ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਗਦੀ... ਮੇਰੇ ਅੰਦਰ ਵੀ ਨਰਮਾਈ ਐ... ਕੂੜੇ ਤੋਂ ਛੁੱਟ... ਅਨੁਭਵਾਂ
ਦੀ ਖਰਾਸ਼ ਤੋਂ ਪਰ੍ਹੇ। ਉਹ ਮੇਰੀ ਨਹੀਂ... ਉਹ ਤਾਂ... ਬਸ ਹੈ।
(ਦਰਸ਼ਕਾਂ ਵੱਲ ਦੇਖ ਕੇ ਗੱਲ ਪਲਟਦਾ ਹੈ) ।
ਨਾ .. ਨਾ। ਤੁਹਾਡੀਆਂ ਹਮਦਰਦੀਆਂ ਦਾ ਇੱਕ ਵੀ
ਸ਼ਬਦ ਮੇਰੇ ਦਰਦ ਤੱਕ ਨਹੀਂ ਪਹੁੰਚਦਾ, ਕੋਈ ਬਹਿਸ, ਸੰਵਾਦ ਛੁੰਹਦਾ
ਨਹੀਂ ਮੈਨੂੰ। ਪਰ ਹੁਣ ਨਹੀਂ ਹਾਂ ਮੈਂ... ਤੁਹਾਡੀ ਦਿੱਤੀ ਪਛਾਣ ਦੀ ਕੈਦ
ਅੰਦਰ। ਟੁੱਟ ਰਿਹਾ ਏ ...ਚੱਕਰਵਿਊ, (ਤੜਫ਼ਦਾ ਹੈ ਤੇ ਇਕੱਠਾ
ਹੋਈ ਜਾਂਦਾ ਹੈ, ਜਿਵੇਂ ਆਪਣੇ ਹੀ ਅੰਦਰ ਲਹਿ ਰਿਹਾ ਹੋਵੇ। ) ਦੇਖਦਾਂ
ਕਿੰਨੀ ਦੇਰ ਖੜ੍ਹਦਾ... ਇਹ ਮੇਰੇ ਸਾਹਮਣੇ।
(ਸ਼ਾਂਤ ਭਾਵ ਨਾਲ ਆਲੇ-ਦੁਆਲੇ ਦੇਖਦੇ ਹੋਏ ) ਮੈਂ ਇਸ
ਚਿੱਕੜ 'ਚ ਫਸਿਆਂ। ਪੈਦਾ ਹੋਇਆਂ ਏਥੇ। ਪਰ ਇਸੇ 'ਚ ਮਰ ਨਹੀਂ
ਰਿਹਾ...। ਬਦਬੂ ਬਹੁਤ ਹੈ... ! ਇਸ ਕੈਦ ਵਿੱਚ ਮੈਂ ਇਕੱਲਾ ਹਾਂ,
ਬਿਲਕੁਲ ਇਕੱਲਾ... ਮੈਂ ਤੇ ਬਸ ਹਨੇਰਾ... ਤੁਹਾਡੀ ਦਿੱਤੀ ਤੇ ਮੇਰੀ
ਕਬੂਲੀ ਹੋਈ ਪਛਾਣ ਦਾ ਹਨੇਰਾ... ਘੁੱਪ ਹਨੇਰਾ, ਪਰ ਡਰ ਨਹੀਂ ਹੈ।
ਮੇਰੇ ਆਪੇ ਦਾ ਜੁਗਨੂੰ ਐ... ਜੋ ਕਿਸੇ ਸੂਰਜ ਦਾ ਮੁਥਾਜ ਨਹੀਂ!
(ਚਿਹਰੇ 'ਤੇ ਚਮਕ ਆਉਂਦੀ ਹੈ। ) ਹਨੇਰਾ ਚਮਕਦਾ ਹੈ, ਬਲਦਾ ਹੈ,
ਉਸਦੀ ਆਪਣੀ ਅੱਗ ਹੈ ।
(ਹੌਲੀ-ਹੌਲੀ ਸ਼ਾਂਤ ਹੁੰਦਾ ਜਾਂਦਾ ਹੈ।)
ਹਨੇਰਾ ਹੈ .. ਮੈਂ ਵੀ ਹਾਂ..., ਆਪਣੀ ਅੱਗ ਸਮੇਤ... ਕੋਈ
ਇਸ ਅੱਗ ਨੂੰ ਢੱਕ ਨਹੀਂ ਸਕਦਾ।
(ਬਾਹਾਂ ਆਸਮਾਨ ਵੱਲ ਉਲਾਰ ਕੇ ਮੰਚ ਦੇ ਸੈਂਟਰ ’ਚ ਖੜ੍ਹਾ
ਹੈ। ਚਿਹਰਾ ਸ਼ਾਂਤ ਤੇ ਰੌਸ਼ਨ ਹੈ। ਰੌਸ਼ਨੀ ਦਾ ਸਪਾਟ ਸਿਰਫ਼ ਉਸੇ ’ਤੇ
ਰਹਿ ਜਾਂਦਾ ਹੈ ਤੇ ਹੌਲ਼ੀ-ਹੌਲ਼ੀ ਮੱਧਮ ਪੈਂਦਾ ਹੋਇਆ ਬੁਝ ਜਾਂਦਾ ਹੈ।

61