ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਆਮ ਤੌਰ `ਤੇ ਉਹ ਇਸ ਹਕੀਕਤ ਤੋਂ ਅਚੇਤ ਹੀ ਰਹਿੰਦੇ ਹਨ। ਇਸ ਨਾਟਕ ਦੇ
ਸ਼ਾਹੂਕਾਰ ਵੀ ਇਸੇ ਤਰ੍ਹਾਂ ਦੇ ਹਨ, ਉਹਨਾਂ ਨੂੰ ਇਹ ਦੱਸਣ ਵਾਲਾ ਕੋਈ ਫਰੀਦ
ਨਹੀਂ ਹੈ ਜਿਹੜਾ ਉਹਨਾਂ ਨੂੰ ਉਨ੍ਹਾਂ ਦੇ ਬੱਝੇ ਹੋਣ ਦਾ ਅਹਿਸਾਸ ਕਰਾ ਸਕੇ।
ਇੱਕ ਸਚਾਈ ਇਹ ਵੀ ਹੈ ਕਿ ਕਹਾਣੀ ਨੂੰ ਪੜ੍ਹਨ ਤੇ ਨਾਟਕ ਦੇ ਰੂਪ
ਵਿੱਚ ਉਸਦੇ ਸਾਹਮਣੇ ਆਉਣ ਵਿੱਚ ਵੀ ਕੋਈ ਪੰਦਰਾਂ-ਵੀਹਾਂ ਸਾਲਾਂ ਦਾ ਵਕਫ਼ਾ ਹੈ,
ਤੇ ਫੇਰ ਕਿਤਾਬ ਦੀ ਸ਼ਕਲ ’ਚ ਆਉਣ ਲਈ ਤਕਰੀਬਨ ਇੱਕ ਦਹਾਕਾ ਉਸਨੂੰ
ਹੋਰ ਉਡੀਕਣਾ ਪਿਆ। ਇਸ ਦੌਰਾਨ ਇਸਦਾ ਖਰੜਾ ਕੁਝ ਸਮਾਂ ਰਾਣਾ ਰਣਬੀਰ
ਹੋਰਾਂ ਕੋਲ ਵੀ ਪਿਆ ਰਿਹਾ, ਜਦੋਂ ਭਗਵੰਤ ਮਾਨ ਸਾਹਿਬ ਨਾਲ ਉਹਨਾਂ ਦੀ ਜੋੜੀ
ਹੁੰਦੀ ਸੀ। ਪਰ ਕਈ ਕਾਰਣਾਂ ਕਰਕੇ ਉਹ ਇਸ ਨਾਟਕ ਨੂੰ ਮੰਚਿਤ ਨਹੀਂ ਕਰ
ਸਕੇ। ਇਹ ਸ਼ਾਇਦ ਮੇਰਾ ਇੱਕੋ-ਇੱਕ ਨਾਟਕ ਹੈ ਜਿਸਦਾ ਕਦੇ ਕਿਸੇ ਨੇ ਵੀ
ਮੰਚਨ ਨਹੀਂ ਕੀਤਾ। ਖ਼ੈਰ! ਹੁਣ ਇਹ ਕਿਤਾਬ ਦੀ ਸ਼ਕਲ `ਚ ਪਾਠਕਾਂ ਤੇ ਰੰਗ-
ਕਰਮੀਆਂ ਦੇ ਸਾਹਮਣੇ ਹੈ। ਇਸਤੋਂ ਅਗਲਾ ਸਫ਼ਰ ਉਹਨਾਂ ਦਾ ਹੈ, ਮੈਂ ਤਾਂ ਉਹਨਾਂ
ਨੂੰ ਇਸ ਸਫ਼ਰ ਲਈ ਸ਼ੁਭ ਕਾਮਨਾਵਾਂ ਹੀ ਦੇ ਸਕਦਾ ਹਾਂ, ਤੇ ਉਹ ਮੈਂ ਦੇ ਰਿਹਾ ਹਾਂ।

67