ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਦੇ ਸਾਹ ਮੈਨੂੰ ਛੂਹ ਰਹੇ ਸੀ। (ਝਟਕੇ ਨਾਲ।) ਜੀਅ ਕੀਤਾ, ਮੈਂ
ਭੱਜ ਜਾਵਾਂ ਉਥੋਂ। “ਤੈਨੂੰ ਇਹ ਸਭ ਚੰਗਾ ਲਗਦੈ..., ਇਹ ਛੂਤਛਾਤ
?"
ਉਹਦਾ ਸਵਾਦ ਖ਼ਰਾਬ ਹੋ ਗਿਆ, “ਮੈਂ ਕਦੇ ਸੋਚਿਆ
ਨਹੀਂ, ਬਸ ਚਲਿਆ ਆਉਂਦੈ, ਮੈਂ ਕਿਉਂ ਆਪਣਾ ਦਿਮਾਗ਼ ਖ਼ਰਾਬ
ਕਰਾਂ। (ਗੁੱਸੇ `ਚ।) ਤੂੰ ਏਸ ਬਹਿਸ ਲਈ ਬੁਲਾਇਆ ਮੈਨੂੰ ?"
“ਪੜ-ਲਿਖ ਕੇ ਵੀ ਤੂੰ ...:
(ਕੱਟਦੇ ਹੋਏ।) “ਪੜ-ਲਿਖ ਕੇ ਬੰਦਾ ਆਪਣਾ ਕਲਚਰ
ਥੋੜੇ ਛੱਡ ਦਿੰਦਾ।”

(ਚੁੱਪ)


...ਕਲਚਰ ਸ਼ਬਦ ਏਥੇ (ਛਾਤੀ ਵੱਲ ਇਸ਼ਾਰਾ ਕਰਦਾ
ਹੈ।) ਡੰਗ ਵਾਂਗ ਵੱਜਿਆ ਸੀ ਮੇਰੇ।
ਮੈਂ ਆਖਰੀ ਹੰਭਲਾ ਮਾਰਿਆ, “ਸਵੀਤਾ ਜੇ ਮੈਂ ਉਹਨਾਂ
`ਚੋਂ ਹੋਵਾਂ ਚੂਹੜਾ ਚਮਿਆਰ..., ਤਾਂ ਤੇਰਾ ਪਿਆਰ...!” ,
ਉਹ ਕਾਹਲੀ ਨਾਲ ਬੋਲੀ, “ਤੁਸੀਂ ਕਿਵੇਂ ਹੋ ਸਕਦੇ ਹੋ,
ਤੁਸੀਂ ਤਾਂ ਬ੍ਰਾਹਮਣ ਹੋ..., ਪਿਤਾ ਜੀ ਨੇ ਦੱਸਿਆ ਸੀ।"
“ਝੂਠ ਹੈ ਇਹ।”
ਹੁਣ ਉਹਦੇ ਹਿੱਲਣ ਦੀ ਵਾਰੀ ਸੀ।
"ਮੈਂ ਐਸ.ਸੀ. ਆਂ।” ਮੈਂ ਉਹਦੀਆਂ ਅੱਖਾਂ 'ਚ ਝਾਕਿਆ।
“ਨਹੀਂ, ਤੁਸੀਂ ਇੰਝ ਕਿਉਂ ਕਹਿ ਰਹੇ ਹੋ।”
“ਸੱਚ ਕਹਿ ਰਿਹਾ ਹਾਂ। ਤੇਰੇ ਨਾਲ ਝੂਠ ਨਹੀਂ ਬੋਲਾਂਗਾ।
ਮੈਂ ਚੂਹੜਿਆਂ ਦੇ ਘਰੇ ਜੰਮਿਆਂ।”

(ਸੰਨਾਟਾ)


(ਅਚੇਤ ਹੀ ਸਵੀਤਾ ਵਾਂਗ ਮੂੰਹ 'ਤੇ ਹੱਥ ਰੱਖ ਲੈਂਦਾ ਹੈ।)
ਸਵੀਤਾ ਘਬਰਾ ਗਈ, ਸੁੰਨ। ਹਿਚਕੀਆਂ ਭਰ-ਭਰ ਰੋਣ
ਲੱਗੀ ਤੇ ਫੇਰ ਮੇਰਾ ਹੱਥ ਫੜ੍ਹ ਲਿਆ, “ਤੁਸੀਂ ਝੂਠ ਬੋਲਦੇ ਓ... ਹੈ
ਨਾ?”

57