੱਟਦੇ ਫਿਰੀਏ।” “ਤੇ ਜੇ ਕੱਲ੍ਹ ਨੂੰ ਪਤਾ ਲੱਗ ਗਿਆ...
ਫੇਰ...! ਤੂੰ ਕੋਈ ਝੂਠ ਬੋਲਿਐ...?” ਹਾਉਕਾ।) ਇਹ ਪਾਟਿਲ

55