ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/72

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬੀਆਬਾਨ ’ਚ।
ਖਾਨ : ਓ ਮੈਂ ਤੇਰਾ ਅਚਾਰ ਪਾਉਣਾ ਕਰਾੜਾ।
ਕਰੋੜੀ ਮੱਲ : ਅਚਾਰ। (ਮੂੰਹ `ਚ ਪਾਣੀ) ਉਹਦੀ ਗੱਲ ਨਾ ਕਰ, ਜੀ ਖੱਟਾ
ਹੁੰਦਾ।
(ਜੰਗਲ ਦੀਆਂ ਅਵਾਜ਼ਾਂ)
ਖਾਨ : ਪਰ ਅਸੀਂ ਹਾਂ ਕਿੱਥੇ ? ਮੈਂ ਤਾਂ ਕਦੇ ਸੁਫ਼ਨੇ ’ਚ ਵੀ ਨੀ ਦੇਖੀ
ਇਹ ਥਾਂ।
ਕਰੋੜੀ ਮੱਲ : ਤਿੰਨ ਚਾਰ ਪਿਆਲੇ ਚਾਹ ਦੇ ਨਾਂਹ ਸੁੱਟਾਂ ਅੰਦਰ..., ਮੇਰਾ ਤਾਂ
ਦਿਮਾਗ਼ ਈ ਨੀ ਖੁੱਲ੍ਹਦਾ। ਪਰ ਐਂ ਦੱਸ ਰਾਤ ਸੌਣ ਤੋਂ ਪਹਿਲਾਂ
ਤੂੰ ਕੀ ਕੀਤਾ ਸੀ, ਆਖ਼ਰੀ ਕੰਮ, ਨਹੀਂ ਮੇਰਾ ਮਤਲਬ ...?
ਖਾਨ : ਕਰਨਾ ਕੀ ਸੀ, ਉਹੀ... ਈਸ਼ਾ ਦੀ ਨਮਾਜ਼ ਤੋਂ ਬਾਅਦ... ਦੁਆ
ਮੰਗੀ ਅੱਲ੍ਹਾ-ਤਾਲ੍ਹਾ ਤੋਂ... “ਪਰਵਰਦਿਗਾਰ ਮਿਹਰ ਕਰੀਂ, ਲੋਭ
ਲਾਲਚ ਦੀ ਇਸ ਦੋਜ਼ਖ਼ ਤੋਂ ਦੁਰ ਕਰੀਂ, ਈਮਾਨ ਦੀ ਜੰਨਤ ’ਚ
ਰੱਖੀਂ।”
ਕਰੋੜੀ ਮੱਲ : (ਡਰਿਆ ਹੋਇਆ) ਉਹੀ ਤਾਂ ਮੈਂ ਕਹਿਨਾਂ ਲੱਛਮੀ ਮਾਤਾ ਮੂਹਰੇ,
ਭਈ ਦੂਰ ਰੱਖੀਂ ਮੋਹ ਮਾਇਆ ਦੀ ਏਸ ਦੁਨੀਆ ਤੋਂ।
ਖਾਨ : ਪਰ ਇਹ ਤਾਂ ਮੈਂ ਰੋਜ਼ ਕਰਦਾਂ, ਪੁਰਖੇ ਕਰਦੇ ਆ ਰਹੇ ਸਾਡੇ। ਕਦੇ
ਸੁਣੀ ਐ ਉਹਨਾਂ ਨੇ।
ਕਰੋੜੀ ਮੱਲ : (ਰੋਣਹਾਕਾ) ਲੱਗਦੈ ਸੁਣ ਲਈ।
ਖਾਨ : (ਡਰਿਆ) ਹਾਂ, ਇੰਨੇ ਅਰਸੇ ’ਚ ਤਾਂ ਕਹਿੰਦੇ ਰੂੜੀ ਦੀ ਵੀ ਸੁਣੀ
ਜਾਂਦੀ। (ਸੰਗੀਤ) ਲਾਲਾ, ਬੜਾ ਈ ਭੱਦਾ ਮਜ਼ਾਕ ਕੀਤਾ ਈ
ਕਿਸੇ ਨੇ ਸਾਡੇ ਨਾਲ। ਏਸ ਜੰਗਲ ’ਚ... ਜੰਗਲੀ ਜਾਨਵਰਾਂ
ਦੀਆਂ ਅਵਾਜ਼ਾਂ ਨੇੜੇ ਆਉਂਦੀਆਂ ਹਨ। ਡਰਿਆ ਹੋਇਆ)
ਸੁਣ ਰਿਹੈਂ? ਲੱਗਦੈ ਸਾਡੇ ਵੱਲ ਈ ਆ ਰਹੇ ਨੇ।
ਕਰੋੜੀ ਮੱਲ : (ਕੰਬਦੇ ਹੋਏ) ਹਾਂ, ਪਰ ਐਂ ਹੱਥ ’ਤੇ ਹੱਥ ਧਰਿਆਂ ਤਾਂ 'ਨੀ
ਸਰਨਾ। ਕੁਝ ਕਰਨਾ ਪੈਣਾ, ਗੀਤਾ ’ਚ ਕਿਹਾ ਨਾ ਭਗਵਾਨ ਨੇ,
ਕੀ ਕਿਹਾ ਸੀ... ?

70