ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/67

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਗਰਭ ਦੇ ਅੰਦਰੋਂ :
ਇਸ ਨਾਟਕ ਦਾ ਪ੍ਰੇਰਣਾ ਸਰੋਤ ਅਤੇ ਆਧਾਰ 19ਵੀਂ ਸਦੀ ਦੀ ਇੱਕ
ਕਹਾਣੀ ਹੈ, ਜਿਸਦੇ ਰਚਣਹਾਰ ਦਾ ਜਨਮ ਮੇਰੇ ਤੋਂ ਇੱਕ ਸਦੀ ਨਾਲੋਂ ਵੀ ਜ਼ਿਆਦਾ
ਸਮਾਂ ਪਹਿਲਾਂ ਹੋਇਆ ਤੇ ਉਸ ਦੇਸ਼ ਵਿੱਚ ਜਿਸਨੂੰ ਮੈਂ ਸਿਰਫ਼ ਤਸਵੀਰਾਂ 'ਚ ਹੀ
ਦੇਖਿਆ ਹੋਇਆ। ਪਰ ਕਹਾਣੀ ਤੇ ਨਾਟਕ ਦੇ ਸੰਗ-ਸੰਗ ਚਲਦਿਆਂ ਸਮੇਂ ਤੇ
ਸਪੇਸ ਵਿੱਚਲਾ ਇਹ ਪਾੜਾ ਕਿਤੇ ਨਜ਼ਰ ਨਹੀਂ ਆਉਂਦਾ। ਸ਼ਾਇਦ ਇਹੋ ਸਾਹਿਤ
ਦਾ ਮਨੋਰਥ ਹੈ, ਜਿਸ ਵਿੱਚ ਹੀ ਉਸਦੀ ਜਿੰਦ ਜਾਨ ਹੈ, ਭਾਸ਼ਾਈ, ਭੂਗੋਲਿਕ ਤੇ
ਸਭਿਆਚਾਰਕ ਪਾੜਿਆਂ ਤੋਂ ਪਾਰ ਜਾ ਕੇ ਮਨੁੱਖੀ ਮਨ ਦੀ ਸਾਂਝੀ ਬਣਤਰ ਦੇ ਸੱਚ
ਨੂੰ ਉਘਾੜਨਾ।
ਮੂਲ ਕਹਾਣੀ ਵਿੱਚ ਸ਼ਾਹੂਕਾਰਾਂ ਦੀ ਜਗ੍ਹਾ ਦੋ ਜਰਨੈਲ ਹਨ, ਕਿਸਾਨ ਦਾ
ਪਾਤਰ ਉਹੀ ਹੈ, ਜਿਸਨੂੰ ਉਹ ਅਸਲ 'ਚ ਇੱਕ ਮੱਖੀ ਹੀ ਸਮਝਦੇ ਹਨ। ਨਾਟਕ
ਦਾ ਸਰੂਪ ਪੂਰੀ ਤਰ੍ਹਾਂ ਪੰਜਾਬੀ ਲੋਕਧਾਰਾ ਵਿੱਚ ਰੰਗਿਆ ਹੈ। ਪੂਰਾ ਨਾਟਕ ਆਪਣੇ
ਆਪ ਵਿੱਚ ਇੱਕ ਗੰਭੀਰ ਤਨਜ਼ ਹੈ, ਜਿਹੜਾ ਅਖੌਤੀ ਹਾਕਮ ਜਮਾਤਾਂ ਦੀ ਜੀਵਨ
ਅਤੇ ਕੁਦਰਤ ਨਾਲੋਂ ਟੁੱਟੀ ਹਾਲਤ ਦਾ ਉਪਹਾਸ ਤਾਂ ਉਡਾਉਂਦਾ ਹੀ ਹੈ,ਨਾਲ ਹੀ
ਨਾਲ ਉਹਨਾਂ ਦੇ ਡਰ ਨੂੰ ਵੀ ਉਜਾਗਰ ਕਰਦਾ ਹੈ,ਤੇ ਉਹਨਾਂ ਲੋਕਾਂ ਉੱਤੇ ਉਹਨਾਂ ਦੀ
ਨਿਰਭਰਤਾ ਨੂੰ ਵੀ ਜਿਨ੍ਹਾਂ ਦੀ ਹੋਂਦ ਨੂੰ ਉਹ ਸਿਰਫ਼ ਮੱਖੀ ਵਾਂਗ ਹੀ ਦੇਖਦੇ ਹਨ।
ਉਹਨਾਂ ਦੇ ਡਰ ਦਾ ਆਲਮ ਇਹ ਹੈ ਕਿ ਕਿਸਾਨ ਨੂੰਓ ਬੰਨ੍ਹਕੇ ਰੱਖਣ ਦੀ ਫ਼ਿਕਰ ਵਿੱਚ
ਉਹ ਖ਼ੁਦ ਆਪ ਬੱਝੇ ਜਾਣਾ ਵੀ ਕਬੂਲ ਕਰ ਲੈਂਦੇ ਹਨ। ਸ਼ਾਇਦ ਇਹ ਆਯਾਮ
ਮੂਲ ਕਹਾਣੀ ਅੰਦਰ ਇੱਕ ਮੌਲਿਕ ਵਾਧਾ ਹੈ, ਜਿਹੜਾ ਦਾਰਸ਼ਨਿਕ ਤੌਰ 'ਤੇ ਇਸ
ਸਚਾਈ ਨੂੰ ਪੇਸ਼ ਕਰਦਾ ਹੈ ਕਿ ਹਾਕਮ ਖ਼ੁਦ ਗ਼ੁਲਾਮ ਬਣੇ ਬਿਨਾਂ ਕਿਸੇ ਹੋਰ ਨੂੰ
ਗ਼ੁਲਾਮ ਨਹੀਂ ਬਣਾ ਸਕਦੇ। ਹੋਰਨਾਂ ਨੂੰ ਗੁਲਾਮ ਬਣਾਉਣ ਲਈ ਉਹਨਾਂ ਨੂੰ ਆਪਣੀ
ਜੀਵਨ ਊਰਜਾ ਦਾ ਚੌਖਾ ਹਿੱਸਾ ਉਸੇ ਦਿਸ਼ਾ ਵਿੱਚ ਖ਼ਰਚ ਕਰਨਾ ਪੈਂਦਾ ਹੈ, ਪਰ

65